ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਟੋਕਿਓ ਓਲੰਪਿਕ ਵਿੱਚ ਚੰਗੀ ਸ਼ੁਰੂਆਤ ਕੀਤੀ ਹੈ । ਸਿੰਧੂ ਨੇ ਡੈਨਮਾਰਕ ਦੀ ਮਿਆ ਬਲਿਚਫੇਲਟ ਨੂੰ ਸਿੱਧੀ ਗੇਮ ਵਿੱਚ 21-15, 21-13 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ।
ਪੀਵੀ ਸਿੰਧੂ ਨੇ 2016 ਰਿਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ । ਜੇਕਰ ਉਹ ਦੋ ਮੁਕਾਬਲੇ ਹੋਰ ਮੈਚ ਜਿੱਤ ਲੈਂਦੀ ਤਾਂ ਉਨ੍ਹਾਂ ਦਾ ਮੈਡਲ ਪੱਕਾ ਹੋ ਜਾਵੇਗਾ।
ਦਰਅਸਲ, ਪੀਵੀ ਸਿੰਧੂ ਨੇ ਮੈਚ ਵਿੱਚ ਮਿਆ ਬਲਿਚਫੇਲਟ ਖ਼ਿਲਾਫ਼ ਚੰਗੀ ਸ਼ੁਰੂਆਤ ਕੀਤੀ । ਪਹਿਲੀ ਗੇਮ ਵਿੱਚ ਉਹ ਇਕ ਸਮੇਂ 11-6 ਨਾਲ ਅੱਗੇ ਸੀ। ਇਸ ਤੋਂ ਬਾਅਦ ਸਕੋਰ 13-10 ਹੋ ਗਿਆ। ਫਿਰ 16-12 ਦੇ ਸਕੋਰ ਤੋਂ ਬਾਅਦ ਡੈਨਮਾਰਕ ਦੀ ਮਿਆ ਬਲਿਚਫੇਲਟ ਨੇ ਵਾਪਸੀ ਕੀਤੀ ਅਤੇ ਸਕੋਰ 16-15 ਹੋ ਗਿਆ।
ਹਾਲਾਂਕਿ ਇਸ ਤੋਂ ਬਾਅਦ ਸਿੰਧੂ ਨੇ ਵਾਪਸੀ ਕੀਤੀ ਅਤੇ ਪਹਿਲੀ ਗੇਮ 21-15 ਨਾਲ ਜਿੱਤ ਲਈ । ਇਹ ਖੇਡ 22 ਮਿੰਟ ਤੱਕ ਚੱਲੀ। ਇਸ ਗੇਮਦੀ ਔਸਤ ਰੈਲੀ 14 ਸ਼ਾਟ ਦੀ ਰਹੀ।
ਦੂਜੀ ਗੇਮ ਵਿੱਚ ਵੀ ਪੀਵੀ ਸਿੰਧੂ ਨੇ ਚੰਗੀ ਸ਼ੁਰੂਆਤ ਕਰਦਿਆਂ 5-0 ਦੀ ਲੀਡ ਲੈ ਲਈ । ਇਸ ਤੋਂ ਬਾਅਦ ਮਿਆ ਬਲਿਚਫੇਲਟ ਨੇ ਕੁਝ ਵਧੀਆ ਸ਼ਾਟ ਲਗਾਏ ਅਤੇ ਸਕੋਰ 3-6 ਹੋ ਗਿਆ। ਅੱਧੇ ਸਮੇਂ ਤੱਕ ਪੀਵੀ ਸਿੰਧੂ 11-6 ਦੀ ਬੜ੍ਹਤ ਹਾਸਿਲ ਕਰਨ ਵਿੱਚ ਕਾਮਯਾਬ ਰਹੀ । ਅੰਤ ਵਿੱਚ ਉਨ੍ਹਾਂ ਨੇ ਇਹ ਮੈਚ 21-13 ਨਾਲ ਜਿੱਤ ਕੇ ਆਖਰੀ -8 ਵਿੱਚ ਜਗ੍ਹਾ ਬਣਾਈ। ਇਹ ਮੈਚ 19 ਮਿੰਟ ਤੱਕ ਚੱਲਿਆ।
ਦੱਸ ਦੇਈਏ ਕਿ ਪੀਵੀ ਸਿੰਧੂ ਦੀ ਇਹ ਲਗਾਤਾਰ ਤੀਜੀ ਜਿੱਤ ਹੈ । ਸਿੰਧੂ ਦੀ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਟੱਕਰ ਹੋ ਸਕਦੀ ਹੈ । ਪਿਛਲੇ ਦੋ ਓਲੰਪਿਕ ਦੀ ਗੱਲ ਕੀਤੀ ਤਾਂ ਬੈਡਮਿੰਟਨ ਵਿੱਚ ਭਾਰਤ ਨੂੰ ਮੈਡਲ ਮਿਲੇ ਹਨ ।
ਇਹ ਵੀ ਦੇਖੋ: Punjab ਦੇ ਇਸ ਪਿੰਡ ਨੇ ਜੁਗਾੜ ਲਾ ਪਾਈ ਗੰਦੇ ਪਾਣੀ ਤੋਂ ਨਿਜਾਤ, ਛੱਡ ਦਿੱਤੇ RO, ਜਾਂਦਾ ਲੱਗਾ ਕੈਂਸਰ ਵੀ