ਪੰਜਾਬ ਕਿੰਗਸ ਨੇ ਕੋਲਕਾਤਾ ਨਾਈਟਰਾਈਡਰਸ ਖਿਲਾਫ ਇਕ ਅਜਿਹਾ ਸਕੋਰ ਚੇਜ ਕਰ ਦਿੱਤਾ ਜਿਸ ਦੀ ਕਲਪਨਾ ਕੁਝ ਘੰਟਿਆਂ ਪਹਿਲਾਂ ਤੱਕ ਨਹੀਂ ਕੀਤੀ ਜਾ ਸਕਦੀ ਸੀ। ਟੌਸ ਹਾਰਨ ਦੇ ਬਾਅਦ ਬੱਲੇਬਾਜ਼ੀ ਕਰਨ ਉਤਰੀ ਗੌਤਮ ਗੰਭੀਰ ਦੀ ਟੀਮ ਨੇ ਸੁਨੀਲ ਨਰੇਸ ਤੇ ਫਿਲ ਸਾਲਟ ਦੀ ਤੂਫਾਨੀ ਓਪਨਿੰਗ ਦੇ ਬਾਅਦ ਜਦੋਂ 261 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਤਾਂ ਸਾਰੇ ਜਾਣਦੇ ਸਨ ਕਿ ਪੰਜਾਬ ਦੀ ਟੀਮ ਟੀਚੇ ਦੇ ਨੇੜੇ ਪਹੁੰਚ ਸਕਦੀ ਹੈ ਪਰ ਜਿੱਤ ਸ਼ਾਇਦ ਨਾ ਮਿਲੇ। ਪਿਛਲੇ ਕੁਝ ਮੁਕਾਬਲਿਆਂ ਵਿਚ ਬਾਹਰ ਬਿਠਾਏ ਗਏ ਜਾਨੀ ਬੇਅਰਸਟੋ ਨੇ ਧਮਾਕੇਦਾਰ ਸੈਂਕੜਾ ਬਣਾਇਆ ਤੇ ਇਨ ਫਾਰਮ ਸ਼ਸ਼ਾਂਕ ਸਿੰਘ ਨੇ ਅਜਿਹੀ ਬੱਲੇਬਾਜ਼ੀ ਕੀਤੀ ਕਿ ਜਿਸ ਨੇ ਨਾਮੁਮਿਕਨ ਟਾਰਗੈੱਟ ਨੂੰ ਹਾਸਲ ਕਰਕੇ ਇਤਿਹਾਸ ਰਚ ਦਿੱਤਾ।
ਇੰਡੀਅਨ ਪ੍ਰੀਮੀਅਮਰ ਲੀਗ ਦੇ ਇਸ ਸੀਜ਼ਨ ਵਿਚ ਦੌੜਾਂ ਦੀ ਬੌਛਾਰ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਅਜਿਹਾ ਹੀ ਇਕ ਮੁਕਾਬਲਾ ਖੇਡਿਆ ਗਿਆ ਜਿਸ ਵਿਚ ਰਿਕਾਰਡ ਦੀ ਝੜੀ ਲੱਗ ਗਈ। ਇਸਮੈਚ ਵਿਚ ਪੰਜਾਬ ਦੀ ਟੀਮ ਨੇ ਕੋਲਕਾਤਾ ਖਿਲਾਫ ਰਿਕਾਰਡਤੋੜ ਜਿੱਤ ਦਰਜ ਕੀਤੀ। ਇਸ ਮੁਕਾਬਲੇ ਵਿਚ ਸਿਰਫ IPL ਹੀ ਨਹੀਂ ਸਗੋਂ ਟੀ-20 ਇਤਿਹਾਸ ਦੇ ਸਭ ਤੋਂ ਵੱਡੇ ਟੀਚੇ ਨੂੰ ਹਾਸਲ ਕੀਤਾ ਗਿਆ। 18.4 ਓਵਰਾਂ ਵਿਚ ਪੰਜਾਬ ਨੇ ਕੋਲਕਾਤਾ ਖਿਲਾਫ 262 ਦੌੜਾਂ ਦਾ ਟਾਰਗੈੱਟ ਆਸਾਨੀ ਨਾਲ ਹਾਸਲ ਕਰ ਲਿਆ। ਟੀ-20 ਇੰਟਰਨੈਸ਼ਨਲ ਵਿਚ ਜੋ ਰਿਕਾਰਡ ਸਾਊਥ ਅਫੀਰਕਾ ਨੇ ਵੈਸਟਇੰਡੀਜ਼ ਖਿਲਾਫ ਬਣਾਇਆ ਸੀ ਪੰਜਾਬ ਨੇ ਤੋੜ ਦਿੱਤਾ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ, ਇਕ ਸਾਲ ਪਹਿਲਾਂ ਗਿਆ ਸੀ ਵਿਦੇਸ਼
ਪੰਜਾਬ ਕਿੰਗਸ ਦੀ ਟੀਮ ਨੇ ਟੀ-20 ਇਤਿਹਾਸ ਦੇ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਹਿਲਾਂ ਸਾਊਥ ਅਫਰੀਕਾ ਨੇ 2023 ਵਿਚ ਵੈਸਟਇੰਡੀਜ਼ ਖਿਲਾਫ 259 ਦੌੜਾਂ ਦੇ ਟੀਚੇ ਨੂੰ ਹਾਸਲ ਕੀਤਾ ਸੀ। ਪੰਜਾਬ ਦੀ ਟੀਮ ਦੇ ਨਾਂ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਕੇ ਜਿੱਤ ਹਾਸਲ ਕਰਨ ਦਾ ਵਰਲਡ ਰਿਕਾਰਡ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: