ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਵੱਡਾ ਐਲਾਨ ਕੀਤਾ ਹੈ । ਦਰਅਸਲ, ਵਿਸ਼ਵ ਕੱਪ ਤੋਂ ਬਾਅਦ ਕਵਿੰਟਨ ਡੀ ਕਾਕ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ । ਮੰਗਲਵਾਰ ਨੂੰ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ । ਇਸ ਟੀਮ ਵਿੱਚ ਕਵਿੰਟਨ ਡੀ ਕਾਕ ਨੂੰ ਜਗ੍ਹਾ ਮਿਲੀ, ਪਰ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਨੇ ਆਪਣੇ ਫੈਸਲੇ ਨਾਲ ਦੱਖਣੀ ਅਫਰੀਕੀ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਦਿੱਤਾ ।
ਵਿਸ਼ਵ ਕੱਪ ਦਾ ਆਯੋਜਨ ਭਾਰਤੀ ਧਰਤੀ ‘ਤੇ ਹੋਣਾ ਹੈ । ਇਸ ਟੂਰਨਾਮੈਂਟ ਦਾ ਪਹਿਲਾ ਮੈਚ 5 ਅਕਤੂਬਰ ਨੂੰ ਖੇਡਿਆ ਜਾਵੇਗਾ, ਜਦਕਿ ਵਿਸ਼ਵ ਕੱਪ ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇਸ ਟੂਰਨਾਮੈਂਟ ਦੇ ਲਈ ਦੱਖਣੀ ਅਫਰੀਕਾ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ, ਪਰ ਟੀਮ ਦਾ ਐਲਾਨ ਹੋਣ ਤੋਂ ਬਾਅਦ ਕਵਿੰਟਨ ਡੀ ਕਾਕ ਨੇ ਵੱਡਾ ਫੈਸਲਾ ਲਿਆ । ਕੁਇੰਟਨ ਡੀ ਕਾਕ ਵਿਸ਼ਵ ਕੱਪ ਤੋਂ ਬਾਅਦ ਵਨਡੇ ਫਾਰਮੈਟ ਵਿੱਚ ਨਹੀਂ ਖੇਡਣਗੇ।
ਇਹ ਵੀ ਪੜ੍ਹੋ: SPG ਦੇ ਡਾਇਰੈਕਟਰ ਏ.ਕੇ. ਸਿਨਹਾ ਦਾ ਹੋਇਆ ਦਿਹਾਂਤ, PM ਮੋਦੀ ਦੇ ਸੁਰੱਖਿਆ ਵਿੰਗ ਦੇ ਸਨ ਇੰਚਾਰਜ
ਕਵਿੰਟਨ ਡੀ ਕਾਕ ਦੇ ਵਨਡੇ ਕਰੀਅਰ ‘ਤੇ ਨਜ਼ਰ ਮਾਰੀ ਜਾਵੇ ਤਾਂ ਇਸ ਖਿਡਾਰੀ ਨੇ 140 ਮੈਚਾਂ ਵਿੱਚ ਦੱਖਣੀ ਅਫਰੀਕਾ ਦੀ ਅਗਵਾਈ ਕੀਤੀ ਹੈ। ਇਸ ਤੋਂ ਇਲਾਵਾ ਕਵਿੰਟਨ ਡੀ ਕਾਕ ਨੇ ਦੱਖਣੀ ਅਫਰੀਕਾ ਲਈ 54 ਟੈਸਟ ਅਤੇ 80 ਟੀ-20 ਮੈਚ ਖੇਡੇ ਹਨ । ਕਵਿੰਟਨ ਡੀ ਕਾਕ ਨੇ 140 ਵਨਡੇ ਮੈਚਾਂ ਵਿੱਚ 5966 ਦੌੜਾਂ ਬਣਾਈਆਂ । ਇਸ ਦੌਰਾਨ ਕਵਿੰਟਨ ਡੀ ਕਾਕ ਦੀ ਔਸਤ 44.86 ਅਤੇ ਸਟ੍ਰਾਈਕ ਰੇਟ 96.09 ਦੀ ਰਹੀ ਹੈ । ਨਾਲ ਹੀ, ਕਵਿੰਟਨ ਡੀ ਕਾਕ ਨੇ ਵਨਡੇ ਫਾਰਮੈਟ ਵਿੱਚ 17 ਸੈਂਕੜੇ ਲਗਾਏ ਹਨ । ਇਸ ਤੋਂ ਇਲਾਵਾ ਕਵਿੰਟਨ ਡੀ ਕਾਕ ਨੇ 29 ਵਾਰ 50 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…