ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਥੋੜ੍ਹੇ ਸਮੇਂ ਲਈ ਗੈਰ-ਹਾਜ਼ਰੀ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਚੱਲ ਰਹੀ ਪੰਜ ਟੈਸਟ ਮੈਚਾਂ ਦੀ ਲੜੀ ‘ਚ ਭਾਰਤੀ ਟੀਮ ‘ਚ ਵਾਪਸੀ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਕ੍ਰਿਕਟ ਬੋਰਡ ਮੁਤਾਬਕ ਅਸ਼ਵਿਨ ਰਾਜਕੋਟ ਟੈਸਟ ਦੇ ਚੌਥੇ ਦਿਨ ਹੀ ਟੀਮ ਨਾਲ ਜੁੜਣਗੇ।
ਇਸ ਤੋਂ ਪਹਿਲਾਂ ਅਸ਼ਵਿਨ ਨੂੰ ਲੈ ਕੇ ਖਬਰ ਆਈ ਸੀ ਕਿ ਉਹ ਪਰਿਵਾਰਕ ਐਮਰਜੈਂਸੀ ਕਾਰਨ ਰਾਜਕੋਟ ‘ਚ ਖੇਡੇ ਜਾ ਰਹੇ ਤੀਜੇ ਟੈਸਟ ਤੋਂ ਬਾਹਰ ਹੋਣਗੇ। ਉਸ ਨੇ ਦੂਜੇ ਦਿਨ ਦੀ ਖੇਡ ਤੋਂ ਬਾਅਦ ਇਸ ਟੈਸਟ ਤੋਂ ਆਪਣਾ ਨਾਂ ਵਾਪਸ ਲੈ ਲਿਆ। ਤੀਜੇ ਦਿਨ ਟੀਮ ਇੰਡੀਆ ਦੇ ਨਾਲ ਅਸ਼ਵਿਨ ਨੇ ਫੀਲਡਿੰਗ ਨਹੀਂ ਕੀਤੀ ਅਤੇ ਉਨ੍ਹਾਂ ਦੀ ਜਗ੍ਹਾ ਦੇਵਦੱਤ ਪਡਿਕਲ ਨੇ ਫੀਲਡਿੰਗ ਕੀਤੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ 2 ਸਕੇ ਭਰਾਵਾਂ ਨਾਲ ਵਾਪਰਿਆ ਭਾਣਾ, ਹਾ.ਦਸੇ ‘ਚ ਇੱਕ ਦੀ ਹੋਈ ਮੌ.ਤ
ਰਾਜਕੋਟ ‘ਚ ਚੌਥੇ ਦਿਨ ਦਾ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਅਸ਼ਵਿਨ ਨੂੰ ਲੈ ਕੇ ਆਈ ਖਬਰ ਟੀਮ ਇੰਡੀਆ ਲਈ ਰਾਹਤ ਵਾਲੀ ਸੀ। ਬੀ.ਸੀ.ਸੀ.ਆਈ. ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅਸ਼ਵਿਨ ਚੌਥੇ ਦਿਨ ਟੀਮ ਨਾਲ ਜੁੜ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੂੰ ਚੌਥੀ ਪਾਰੀ ਵਿੱਚ ਗੇਂਦਬਾਜ਼ੀ ਕਰਨੀ ਪੈਂਦੀ ਹੈ ਯਾਨੀ ਜਦੋਂ ਇੰਗਲੈਂਡ ਦੂਜੀ ਪਾਰੀ ਖੇਡਣ ਲਈ ਆਉਂਦਾ ਹੈ। ਸੰਭਵ ਹੈ ਕਿ ਟੀਮ ‘ਚ ਸ਼ਾਮਲ ਹੋਣ ਤੋਂ ਬਾਅਦ ਅਸ਼ਵਿਨ ਭਾਰਤ ਲਈ ਗੇਂਦਬਾਜ਼ੀ ਕਰਦੇ ਨਜ਼ਰ ਆ ਸਕਦੇ ਹਨ।