ਓਡੀਸ਼ਾ ਦੇ ਢੇਂਕਨਾਲ ਦੀ 15 ਸਾਲਾ ਵੇਟਲਿਫਟਰ ਪ੍ਰੀਤੀਸਿਮਤਾ ਭੋਈ ਨੇ ਪੇਰੂ ਦੀ ਰਾਜਧਾਨੀ ਲੀਮਾ ਵਿਚ ਇਤਿਹਾਸ ਰਚ ਦਿੱਤਾ। ਵਿਸ਼ਵ ਯੁਵਾ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਉਨ੍ਹਾਂ ਨੇ ਵਿਸ਼ਵ ਰਿਕਾਰਡ ਦੇ ਨਾਲ ਗੋਲਡ ਜਿੱਤਿਆ। ਪ੍ਰੀਤੀਸਿਮਤਾ ਨੇ 40 ਕਿਲੋ ਭਾਰਵਰਗ ਵਿਚ ਕੁੱਲ 133 (57+76) ਕਿਲੋ ਭਾਰ ਚੁੱਕਿਆ। ਉਨ੍ਹਾਂ ਨੇ ਕਲੀਨ ਐਂਡ ਜਰਕ ਵਿਚ 76 ਕਿਲੋ ਭਾਰ ਚੁੱਕ ਕੇ 75 ਕਿਲੋ ਦਾ ਵਿਸ਼ਵ ਰਿਕਾਰਡ ਸਥਾਪਤ ਕਰ ਦਿੱਤਾ। ਓਡੀਸ਼ਾ ਦੀ ਹੀ ਜਯੋਸ਼ਨਾ ਸਾਬਰ ਨੇ ਇਸੇ ਭਾਰ ਵਰਗ ਵਿਚ ਕੁੱਲ 125 ਕਿਲੋ ਭਾਰ ਦੇ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ।
ਵਿਸ਼ਵ ਰਿਕਾਰਡ ਬਣਾਉਣ ਵਾਲੀ ਪਹਿਲੀ ਯੁਵਾ ਮੀਰਾਬਾਈ ਚਾਨੂ ਦੇ ਬਾਅਦ ਦੂਜੀ ਤੇ ਯੁਵਾ ਵਰਗ ਵਿਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਪ੍ਰੀਤੀਸਿਮਤਾ ਦੇਸ਼ ਦੀ ਪਹਿਲੀ ਵੇਟਲਿਫਟਰ ਹੈ। ਚਾਨੂ ਸੀਨੀਅਰ ਵਰਗ ਵਿਚ ਕਲੀਨ ਐਂਡ ਜਰਕ ਦਾ ਵਿਸ਼ਵ ਰਿਕਾਰਡ ਬਣਾ ਚੁੱਕੀ ਹੈ। ਦੋ ਸਾਲ ਦੀ ਉਮਰ ਵਿਚ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਸੀ। ਮਾਂ ਦੇ ਉਪਰ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਉਨ੍ਹਾਂ ਨੇ ਦੋਵੇਂ ਧੀਆਂ ਨੂੰ ਸੰਘਰਸ਼ਾਂ ਦੇ ਨਾਲ ਪਿਤਾ ਬਣ ਕੇ ਪਾਲਿਆ ਤੇ ਢੇਂਕਨਾਲ ਦੇ ਕੇਂਦਰੀ ਸਕੂਲ ਵਿਚ ਦਾਖਲਾ ਕਰਾਇਆ। ਦੂਜੇ ਪਾਸੇ ਕੋਚ ਗੋਪਾਲ ਕ੍ਰਿਸ਼ਨ ਦਾਸ ਨੇ ਦੋਵੇਂ ਭੈਣਾਂ ਨੂੰ ਸਕੂਲ ਮੀਟ ਵਿਚ ਦੌੜਦੇ ਦੇਖਿਆ ਤਾਂ ਉਨ੍ਹਾਂ ਨੂੰ ਵੇਟਲਿਫਟਰ ਬਣਾਉਣ ਦਾ ਫੈਸਲਾ ਕੀਤਾ। ਦੋਵਾਂ ਨੇ ਹੀ ਚਾਰ ਸਾਲ ਅੰਦਰ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ।
ਵੱਡੀ ਭੈਣ ਵਿਦੁਸਿਮਤਾ ਤੇ ਛੋਟੀ ਪ੍ਰੀਤੀਸਿਮਤਾ 100, 400 ਮੀਟਰ ਦੌੜ ਵਿਚ ਪਹਿਲੇ ਤੇ ਦੂਜੇ ਸਥਾਨ ‘ਤੇ ਆ ਰਹੀ ਸੀ। ਉਨ੍ਹਾਂ ਨੂੰ ਲੱਗਾ ਕਿ ਦੋਵਾਂ ਨੂੰ ਲਿਫਟਰ ਬਣਾਇਆ ਜਾ ਸਦਾ ਹੈ। ਉਦੋਂ ਉਨ੍ਹਾਂ ਨੇ ਉਨ੍ਹਾਂ ਦੀ ਮਾਂ ਜਮੁਨਾ ਦੇਵੀ ਨਾਲ ਗੱਲ ਕੀਤੀ। ਉਹ ਤਿਆਰ ਨਹੀਂ ਹੋਈਆਂ ਕਿ ਭਾਰ ਚੁੱਕਣ ਵਾਲੇ ਖੇਡ ਵਿਚ ਉਨ੍ਹਾਂ ਦੀਆਂ ਧੀਆਂ ਜਾਣ। ਕਾਫੀ ਸਮਝਾਉਣ ਦੇ ਬਾਅਦ ਉਹ ਤਿਆਰ ਹੋ ਗਈ। ਵਿਦੁਸਿਮਤਾ ਵੀ ਰਾਸ਼ਟਰੀ ਯੂਥ ਵੇਲਲਿਫਟਿੰਗ, ਖੇਲੋ ਇੰਡੀਆ ਵਿਚ ਤਮਗੇ ਜਿੱਤ ਚੁੱਕੀ ਹੈ।
ਲੀਮਾ (ਪੇਰੂ) ਵਿਚ ਚੱਲ ਰਹੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤ ਨੂੰ ਚਾਰ ਤਮਗੇ ਮਿਲੇ। 40 ਭਾਰ ਵਰਗ ਵਿਚ ਪ੍ਰੀਤੀਸਿਮਤਾ ਤੇ ਜਯੋਸ਼ਨਾ ਤੋਂ ਇਲਾਵਾ 45 ਭਾਰਵਰਗ ਵਿਚ ਪਾਇਲ ਨੇ 147 (65+82) ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ। ਲੜਕਿਾਂ ਦੇ 49 ਭਾਰਵਰਗ ਵਿਚ ਬਾਬੂਰਾਮ ਹੇਂਬ੍ਰੋਮ ਨੇ ਕੁੱਲ 193 (86+107) ਕਿਲੋ ਭਾਰ ਨਾਲ ਕਾਸੇ ਦਾ ਤਮਗਾ ਜਿੱਤਿਆ।
ਵੀਡੀਓ ਲਈ ਕਲਿੱਕ ਕਰੋ -: