Piyush Chawla Picks Test XI: ਨਵੀਂ ਦਿੱਲੀ: ਸਟੀਵ ਸਮਿਥ ਅਤੇ ਵਿਰਾਟ ਕੋਹਲੀ ਦੋ ਅਜਿਹੇ ਖਿਡਾਰੀ ਹਨ, ਮੌਜੂਦਾ ਸਮੇਂ ਦੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸਨੂੰ ਦੇਖ ਕੇ ਕੋਈ ਵੀ ਖਿਡਾਰੀ ਆਪਣੀ ਬਿਹਤਰੀਨ ਟੈਸਟ ਟੀਮ ਵਿੱਚ ਇਨ੍ਹਾਂ ਦੋਵੇਂ ਦਿੱਗਜਾਂ ਨੂੰ ਜ਼ਰੂਰ ਜਗ੍ਹਾ ਦੇਵੇਗਾ। ਪਰ ਲੈੱਗ ਸਪਿਨਰ ਪੀਯੂਸ਼ ਚਾਵਲਾ ਨੇ ਅਜਿਹਾ ਨਹੀਂ ਕੀਤਾ ਹੈ। ਉਸਨੇ ਮੰਗਲਵਾਰ ਨੂੰ ਆਪਣੀ ਟੈਸਟ ਟੀਮ ਦੀ ਘੋਸ਼ਣਾ ਕੀਤੀ ਅਤੇ ਸਾਰਿਆਂ ਨੂੰ ਹੈਰਾਨ ਕਰਦਿਆਂ ਹੋਇਆ ਉਸਨੇ ਵਿਰਾਟ ਅਤੇ ਸਮਿੱਥ ਦੋਵਾਂ ਨੂੰ ਆਪਣੀ ਟੈਸਟ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ।
ਦਰਅਸਲ, ਪੀਯੂਸ਼ ਚਾਵਲਾ ਨੇ ਮੈਥਿਊ ਹੇਡਨ ਅਤੇ ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਆਪਣੀ ਟੈਸਟ ਟੀਮ ਦਾ ਸਲਾਮੀ ਬੱਲੇਬਾਜ਼ ਚੁਣਿਆ ਹੈ । ਉਸਨੇ ਰਿਕੀ ਪੋਂਟਿੰਗ ਨੂੰ ਤੀਜੇ ਨੰਬਰ ‘ਤੇ ਰੱਖਿਆ ਹੈ, ਜਦਕਿ ਸਚਿਨ ਤੇਂਦੁਲਕਰ ਚੌਥੇ ਨੰਬਰ ‘ਤੇ ਹਨ। ਚਾਵਲਾ ਨੇ ਬ੍ਰਾਇਨ ਲਾਰਾ ਨੂੰ 5ਵੇਂ ਨੰਬਰ ‘ਤੇ ਰੱਖ ਕੇ ਆਪਣਾ ਮਿਡਲ ਆਰਡਰ ਮਜ਼ਬੂਤ ਕੀਤਾ ਹੈ। ਇਸ ਤੋਂ ਬਾਅਦ ਉਸਨੇ ਆਪਣੀ ਟੀਮ ਦਾ ਵਿਕਟਕੀਪਰ ਐਡਮ ਗਿਲਕ੍ਰਿਸਟ ਨੂੰ ਬਣਾਇਆ ਹੈ। ਪਿਯੂਸ਼ ਚਾਵਲਾ ਨੇ ਆਪਣੀ ਟੈਸਟ ਟੀਮ ਵਿੱਚ ਕਪਿਲ ਦੇਵ ਨੂੰ ਆਲਰਾਊਂਡਰ ਵਜੋਂ ਚੁਣਿਆ ਹੈ, ਜਦੋਂ ਕਿ ਉਸਨੇ ਜੈਕ ਕੈਲਿਸ ਨੂੰ 12ਵਾਂ ਖਿਡਾਰੀ ਬਣਾਇਆ ਹੈ।
ਇਸ ਤੋਂ ਇਲਾਵਾ ਪੀਯੂਸ਼ ਚਾਵਲਾ ਨੇ ਗੇਂਦਬਾਜ਼ੀ ਵਿਭਾਗ ਵਿੱਚ ਦੋ ਮਹਾਨ ਸਪਿਨਰ ਮੁਰਲੀਧਰਨ ਅਤੇ ਸ਼ੇਨ ਵਾਰਨ ਨੂੰ ਜਗ੍ਹਾ ਦਿੱਤੀ ਹੈ। ਇਸ ਤੋਂ ਇਲਾਵਾ ਉਸ ਨੇ ਤੇਜ਼ ਗੇਂਦਬਾਜ਼ ਵਜੋਂ ਆਪਣੀ ਟੀਮ ਵਿੱਚ ਕਰਟਲੀ ਐਂਬਰੋਜ਼ ਅਤੇ ਵਸੀਮ ਅਕਰਮ ਨੂੰ ਜਗ੍ਹਾ ਦਿੱਤੀ ਹੈ । ਮੌਜੂਦਾ ਦੌਰ ਦਾ ਕੋਈ ਵੀ ਗੇਂਦਬਾਜ਼ ਪੀਯੂਸ਼ ਚਾਵਲਾ ਦੀ ਸਰਵਸ੍ਰੇਸ਼ਠ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕਿਆ ।
ਪੀਯੂਸ਼ ਚਾਵਲਾ ਦਾ ਆਲ ਟਾਈਮ ਟੈਸਟ ਇਲੈਵਨ ਵਿੱਚ ਵਰਿੰਦਰ ਸਹਿਵਾਗ, ਮੈਥਿਊ ਹੇਡਨ, ਰਿੱਕੀ ਪੋਂਟਿੰਗ, ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਐਡਮ ਗਿਲਕ੍ਰਿਸਟ (ਵਿਕਟਕੀਪਰ), ਕਪਿਲ ਦੇਵ, ਸ਼ੇਨ ਵਾਰਨ, ਮੁਥੈਆ ਮੁਰਲੀਧਰਨ, ਕਰਟਲੀ ਐਂਬਰੋਜ ਅਤੇ ਵਸੀਮ ਅਕਰਮ ਸ਼ਾਮਿਲ ਹਨ। ਦੱਸ ਦੇਈਏ ਕਿ ਪੀਯੂਸ਼ ਚਾਵਲਾ ਨੇ ਭਾਰਤ ਲਈ 25 ਵਨਡੇ ਮੈਚਾਂ ਵਿੱਚ 32 ਵਿਕਟਾਂ ਲਈਆਂ ਹਨ । ਉਸਨੇ 3 ਟੈਸਟ ਮੈਚਾਂ ਵਿੱਚ 7 ਵਿਕਟਾਂ ਅਤੇ ਟੀ -20 ਵਿੱਚ 4 ਵਿਕਟਾਂ ਹਾਸਿਲ ਕੀਤੀਆਂ ਹਨ। ਪੀਯੂਸ਼ ਚਾਵਲਾ ਨੇ ਪਹਿਲੇ ਦਰਜੇ ਦੇ ਕਰੀਅਰ ਵਿੱਚ ਕੁੱਲ 445 ਵਿਕਟਾਂ ਲਈਆਂ ਹਨ । ਉਸ ਨੇ ਲਿਸਟ ਏ ਵਿੱਚ 225 ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਤੋਂ ਇਲਾਵਾ ਟੀ -20 ਵਿੱਚ ਵੀ ਉਸ ਨੇ 251 ਵਿਕਟਾਂ ਲਈਆਂ ਹਨ ।