ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਅਤੇ ਦੁਨੀਆ ਭਰ ਦੇ ਕ੍ਰਿਕਟ ਬੋਰਡਾਂ ਨੇ ਮਾਨਸਿਕ ਥਕਾਵਟ ਬਾਰੇ ਕੁਝ ਨਹੀਂ ਕੀਤਾ ਤਾਂ ਇਸ ਦਾ ਕ੍ਰਿਕਟ ‘ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ।
ਰਵੀ ਸ਼ਾਸਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਖਿਡਾਰੀ ਅੰਤਰਰਾਸ਼ਟਰੀ ਪ੍ਰਤੀਬੱਧਤਾ ਤੋਂ ਪਿੱਛੇ ਹਟ ਸਕਦੇ ਹਨ । ਮੁੱਖ ਕੋਚ ਵਜੋਂ ਟੀਮ ਇੰਡੀਆ ਨਾਲ ਆਪਣੇ ਆਖ਼ਰੀ ਮੈਚ ਤੋਂ ਪਹਿਲਾਂ ਸ਼ਾਸਤਰੀ ਨੇ ਮਾਨਸਿਕ ਅਤੇ ਸਰੀਰਕ ਥਕਾਵਟ ਬਾਰੇ ਖੁੱਲ੍ਹ ਕੇ ਗੱਲ ਕੀਤੀ ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਕਰਤਾਰਪੁਰ ਲਾਂਘੇ ਨੂੰ ਮੁੜ ਖੁੱਲ੍ਹਵਾਉਣ ਦੀ ਅਰਦਾਸ ਕਰਨ ਲਈ ਪਹੁੰਚੇ ਡੇਰਾ ਬਾਬਾ ਨਾਨਕ
ਇਸ ਤੋਂ ਅੱਗੇ ਸ਼ਾਸਤਰੀ ਨੇ ਕਿਹਾ ਕਿ ਮੈਂ ਕੋਈ ਬਹਾਨਾ ਨਹੀਂ ਬਣਾ ਰਿਹਾ, ਪਰ ਅਸੀਂ ਲਗਭਗ ਛੇ ਮਹੀਨਿਆਂ ਤੋਂ ਬਾਇਓ ਬਬਲ ਵਿੱਚ ਰਹਿ ਰਹੇ ਹਾਂ। ਜੇਕਰ ਅਸੀਂ IPL ਅਤੇ ਟੀ-20 ਵਿਸ਼ਵ ਕੱਪ ਦੇ ਵਿਚਕਾਰ ਥੋੜ੍ਹਾ ਸਮਾਂ ਮਿਲਿਆ ਹੁੰਦਾ ਤਾਂ ਸਭ ਕੁਝ ਠੀਕ ਰਹਿਣਾ ਸੀ । ਜਿਹੜੇ ਲੋਕ ਖੇਡ ਰਹੇ ਹਨ ਉਹ ਸਾਰੇ ਇਨਸਾਨ ਹਨ। ਉਹ ਸਾਰੇ ਪੈਟਰੋਲ ‘ਤੇ ਨਹੀਂ ਚੱਲਦੇ ਹਨ । ਸਭ ਤੋਂ ਪਹਿਲੀ ਚੀਜ਼ ਜੋ ਮੇਰੇ ਦਿਮਾਗ ਵਿੱਚ ਆਉਂਦੀ ਹੈ ਉਹ ਆਰਾਮ ਦੀ ਗੱਲ ਹੈ ।
ਸ਼ਾਸਤਰੀ ਨੇ ਕਿਹਾ ਕਿ ਮੈਂ ਮਾਨਸਿਕ ਤੌਰ ‘ਤੇ ਥੱਕਿਆ ਹੋਇਆ ਹਾਂ, ਪਰ ਮੇਰੀ ਉਮਰ ਵਿੱਚ ਮੈਂ ਅਜਿਹਾ ਹੋਣ ਦੀ ਉਮੀਦ ਕਰਦਾ ਹਾਂ । ਪਰ ਇਹ ਖਿਡਾਰੀ ਮਾਨਸਿਕ ਅਤੇ ਸਰੀਰਕ ਤੌਰ ‘ਤੇ ਥੱਕੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਹਾਰ ਸਵੀਕਾਰ ਕਰਦੇ ਹਾਂ ਅਤੇ ਅਸੀਂ ਹਾਰਨ ਤੋਂ ਨਹੀਂ ਡਰਦੇ । ਜਿੱਤਣ ਦੀ ਕੋਸ਼ਿਸ਼ ਕਰਦੇ ਹੋਏ ਤੁਸੀਂ ਮੈਚ ਹਾਰ ਸਕਦੇ ਹੋ ਪਰ ਇੱਥੇ ਅਸੀਂ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਸਾਨੂੰ ਐਕਸ ਫੈਕਟਰ ਦੀ ਕਮੀ ਮਹਿਸੂਸ ਹੋ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: