ਰਾਹੁਲ ਦ੍ਰਵਿੜ ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ। ਬੀਸੀਸੀਆਈ ਨੇ ਇਸ ਦਾ ਐਲਾਨ ਕਰ ਦਿੱਤਾ ਹੈ।ਇਹ ਕਦਮ ਜੂਨ 2024 ਵਿਚ ਹੋਣ ਵਾਲੀ ਟੀ20 ਵਰਲਡ ਕੱਪ ਦੇ ਲਿਹਾਜ਼ ਨਾਲ ਅਹਿਮ ਮੰਨਿਆ ਜਾ ਰਿਹਾ ਹੈ। ਵਰਲਡ ਕੱਪ 2023 ਦੇ ਬਾਅਦ ਦ੍ਰਵਿੜ ਦਾ ਕਾਰਜਕਾਲ ਖਤਮ ਹੋ ਗਿਆ ਸੀ। ਇਸ ਦੇ ਬਾਅਦ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਨੂੰ ਟੀ20 ਟੀਮ ਦਾ ਕੋਚ ਬਣਾਏ ਜਾਣ ਦੀ ਚਰਚਾ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਦ੍ਰਵਿੜ ਦੀ ਕੋਚਿੰਗ ਵਿਚ ਭਾਰਤੀ ਟੀਮ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਪਹੁੰਚੀ ਸੀ।
ਟੀਮ ਇੰਡੀਆ ਅਜੇ ਘਰ ਵਿਚ ਆਸਟ੍ਰੇਲੀਆ ਤੋਂ ਟੀ20 ਸੀਰੀਜ ਖੇਡ ਰਹੀ ਹੈ। ਸੀਰੀਜ ਲਈ ਵੀਵੀਐੱਸ ਲਕਸ਼ਮਣ ਕੋਚ ਦੇ ਤੌਰ ‘ਤੇ ਜੁੜੇ ਹੋਏ ਹਨ। ਟੀਮ ਨੂੰ ਅਗਲੇ ਮਹੀਨੇ ਸਾਊਥ ਅਫਰੀਕਾ ਦਾ ਦੌਰਾ ਕਰਨਾ ਹੈ। ਇਸ ਸੀਰੀਜ ਨਾਲ ਦ੍ਰਵਿੜ ਵਾਪਸੀ ਕਰਨਗੇ। ਸੀਰੀਜ ਵਿਚ 3ਟੀ 20, 3 ਵਨਡੇ ਤੇ 2 ਟੈਸਟ ਹੋਣੇ ਹਨ। ਦ੍ਰਵਿੜ ਦੇ ਇਲਾਵਾ ਪੂਰਾ ਸਪੋਰਟ ਸਟਾਫ ਦੇ ਕਾਰਜਕਾਲ ਨੂੰ ਵੀ ਵਧਾ ਦਿੱਤਾ ਗਿਆ ਹੈ। ਇਸ ਵਿਚ ਬੈਟਿੰਗ ਕੋਚ ਵਿਕਰਮ ਰਾਠੌਰ, ਗੇਂਦਬਾਜ਼ੀ ਕੋਚ ਪਾਸ ਮਹਾਮਬ੍ਰੇ ਤੇ ਫੀਲਡਿੰਗ ਕੋਚ ਟੀ ਦਿਲੀਪ ਸ਼ਾਮਲ ਹਨ।
ਰਾਹੁਲ ਦ੍ਰਵਿੜ ਨੇ ਫਿਰ ਤੋਂ ਕੋਚ ਬਣਨ ਦੇ ਬਾਅਦ ਕਿਹਾ, ਟੀਮ ਇੰਡੀਆ ਨਾਲ ਪਿਛਲੇ 2 ਸਾਲ ਯਾਦਗਾਰ ਰਹੇ ਹਨ। ਨਾਲ ਹੀ ਅਸੀਂ ਉਤਰਾਅ-ਚੜ੍ਹਾਅ ਵੀ ਦੇਖੇ ਹਨ ਤੇ ਇਸ ਪੂਰੀ ਯਾਤਰਾ ਦੌਰਾਨ ਮੈਨੂੰ ਸਾਰਿਆਂ ਦਾ ਸਮਰਥਨ ਵੀ ਮਿਲਿਆ। ਅਸੀਂ ਡ੍ਰੈਸਿੰਗ ਰੂਮ ਵਿਚ ਜੋ ਸੰਸਕ੍ਰਿਤੀ ਸਥਾਪਤ ਕੀਤੀ ਹੈ, ਉਸ ‘ਤੇ ਮੈਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਜਿੱਤਹੋਵੇ ਜਾਂ ਹਾਰ ਟੀਮ ਦੇ ਡ੍ਰੈਸਿੰਗ ਰੂਮ ਦਾ ਮਾਹੌਲ ਨਹੀਂ ਬਦਲਦਾ। ਸਾਡੀ ਟੀਮ ਕੋਲ ਜੋ ਕੁਸ਼ਲਤਾ ਤੇ ਪ੍ਰਤਿਭਾ ਹੈ, ਉਹ ਬੇਮਿਸਾਲ ਹੈ। ਬੋਰਡ ਨੇ ਕਿਹਾ ਕਿ ਰਾਹੁਲ ਦ੍ਰਵਿੜ ਤੇ ਐੱਨਸੀਏ ਦੇ ਹੈੱਡ ਵੀਵੀਐੱਸ ਲਕਸ਼ਮਣ ਲਗਾਤਾਰ ਚੰਗਾ ਕੰਮ ਕਰ ਰਹੇ ਹਨ।ਇਸ ਨਾਲ ਟੀਮ ਨੂੰ ਸਫਲਤਾ ਵੀ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਦ੍ਰਵਿੜ ਨੇ ਕਿਹਾ ਕਿ ਮੈਂ ਬੀਸੀਸੀਆਈ ਤੇ ਉਨ੍ਹਾਂ ਦੇ ਅਧਿਕਾਰੀਆਂ ਵੱਲੋਂ ਦਿਖਾਏ ਗਏ ਭਰੋਸੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਕੋਚਿੰਗ ਦੌਰਾਨ ਮੈਨੂੰ ਕਾਫੀ ਸਮੇਂ ਘਰ ਤੋਂ ਬਾਹਰ ਰਹਿਣਾ ਪੈਂਦਾ ਹੈ। ਅਜਿਹੇ ਵਿਚ ਪਰਿਵਾਰ ਵੱਲੋਂ ਮਿਲੇ ਸਮਰਥਨ ਨੂੰ ਵੀ ਮੈਂ ਨਹੀਂ ਭੁੱਲ ਸਕਦਾ। ਅਸੀਂ ਵਰਲਡ ਕੱਪ ਦੇ ਬਾਅਦ ਨਵੀਆਂ ਚੁਣੌਤੀਆਂ ਲਈ ਤਿਆਰ ਹਾਂ।
ਵੀਡੀਓ ਲਈ ਕਲਿੱਕ ਕਰੋ : –