ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਹੌਲੀ ਓਵਰ ਰੇਟ ਦੇ ਲਈ ਭਾਰਤ ਅਤੇ ਇੰਗਲੈਂਡ ਦੋਵਾਂ ਟੀਮਾਂ ਨੂੰ ਉਨ੍ਹਾਂ ਦੀ ਮੈਚ ਫ਼ੀਸ ਦਾ 40 ਫ਼ੀਸਦੀ ਜੁਰਮਾਨਾ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਦੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚੋਂ ਦੋ-ਦੋ ਅੰਕ ਵੀ ਕੱਟ ਦਿੱਤੇ ਹਨ।
ਭਾਰਤ ਅਤੇ ਇੰਗਲੈਂਡ ਦੋਵਾਂ ਨੇ ਨਿਰਧਾਰਤ ਸਮੇਂ ਵਿੱਚ ਦੋ -ਦੋ ਓਵਰ ਘੱਟ ਸੁੱਟੇ ਸਨ, ਜਿਸ ਤੋਂ ਬਾਅਦ ਆਈਸੀਸੀ ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਉਨ੍ਹਾਂ ਉੱਤੇ ਇਹ ਜੁਰਮਾਨਾ ਲਗਾਇਆ ਹੈ। ਖਿਡਾਰੀਆਂ ਅਤੇ ਸਹਾਇਤਾ ਸਟਾਫ ਲਈ ਆਈਸੀਸੀ ਦੇ ਆਚਾਰ ਸੰਹਿਤਾ ਦੇ ਆਰਟੀਕਲ 2.22 ਦੇ ਅਨੁਸਾਰ, ਨਿਰਧਾਰਤ ਸਮੇਂ ਵਿੱਚ ਇੱਕ ਓਵਰ ਘਟਾਉਣ ਦੇ ਲਈ ਖਿਡਾਰੀਆਂ ਨੂੰ ਉਨ੍ਹਾਂ ਦੀ ਮੈਚ ਫੀਸ ਦਾ 20 ਪ੍ਰਤੀਸ਼ਤ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਨਿਰਧਾਰਤ ਨਿਯਮਾਂ ਦੇ ਅਨੁਸਾਰ, ਨਿਰਧਾਰਤ ਸਮੇਂ ਵਿੱਚ ਇੱਕ ਓਵਰ ਘਟਾਉਣ ਦੇ ਲਈ ਟੀਮ ਉੱਤੇ ਇੱਕ ਅੰਕ ਦਾ ਜੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਦੇਖੋ ਕਿੰਝ ਵਿਸ਼ਵ ਦੀ ਸਭ ਤੋਂ ਉੱਚੀ ਇਮਾਰਤ ਦੇ ਸਿਖਰ ‘ਤੇ ਖੜ੍ਹ ਸ਼ੂਟ ਕੀਤਾ ਗਿਆ ਇਸ਼ਤਿਹਾਰ, ਪਹਿਲਾਂ ਨਹੀਂ ਵੇਖਿਆ ਹੋਵੇਗਾ ਅਜਿਹਾ ਕਾਰਨਾਮਾ
ਆਈਸੀਸੀ ਦੇ ਬਿਆਨ ਅਨੁਸਾਰ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਉਨ੍ਹਾਂ ਨੇ ਜੁਰਮਾਨਾ ਵੀ ਸਵੀਕਾਰ ਕਰ ਲਿਆ ਹੈ। ਇਸ ਲਈ, ਇਸ ਮਾਮਲੇ ਵਿੱਚ ਅੱਗੇ ਕੋਈ ਸੁਣਵਾਈ ਨਹੀਂ ਹੋਵੇਗੀ। ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਕੱਲ੍ਹ ਯਾਨੀ ਵੀਰਵਾਰ ਦੁਪਹਿਰ 3.30 ਵਜੇ ਲਾਰਡਸ ਮੈਦਾਨ ‘ਤੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਚ ਬੜ੍ਹਤ ਹਾਸਿਲ ਕਰਨ ਦੀ ਕੋਸ਼ਿਸ਼ ਕਰਨਗੀਆਂ।
ਇਹ ਵੀ ਦੇਖੋ : ਕਿਉਂ ਮਾਂ ਨੇ ਸਾਲਾਂ ਤੋਂ ਕਾਲ-ਕੋਠੜੀ ‘ਚ ਸੰਗਲਾਂ ਨਾਲ ਬੰਨ ਕੇ ਰਖਿਆ ਪੁੱਤਰ, ਵੇਖੋ ਪੂਰਾ ਮਾਮਲਾ