ਰਣਬੀਰ ਕਪੂਰ ਆਪਣੇ ਬਹੁਚਰਚਿਤ ਫਿਲਮ ‘ਐਨੀਮਲ’ ਦੇ ਪ੍ਰਚਾਰ ਵਿਚ ਬਿਜ਼ੀ ਹੈ ਜੋ ਇਕ ਕ੍ਰਾਈਮ ਥ੍ਰੀਲਰ ਫਿਲਮ ਹੈ। ਇਹ ਫਿਲਮ ਜਲਦ ਹੀ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਹੁਣੇ ਜਿਹੇ ਰਣਬੀਰ ਨੇ ਭਾਰਤ ਤੇ ਨਿਊਜ਼ੀਲੈਂਡ ਦੇ ਵਿਚ ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ ਵਿਚ ਹਿੱਸਾ ਲਿਆ ਹੈ। ਭਾਰਤੀ ਟੀਮ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਦਿਆਂ ਰਣਬੀਰ ਨੇ ਕ੍ਰਿਕਟਰ ਵਿਰਾਟ ਕੋਹਲੀ ਦੀ ਬਾਇਓਪਿਕ ਵਿਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਹਨ। ਨਾਲ ਹੀ ਇਹ ਵੀ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰੀ ਇਸ ਫਿਲਮ ਵਿਚ ਕੰਮ ਕਰਨਗੇ।
ਹੁਣੇ ਜਿਹੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤੀ ਸੈਮੀਫਾਈਨਲ ਮੈਚ ਵਿਚ ਮੌਜੂਦ ਰਣਬੀਰ ਕਪੂਰ ਤੋਂ ਪੁੱਛਿਆ ਗਿਆ ਕੀ ਉਹ ਕਿਸੇ ਬਾਇਓਪਿਕ ਵਿਚ ਵਿਰਾਟ ਕੋਹਲੀ ਦੀ ਭੂਮਿਕਾ ਨਿਭਾਉਣ ਵਿਚ ਦਿਲਚਸਪੀ ਲੈਣਗੇ। ਇਸ ਦੇ ਜਵਾਬ ਵਿਚ ਰਣਬੀਰ ਕਿਹਾ ਕਿ ਜੇਕਰ ਵਿਰਾਟ ਕੋਹਲੀ ‘ਤੇ ਬਾਇਓਪਿਕ ਬਣਦੀ ਹੈ ਤਾਂ ਉੁਨ੍ਹਾਂ ਨੂੰ ਉਨ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁਣਗੇ ਕਿਉਂਕਿ ਉਹ ਕਈ ਐਕਟਰਸ ਤੋਂ ਬੇਹਤਰ ਦਿਖਦੇ ਹਨ ਤੇ ਫਿਟਨੈੱਸ ਦੇ ਮਾਮਲੇ ਵਿਚ ਵੀ ਠੀਕ ਹਨ।
ਰਣਬੀਰ ਨੇ ਵਿਰਾਟ ਨੂੰ ਆਪਣਾ ਮਨਪਸੰਦ ਕ੍ਰਿਕਟਰ ਵੀ ਦੱਸਿਆ ਤੇ 2011 ਵਿਸ਼ਵ ਕੱਪ ਫਾਈਨਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੈਂ 2011 ਵਿਚ ਵਾਨਖੇੜੇ ਵਿਚ ਐੱਮਐੱਸ ਧੋਨੀ ਨੂੰ ਟਰਾਫੀ ਚੁੱਕਦੇ ਹੋਏ ਦੇਖਿਆ ਸੀ। ਉਮੀਦ ਹੈ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਚੰਗਾ ਖੇਡਣਗੇ।
ਇਹ ਵੀ ਪੜ੍ਹੋ : ਐਸ.ਜੀ.ਪੀ.ਸੀ. ਵੋਟਰ ਵਜੋਂ ਨਾਂ ਦਰਜ ਕਰਵਾਉਣ ਦੀ ਆਖਰੀ ਮਿਤੀ ‘ਚ 29 ਫਰਵਰੀ, 2024 ਤੱਕ ਕੀਤਾ ਵਾਧਾ
ਦੱਸ ਦੇਈਏ ਕਿ ਪਹਿਲਾਂ ‘ਐਨੀਮਲ’ ਸਤੰਬਰ ‘ਚ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਸੀ ਪਰ ਸ਼ਾਹਰੁਖ ਖਾਨ ਦੀ ‘ਜਵਾਨ’ ਨਾਲ ਟੱਕਰ ਹੋਣ ਤੋਂ ਬਚਾਉਣ ਲਈ ਫਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ। ਹੁਣ ਇਹ ਦਸੰਬਰ ਨੂੰ ਵੱਡੇ ਪਰਦੇ ‘ਤੇ ਦਸਤਕ ਦੇਣ ਵਾਲੀ ਹੈ। ਫਿਲਮ ਵਿਚ ਅਨਿਲ ਕਪੂਰ, ਬਾਬੀ ਦਿਓਲ ਤੇ ਤ੍ਰਿਪਤੀ ਡਿਮਰੀ ਵੀ ਮੁੱਖ ਭੂਮਿਕਾਵਾਂ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ : –