IPL ਵਿੱਚ ਪੰਜਾਬ ਕਿੰਗਜ਼ ਦੇ ਲਈ ਖੇਡ ਰਹੇ 23 ਸਾਲਾ ਅਰਸ਼ਦੀਪ ਸਿੰਘ ਨੂੰ ਆਖਿਰਕਾਰ ਭਾਰਤੀ ਟੀਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ ਗਿਆ। ਅਰਸ਼ਦੀਪ ਨੂੰ ਦੱਖਣੀ ਅਫਰੀਕਾ ਦੇ ਖਿਲਾਫ਼ ਅਗਾਮੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਪਣੀਆਂ ਤੇਜ਼ ਰਫ਼ਤਾਰ ਗੇਂਦਾਂ ਨਾਲ ਕਹਿਰ ਬਰਪਾਉਣ ਵਾਲੇ ਉਮਰਾਨ ਮਲਿਕ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ।
ਅਰਸ਼ਦੀਪ ਨੂੰ ਇਹ ਮੌਕਾ IPL 2022 ਵਿੱਚ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਮਿਲਿਆ ਹੈ। ਅਰਸ਼ਦੀਪ ਨੇ ਡੈੱਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ ਤੇ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹੇ। ਟੀਮ ਇੰਡੀਆ ਵਿੱਚ ਉਨ੍ਹਾਂ ਨੇ ਹੁਣ ਤੱਕ ਖੇਡੇ 14 ਮੈਚਾਂ ਵਿੱਚ 36.40 ਦੇ ਔਸਤ ਤੇ 7.69 ਦੀ ਇਕਾਨਮੀ ਦੇ ਨਾਲ ਕੁੱਲ 10 ਵਿਕਟਾਂ ਆਪਣੇ ਨਾਮ ਕੀਤੀਆਂ। ਜਿਸ ਵਿੱਚ ਉਸਦਾ ਸਟ੍ਰਾਈਕ ਰੇਟ 28.40 ਰਿਹਾ ਹੈ। ਬੁਮਰਾਹ ਦੇ ਬਾਅਦ ਸਭ ਤੋਂ ਘੱਟ ਇਕਾਨਮੀ ਦੇ ਨਾਲ ਗੇਂਦਬਾਜ਼ੀ ਕਰਨ ਵਾਲਿਆਂ ਵਿੱਚ ਦੂਜੇ ਨੰਬਰ ‘ਤੇ ਹਨ।
ਇਹ ਵੀ ਪੜ੍ਹੋ: ‘ਕਿਸਾਨਾਂ ਨੂੰ ਸਟੇਡੀਅਮ ‘ਚ ਕੈਦ ਕਰਨਾ ਚਾਹੁੰਦੀ ਸੀ ਕੇਂਦਰ ਸਰਕਾਰ’- ਚੰਡੀਗੜ੍ਹ ‘ਚ ਬੋਲੇ ਕੇਜਰੀਵਾਲ
ਇਸ ਮੌਕੇ ਪੰਜਾਬ ਕਿੰਗਜ਼ ਦੇ ਸਪਿਨਰ ਹਰਪ੍ਰੀਤ ਬਰਾੜ ਨੇ ਆਪਣੇ ਸਾਥੀ ਖਿਡਾਰੀ ਅਰਸ਼ਦੀਪ ਸਿੰਘ ਦੀ ਭਾਰਤੀ ਟੀਮ ਵਿੱਚ ਚੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ । ਉਨ੍ਹਾਂ ਨੇ ਐਤਵਾਰ ਨੂੰ ਹੈਦਰਾਬਾਦ ਖਿਲਾਫ਼ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਜਿਸ ਲਈ ਉਸ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ । ਸਨਰਾਈਜ਼ਰਜ਼ ਦੀ ਟੀਮ 8 ਵਿਕਟਾਂ ‘ਤੇ 157 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਨੇ ਇਹ ਟੀਚਾ 15.1 ਓਵਰਾਂ ਵਿੱਚ ਹਾਸਿਲ ਕਰ ਲਿਆ।
ਹਰਪ੍ਰੀਤ ਬਰਾੜ ਨੇ ਕਿਹਾ ਕਿ ਉਸ ਦਾ ਪੂਰਾ ਧਿਆਨ ਆਪਣੇ ਹੁਨਰ ‘ਤੇ ਸੀ ਅਤੇ ਉਸ ਨੇ ਆਪਣੀ ਰਣਨੀਤੀ ਨੂੰ ਪੂਰਾ ਕੀਤਾ। ਬਰਾੜ ਤੋਂ ਇਲਾਵਾ ਨਾਥਨ ਐਲਿਸ ਨੇ ਵੀ 3 ਵਿਕਟਾਂ ਲਈਆਂ। ਹਰਪ੍ਰੀਤ ਬਰਾੜ ਨੇ ਕਿਹਾ ਕਿ ਪਿਚ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਸਪਿਨਰਾਂ ਦੀ ਮਦਦ ਕਰ ਸਕਦੀ ਹੈ । ਇਸ ਸੀਜ਼ਨ ਵਿੱਚ ਸਪਿਨਰਾਂ ‘ਤੇ ਕਾਫੀ ਦੌੜਾਂ ਬਣੀਆਂ ਤੇ ਮੈਨੂੰ ਲੱਗਿਆ ਕਿ ਮੈਂ ਇਸ ਪਿੱਚ ‘ਤੇ ਚੰਗਾ ਪ੍ਰਦਰਸ਼ਨ ਕਰ ਸਕਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: