ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਦਾ ਦਿਨ ਵੀ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ।
ਸ਼ਨੀਵਾਰ ਨੂੰ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਮੈਡਲ ਭਾਰਤ ਦੀ ਝੋਲੀ ਵਿੱਚ ਪਏ ਹਨ। ਸ਼ਨੀਵਾਰ ਨੂੰ ਪ੍ਰਮੋਦ ਭਗਤ ਨੇ ਟੋਕੀਓ ਪੈਰਾਲੰਪਿਕਸ ਵਿੱਚ ਬੈਡਮਿੰਟਨ ਵਿੱਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ ਹੈ। ਪ੍ਰਮੋਦ ਭਗਤ ਨੇ ਪੁਰਸ਼ ਸਿੰਗਲਜ਼ ਐਸਐਲ 3 ਸ਼੍ਰੇਣੀ ਦੇ ਫਾਈਨਲ ਵਿੱਚ ਡੈਨੀਅਲ ਬ੍ਰੇਥਲ ਨੂੰ ਹਰਾ ਕੇ ਗੋਲਡ ‘ਤੇ ਕਬਜ਼ਾ ਕੀਤਾ ਹੈ।
ਇਸ ਦੇ ਨਾਲ ਹੀ ਇਸੇ ਈਵੈਂਟ ਦਾ ਕਾਂਸੀ ਦਾ ਤਗਮਾ ਭਾਰਤ ਦੇ ਮਨੋਜ ਸਰਕਾਰ ਨੂੰ ਗਿਆ ਹੈ। 45 ਮਿੰਟ ਤੱਕ ਚੱਲੇ ਮੈਚ ਵਿੱਚ ਪ੍ਰਮੋਦ ਭਗਤ ਨੇ ਡੈਨੀਅਲ ਨੂੰ 21-14, 21-17 ਨਾਲ ਹਰਾਇਆ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਪ੍ਰਮੋਦ ਭਗਤ ਵੀ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਖਿਡਾਰੀ ਵੀ ਬਣੇ ਸਨ।
ਇਹ ਵੀ ਪੜ੍ਹੋ : ਬੰਗਾਲ ‘ਚ BJP ਨੂੰ ਲੱਗਿਆ ਇੱਕ ਹੋਰ ਝੱਟਕਾ, ਵਿਧਾਇਕ ਸੁਮਨ ਰਾਏ ਹੋਏ TMC ‘ਚ ਸ਼ਾਮਿਲ
ਦੂਜੇ ਪਾਸੇ, ਮਨੋਜ ਸਰਕਾਰ ਨੇ ਇਸੇ ਈਵੈਂਟ ਦੇ ਕਾਂਸੀ ਤਗਮੇ ਦੇ ਮੁਕਾਬਲੇ ਵਿੱਚ ਜਾਪਾਨ ਦੇ ਫੁਜੀਹਾਰਾ ਨੂੰ ਹਰਾਇਆ ਹੈ। ਮਨੋਜ ਸਰਕਾਰ ਦਾ ਸਾਹਮਣਾ ਜਾਪਾਨ ਦੇ ਫੁਜੀਹਾਰਾ ਦਾਇਸੁਕੇ ਨਾਲ ਸੀ। ਫੁਜੀਹਾਰਾ ਨੂੰ ਸੈਮੀਫਾਈਨਲ ਵਿੱਚ ਪ੍ਰਮੋਦ ਭਗਤ ਨੇ ਹਰਾਇਆ ਸੀ। ਮਨੋਜ ਸਰਕਾਰ ਪਹਿਲੀ ਗੇਮ ਵਿੱਚ ਪਛੜ ਰਿਹਾ ਸੀ ਪਰ ਫਿਰ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਰੋਮਾਂਚਕ ਮੈਚ ਵਿੱਚ ਜਿੱਤ ਦਰਜ ਕੀਤੀ।
ਇਹ ਵੀ ਦੇਖੋ : ਪੇਂਟਰ ਤੋਂ ਡਰ ਗਈ ਮੋਦੀ ਸਰਕਾਰ ਟਵਿੱਟਰ ਅਕਾਊਂਟ ਕੀਤਾ block ਪੇਂਟਿੰਗ ਜ਼ਰੀਏ ਕਿਸਾਨਾਂ ‘ਤੇ ਪੁਲਿਸ ਦੇ ਤਸ਼ੱਦਦ…