ਭਾਰਤ ਤੇ ਆਸਟ੍ਰੇਲੀਆ ਵਿਚ ਹੋਣ ਜਾ ਰਹੇ ਫਾਈਨਲ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਹਿਮਦਾਬਾਦ ਆਉਣਗੇ। ਉਨ੍ਹਾਂ ਦਾ ਇਹ ਪ੍ਰੋਗਰਾਮ ਤੈਅ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਗਮਨ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੁਰੱਖਿਆ ਵਿਚ ਕੋਈ ਚੂਕ ਨਾ ਹੋਵੇ, ਇਸ ਲਈ ਪੁਲਿਸ ਵਿਭਾਗ ਵੀ ਤਿਆਰੀਆਂ ਵਿਚ ਜੁਟਿਆ ਹੈ ਤੇ ਤਿਆਰੀਆਂ ਦੀ ਸਮੀਖਿਆ ਵੀ ਕਰ ਰਿਹਾ ਹੈ।
ਪੀਐੱਮ ਨਰਿੰਦਰ ਮੋਦੀ ਦੇ ਸੰਭਾਵਿਤ ਪ੍ਰੋਗਰਾਮ ਮੁਤਾਬਕ ਨਰਿੰਦਰ ਮੋਦੀ ਸਟੇਡੀਅਮ ਵਿਚ ਭਾਰਤ ਤੇ ਆਸਟ੍ਰੇਲੀਆ ਵਿਚ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣਗੇ।ਇਸ ਦੌਰਾਨ ਕਈ ਉਦਯੋਗਪਤੀ, ਸੇਲੇਬਸ ਸਣੇ ਵੀਵੀਆਈਪੀ ਮਹਿਮਾਨ ਵੀ ਮੌਜੂਦ ਰਹਿਣਗੇ। ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਵੀ ਸਟੇਡੀਅਮ ਵਿਚ ਮੌਜੂਦ ਰਹਿਣਗੇ।
ਮੈਚ ਖਤਮ ਹੋਣ ਦੇ ਬਾਅਦ ਪੀਐੱਮ ਰਾਤ ਆਰਾਮ ਲਈ ਰਾਜਭਵਨ ਜਾਣਗੇ। ਰਾਜਭਵਨ ਵਿਚ ਰਾਤ ਨੂੰ ਆਰਾਮ ਕਰਨ ਦੇ ਬਾਅਦ ਪੀਐੱਮ 20 ਨਵੰਬਰ ਨੂੰ ਰਾਜਸਥਾਨ ਲਈ ਰਵਾਨਾ ਹੋਣਗੇ ਜਿਥੇ ਉਹ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਜਾਣਗੇ।
ਸੰਭਾਵਨਾ ਸੀ ਕਿ ਪ੍ਰਧਾਨ ਮੰਤਰੀ ਆਉਣਗੇ ਪਰ ਹੁਣ ਉਨ੍ਹਾਂ ਦਾ ਸੰਭਾਵਿਤ ਪ੍ਰੋਗਰਾਮ ਆ ਗਿਆ ਹੈ। ਮੈਚ ਦੌਰਾਨ ਪੀਐੱਮ ਦੀ ਮੌਜੂਦਗੀ ਦੀ ਪੁਸ਼ਟੀ ਹੁੰਦੇ ਹੀ ਪੁਲਿਸ ਵਿਭਾਗ ਵੱਲੋਂ ਸਖਤ ਸੁਰੱਖਿਆ ਵਿਵਸਥਾ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੱਖ-ਵੱਖ ਇਲਾਕਿਆਂ ਤੇ ਜਿਸ ਰੂਟ ਤੋਂ ਪੀਐੱਮ ਨੂੰ ਲੰਘਣਾ ਹੈ, ਉਥੇ ਸੁਰੱਖਿਆ ਵਿਵਸਥਾ ਦੀ ਸਮੀਖਿਆਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖੰਨਾ : ਤੇਜ਼ ਰਫਤਾਰ ਕਾਰ ਨੇ ਦੋ ਮਹਿਲਾਵਾਂ ਨੂੰ ਦਰ.ੜਿਆ, ਦੋਵਾਂ ਦੀ ਮੌਕੇ ‘ਤੇ ਹੋਈ ਮੌ.ਤ
ਪੁਲਿਸ ਵਿਭਾਗ ਵੱਲੋਂ ਅਹਿਮਦਾਬਾਦ ਸ਼ਹਿਰ ਵਿਚ ਲੋੜ ਮੁਤਾਬਕ ਵਾਧੂ ਪੁਲਿਸ ਸਟਾਫ ਵਿਚ ਵੰਡਣ ਦੀ ਤਿਆਰੀ ਕੀਤੀ ਗਈ ਹੈ। ਵਿਸ਼ਵ ਕੱਪ ਦੇ ਫਾਈਨਲ ਮੈਚ ਲਈ ਦਰਸ਼ਕਾਂ ਦੀ ਸੁਰੱਖਿਆ ਦੀ ਵੀ ਸੀਨੀਅਰ ਅਧਿਕਾਰੀਆਂ ਨੇ ਸਮੀਖਿਆ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ : –