ਬੀਤੇ ਦਿਨੀਂ ਦੁਬਈ ਵਿਚ IPL ਦੇ ਨਵੇਂ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ ਹੋਈ। ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਨੀਲਾਮੀ ਦਾ ਆਯੋਜਨ ਭਾਰਤ ਦੀ ਬਜਾਏ ਵਿਦੇਸ਼ ਵਿਚ ਹੋਇਆ। ਨੀਲਾਮੀ ਵਿਚ ਆਸਟ੍ਰੇਲੀਆ ਦੇ ਮਿਚੇਲ ਸਟਾਰਕ (24.75 ਕਰੋੜ) ਤੇ ਪੈਟ ਕਮਿੰਸ (20.50) ਕਰੋੜ ਰੁਪਏ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਨੀਲਾਮੀ ਦੌਰਾਨ ਪੰਜਾਬ ਕਿੰਗਸ ਨੇ ਵੱਡੀ ਗਲਤੀ ਕਰ ਦਿੱਤੀ। ਦਰਅਸਲ ਪੰਜਾਬ ਕਿੰਗਸ ਨੇ ਆਪਣੀ ਟੀਮ ਵਿਚ ਕੰਫਿਊਜਨ ਦੇ ਚੱਲਦਿਆਂ ਗਲਤ ਖਿਡਾਰੀ ‘ਤੇ ਬੋਲੀ ਲਗਾ ਦਿੱਤੀ ਜਿਸ ਦੇ ਬਾਅਦ ਟੀਮ ਨੂੰ ਨਾ ਚਾਹੁੰਦੇ ਹੋਏ ਵੀ ਗਲਤ ਖਿਡਾਰੀ ਨੂੰ ਖਰੀਦਣਾ ਪਿਆ।
ਨੀਲਾਮੀ ਦੌਰਾਨ ਨੀਲਾਮੀਕਰਤਾ ਮੱਲਿਕਾ ਸਾਗਰ ਨੇ ਛੱਤੀਸਗੜ੍ਹ ਲਈ ਖੇਡਣ ਵਾਲੇ 32 ਸਾਲਾ ਸ਼ਸ਼ਾਂਕ ਸਿੰਘ ਦਾ ਨਾਂ ਲਿਆ। ਜਿਸ ‘ਤੇ ਪੰਜਾਬ ਕਿੰਗਜ਼ ਨੇ ਸਭ ਤੋਂ ਪਹਿਲਾਂ ਬੋਲੀ ਲਗਾਈ ਸੀ।ਮੱਲਿਕਾ ਸਾਗਰ ਨੇ ਛੱਤੀਸਗੜ੍ਹ ਲਈ ਖੇਡਣ ਵਾਲੇ 32 ਸਾਲਾ ਸ਼ਸ਼ਾਂਕ ਸਿੰਘ ਦਾ ਨਾਂ ਲਿਆ। ਜਿਸ ‘ਤੇ ਪੰਜਾਬ ਕਿੰਗਜ਼ ਨੇ ਸਭ ਤੋਂ ਪਹਿਲਾਂ ਬੋਲੀ ਲਗਾਈ ਸੀ। ਪੰਜਾਬ ਕਿੰਗਸ ਦੇ ਆਕਸ਼ਨ ਟੇਬਲ ‘ਤੇ ਉਸ ਸਮੇਂ ਮਾਲਕਣ ਪ੍ਰੀਟੀ ਜ਼ਿੰਟਾ, ਨੇਸ ਵਾਡੀਆ, ਕੋਚ ਸੰਜੇ ਬਾਂਗਰ ਤੇ ਟ੍ਰੇਵਰ ਬੇਲਿਸ ਮੌਜੂਦ ਸਨ। ਇਸੇ ਦੌਰਾਨ ਪੰਜਾਬ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਗਲਤ ਪਲੇਅਰ ‘ਤੇ ਬੋਲੀ ਲਗਾ ਦਿੱਤੀ। ਅਸਲ ਵਿਚ ਉਹ 19 ਸਾਲ ਦੇ ਸ਼ਸ਼ਾਂਕ ਸਿੰਘ ਨੂੰ ਖਰੀਦਣਾ ਚਾਹੁੰਦੇ ਸਨ।ਟੀਮ ਨੂੰ ਕੰਫਿਊਜ਼ਨ ਇਸ ਲਈ ਹੋਇਆ ਕਿਉਂਕਿ ਦੋਵਾਂ ਦਾ ਨਾਂ ਤੇ ਬੇਸ ਪ੍ਰਾਈਸ (20 ਲੱਖ) ਬਰਾਬਰ ਸੀ। ਪੰਜਾਬ ਕਿੰਗਰਸ ਨੇ ਮੱਲਿਕਾ ਸਾਗਰ ਨੂੰ ਇਸ ਬਾਰੇ ਦੱਸਿਆ।ਉਨ੍ਹਾਂ ਨੇ ਖਿਡਾਰੀ ਨੂੰ ਵਾਪਸ ਕਰਨ ਦੇ ਨਾਲ-ਨਾਲ ਪਰਸ ਵਿਚ ਪੈਸੇ ਵਾਪਸ ਪਾਉਣ ਦੀ ਮੰਗ ਕੀਤੀ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ, ਚਿਰਾਗ-ਸਾਤਵਿਕ ਨੂੰ ਖੇਡ ਰਤਨ, ਸ਼ੰਮੀ ਨੂੰ ਮਿਲੇਗਾ ਅਰਜੁਨ ਐਵਾਰਡ
ਮੱਲਿਕਾ ਸਾਗਰ ਦਾ ਕਹਿਣਾ ਸੀ ਕਿ ਸਸ਼ਾਂਕ ਸਿੰਘ ‘ਤੇ ਇਕਮਾਤਰ ਬੋਲੀ ਪੰਜਾਬ ਵੱਲੋਂ ਹੀ ਆਈ ਸੀ ਤੇ ਹੈਮਰ ਵੀ ਡਾਊਨ ਹੋ ਚੁੱਕਾ ਸੀ। ਅਜਿਹੇ ਵਿਚ ਨਿਯਮਾਂ ਨੂੰ ਦੇਖਦੇ ਹੋਏ ਖਿਡਾਰੀ ਨੂੰ ਖਰੀਦਣ ਦੇ ਬਾਅਦ ਫੈਸਲਾ ਬਦਲਿਆ ਨਹੀਂ ਜਾ ਸਕਦਾ। ਜਿਸ ਕਾਰਨ ਪੰਜਾਬ ਨੂੰ ਨਾ ਚਾਹੁੰਦੇ ਹੋਏ ਵੀ ਇਸ ਖਿਡਾਰੀ ਨੂੰ ਖਰੀਦਣਾ ਪਿਆ। ਦੱਸ ਦੇਈਏ ਕਿ ਸ਼ੰਸ਼ਾਕ ਨੂੰ ਖਰੀਦਣ ਲਈ ਪੰਜਾਬ ਇਕੋ-ਇਕ ਬੋਲੀ ਲਗਾਉਣ ਵਾਲੀ ਟੀਮ ਸੀ।
ਵੀਡੀਓ ਲਈ ਕਲਿੱਕ ਕਰੋ : –