ਬੀਤੀ 8 ਅਗਸਤ ਨੂੰ ਟੋਕੀਓ ਵਿੱਚ ਖੇਡਾਂ ਦੇ ਮਹਾਂਕੁੰਭ ਯਾਨੀ ਕਿ ਓਲੰਪਿਕਸ ਦੀ ਸਮਾਪਤੀ ਹੋਈ ਹੈ, ਇਸ ਵਾਰ ਓਲੰਪਿਕਸ ਵਿੱਚ ਭਾਰਤ ਦਾ ਪ੍ਰਦਰਸ਼ਨ ਵੀ ਕਾਫੀ ਚੰਗਾ ਰਿਹਾ ਹੈ। ਭਾਰਤ ਨੇ 121 ਸਾਲਾਂ ਵਿੱਚ ਪਹਿਲੀ ਵਾਰ ਐਥਲੈਟਿਕਸ ਵਿੱਚ ਸੋਨ ਤਮਗਾ ਜਿੱਤਿਆ ਹੈ।
ਇਸ ਜਿੱਤ ਦੀ ਖੁਸ਼ੀ ਵਿੱਚ ਗੁਜਰਾਤ ਦੇ ਭਰੂਚ ਵਿੱਚ ਨੀਰਜ ਨਾਮ ਦੇ ਲੋਕਾਂ ਲਈ ਇੱਕ ਸਥਾਨਕ ਪੈਟਰੋਲ ਪੰਪ ਨੇ ਇੱਕ ਖਾਸ ਪੇਸ਼ਕਸ਼ ਕੀਤੀ ਹੈ, ਪੈਟਰੋਲ ਪੰਪ ਮਾਲਕ ਨੇ ਹਾਲ ਹੀ ਵਿੱਚ ਹੋਈਆਂ ਟੋਕੀਓ ਓਲੰਪਿਕਸ ਵਿੱਚ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਸੋਨ ਤਗਮਾ ਜਿੱਤ ਦੀ ਖੁਸ਼ੀ ਮਨਾਉਣ ਲਈ ਨੀਰਜ ਨਾਮ ਦੇ ਲੋਕਾਂ ਨੂੰ 501 ਦਾ ਮੁਫਤ ਪੈਟਰੋਲ ਦੇਣ ਦਾ ਐਲਾਨ ਕੀਤਾ ਸੀ। ਨੇਤਰੰਗ ਕਸਬੇ ਦੇ ਐਸਪੀ ਪੈਟਰੋਲੀਅਮ ਦੇ ਮਾਲਕ ਅਯੂਬ ਪਠਾਨ ਨੇ ਕਿਹਾ ਕਿ 501 ਰੁਪਏ ਦਾ ਮੁਫਤ ਪੈਟਰੋਲ ਸਾਰੇ “ਨੀਰਜ” ਨਾਮ ਦੇ ਲੋਕਾਂ ਨੂੰ ਦਿੱਤਾ ਜਾਵੇਗਾ, ਜੋ valid ਪਛਾਣ ਪੱਤਰ ਪੇਸ਼ ਕਰਨ ਤੋਂ ਬਾਅਦ ਪੈਟਰੋਲ ਲੈ ਸਕਦੇ ਹਨ।
ਹਾਲਾਂਕਿ, ਇਹ ਪੇਸ਼ਕਸ਼ ਸਿਰਫ ਸੋਮਵਾਰ ਸ਼ਾਮ ਤੱਕ valid ਸੀ। ਅਯੂਬ ਪਠਾਨ ਨੇ ਕਿਹਾ ਕਿ ਇਸ ਪੇਸ਼ਕਸ਼ ਦੇ ਜ਼ਰੀਏ ਉਹ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਅਥਲੀਟ ਦੀ ਜਿੱਤ ਦਾ ਜਸ਼ਨ ਮਨਾਉਣਾ ਚਾਹੁੰਦਾ ਹੈ। ਪੈਟਰੋਲ ਪੰਪ ਦੇ ਮਾਲਕ ਨੇ ਕਿਹਾ, “ਟੋਕੀਓ ਖੇਡਾਂ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਵਧਾਈ ਦੇਣ ਲਈ, ਅਸੀਂ ਨੀਰਜ ਨਾਮ ਦੇ ਲੋਕਾਂ ਲਈ ਇੱਕ ਯੋਜਨਾ ਸ਼ੁਰੂ ਕੀਤੀ ਸੀ। 501 ਰੁਪਏ ਤੱਕ ਪੈਟਰੋਲ ਮੁਫਤ ਦਿੱਤਾ ਜਾ ਰਿਹਾ ਹੈ ਜਦੋਂ ਲੋਕ ਆਪਣੇ ਨਾਲ ਇੱਕ ਆਈਡੀ ਪਰੂਫ ਲਿਆਉਣਗੇ। ਇਹ ਸਾਡੇ ਲਈ ਬਹੁਤ ਮਾਣ ਵਾਲਾ ਪਲ ਹੈ, ਜਦੋਂ ਉਨ੍ਹਾਂ ਨੇ ਮੈਡਲ ਜਿੱਤਿਆ। ਅਸੀਂ ਐਤਵਾਰ ਨੂੰ ਇਹ ਦੋ ਦਿਨਾਂ ਯੋਜਨਾ ਸ਼ੁਰੂ ਕੀਤੀ।” ਪਠਾਨ ਨੇ ਦੱਸਿਆ ਕਿ ਹੁਣ ਤੱਕ 30 ਲੋਕਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ।
ਇਹ ਵੀ ਦੇਖੋ : ਕੀ ਜਾਟਾਂ ਨੂੰ ਵੀ ਮਿਲੇਗਾ ਹੁਣ ਰਾਖਵਾਂਕਰਨ?ਲੋਕ ਸਭਾ ‘ਚ ਸੰਸ਼ੋਧਨ ਬਿੱਲ ਪਾਸ