ਕਬੱਡੀ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਜਲਦੀ ਹੀ ਉਹ ਆਪਣੇ ਚਹੇਤੇ ਖਿਡਾਰੀਆਂ ਨੂੰ ਮੈਦਾਨ ‘ਤੇ ‘ਕਬੱਡੀ-ਕਬੱਡੀ’ ਕਰਦੇ ਹੋਏ ਦੇਖ ਸਕਣਗੇ। ਪ੍ਰੋ-ਕਬੱਡੀ ਲੀਗ ਦਾ ਅੱਠਵਾਂ ਸੀਜ਼ਨ 22 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਟੂਰਨਾਮੈਂਟ ਦਾ ਪਹਿਲਾ ਮੈਚ ਬੈਂਗਲੁਰੂ ਬੁਲਸ ਅਤੇ ਯੂ ਮੁੰਬਾ ਵਿਚਾਲੇ ਖੇਡਿਆ ਜਾਵੇਗਾ। ਪਿਛਲੇ ਸਾਲ ਕੋਰੋਨਾ ਕਾਰਨ ਇਸ ਲੀਗ ਦਾ ਆਯੋਜਨ ਨਹੀਂ ਹੋ ਸਕਿਆ ਸੀ। ਅਜਿਹੇ ‘ਚ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਰੋਮਾਂਚਕ ਲੀਗ ਦਾ ਇੰਤਜ਼ਾਰ ਕਰ ਰਹੇ ਸਨ। ਜਲਦੀ ਹੀ ਉਹ ਆਪਣੇ ਚਹੇਤੇ ਖਿਡਾਰੀ ਅਤੇ ਟੀਮਾਂ ਨੂੰ ਕਬੱਡੀ ਖੇਡਦੇ ਦੇਖ ਸਕਣਗੇ।
ਪ੍ਰੋ-ਕਬੱਡੀ ਲੀਗ ਦੇ ਪ੍ਰਬੰਧਕਾਂ ਨੇ ਪਹਿਲੇ ਅੱਧ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਅਨੁਸਾਰ ਇਹ ਖੇਡ 22 ਦਸੰਬਰ ਤੋਂ ਸ਼ੁਰੂ ਹੋਵੇਗੀ। ਪਹਿਲੇ ਦਿਨ ਤਿੰਨ ਮੈਚ ਖੇਡੇ ਜਾਣਗੇ। ਪਹਿਲਾ ਮੈਚ ਬੈਂਗਲੁਰੂ ਬੁਲਸ ਅਤੇ ਯੂ ਮੁੰਬਾ ਵਿਚਾਲੇ ਖੇਡਿਆ ਜਾਵੇਗਾ। ਦੂਜੇ ਮੈਚ ਵਿੱਚ ਤੇਲਗੂ ਟਾਈਟਨਸ ਅਤੇ ਤਾਮਿਲ ਥਲਾਈਵਾਸ ਆਹਮੋ-ਸਾਹਮਣੇ ਹੋਣਗੇ। ਜਦਕਿ ਤੀਜੇ ਮੈਚ ਵਿੱਚ ਬੰਗਾਲ ਵਾਰੀਅਰਜ਼ ਅਤੇ ਯੂਪੀ ਯੋਧਾ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਇਹ ਸਾਰੀਆਂ ਟੀਮਾਂ ਕਾਫੀ ਮਜ਼ਬੂਤ ਹਨ ਅਤੇ ਅਜਿਹੇ ‘ਚ ਟੂਰਨਾਮੈਂਟ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਿਪਾਹੀ ਦੀ ਭਰਤੀ ਲਈ ਟ੍ਰਾਇਲ ਦੇਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ
ਪ੍ਰੋ-ਕਬੱਡੀ ਲੀਗ ‘ਚ ਦੇਸ਼ ਅਤੇ ਦੁਨੀਆ ਦੇ ਸਾਰੇ ਸਟਾਰ ਖਿਡਾਰੀ ਹਿੱਸਾ ਲੈਂਦੇ ਨਜ਼ਰ ਆਉਣਗੇ। ਪਿਛਲੇ ਕਈ ਸੀਜ਼ਨ ਵੀ ਬਹੁਤ ਵਧੀਆ ਰਹੇ ਹਨ ਅਤੇ ਲੋਕਾਂ ਨੇ ਇਸ ਖੇਡ ਨੂੰ ਕਾਫੀ ਪਸੰਦ ਕੀਤਾ ਹੈ। ਉਮੀਦ ਹੈ ਕਿ 2 ਸਾਲ ਬਾਅਦ ਕਰਵਾਈ ਜਾ ਰਹੀ ਪ੍ਰੋ ਕਬੱਡੀ ਲੀਗ ਦਾ ਦਰਸ਼ਕ ਖੂਬ ਆਨੰਦ ਲੈ ਸਕਣਗੇ। ਬੰਗਾਲ ਵਾਰੀਅਰਜ਼ ਨੇ ਸਾਲ 2019 ਵਿੱਚ ਪ੍ਰੋ ਕਬੱਡੀ ਲੀਗ ਦਾ ਖਿਤਾਬ ਜਿੱਤਿਆ ਸੀ। ਫਾਈਨਲ ਮੈਚ ਵਿੱਚ ਬੰਗਾਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਖਿਤਾਬ ਜਿੱਤਿਆ।
ਵੀਡੀਓ ਲਈ ਕਲਿੱਕ ਕਰੋ -: