ਭਾਰਤ ਤੇ ਇੰਗਲੈਂਡ ਵਿਚ 5 ਮੈਚਾਂ ਦੀ ਟੈਸਟ ਸੀਰੀਜ ਦਾ ਤੀਜਾ ਮੁਕਾਬਲਾ ਰਾਜਕੋਟ ਵਿਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੂੰ ਮੈਚ ਦੇ ਦੂਜੇ ਦਿਨ ਬਹੁਤ ਵੱਡਾ ਝਟਕਾ ਲੱਗਾ। ਸਟਾਰ ਸਪਿਨਰ ਆਰ. ਅਸ਼ਵਿਨ ਨੂੰ ਪਰਿਵਾਰਕ ਐਮਰਜੈਂਸੀ ਕਾਰਨ ਆਪਣਾ ਨਾਂ ਵਾਪਸ ਲੈਣਾ ਪਿਆ। ਅਚਾਨਕ ਤੋਂ ਵਿਚ ਮੈਚ ਤੋਂ ਨਾਂ ਵਾਪਸ ਲੈਣ ਦੇ ਬਾਅਦ ਹੁਣ ਕਪਤਾਨ ਰੋਹਿਤ ਸ਼ਰਮਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਹੁਣ ਦੇਖਣਾ ਹੋਵੇਗਾ ਕੀ ਭਾਰਤ 10 ਖਿਡਾਰੀਆਂ ਨਾਲ ਅੱਗੇ ਖੇਡੇਗਾ ਜਾਂ ਫਿਰ ਉਸ ਨੂੰ ਰਿਪਲੇਸਮੈਂਟ ਮਿਲੇਗਾ।
ਰਾਜਕੋਟ ਟੈਸਟ ਮੈਚ ਵਿਚ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਪਹਿਲੇ ਦਿਨ ਦੇ ਖੇਡ ਵਿਚ ਖਰਾਬ ਸ਼ੁਰੂਆਤ ਦੇ ਬਾਅਦ ਟੀਮ ਨੂੰ ਉਨ੍ਹਾਂ ਨੇ ਆਪਣੇ ਦਮਦਾਰ ਸੈਂਕੜੇ ਨਾਲ ਸੰਭਾਲਿਆ। ਆਲ ਰਾਊਂਡਰ ਰਵਿੰਦਰ ਜਡੇਜਾ ਨੇ ਦੂਜੇ ਪਾਸਿਓਂ ਉਨ੍ਹਾਂ ਦਾ ਸਾਥ ਨਿਭਾਉਂਦੇ ਹੋਏ 200 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਦੀ ਵਾਪਸੀ ਕਰਾਈ। ਪਹਿਲੀ ਪਾਰੀ ਵਿਚ ਇਨ੍ਹਾਂ ਦੋਵਾਂ ਦੇ ਸੈਂਕੜੇ ਤੋਂ ਇਲਾਵਾ ਡੈਬਿਊ ਕਰਨ ਵਾਲੇ ਸਰਫਰਾਜ ਖਾਨ ਨੇ ਅਰਧ ਸੈਂਕੜਾ ਲਗਾਇਆ। ਭਾਰਤੀ ਟੀਮ ਨੇ 445 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਦੂਜੇ ਦਿਨ ਇੰਗਲੈਂਡ ਨੇ 2 ਵਿਕਟਾਂ ‘ਤੇ 207 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਆਦਮਪੁਰ ਤੋਂ ਜਲਦ ਸ਼ੁਰੂ ਹੋਣਗੀਆਂ ਉਡਾਣਾਂ, ਸਾਂਸਦ ਰਿੰਕੂ ਨੇ ਮੰਤਰਾਲੇ ਵੱਲੋਂ ਰੂਟ ਵੰਡੇ ਜਾਣ ਦੀ ਦਿੱਤੀ ਜਾਣਕਾਰੀ
ਆਰ. ਅਸ਼ਵਿਨ ਹੁਣ ਇਸ ਮੁਕਾਬਲੇ ਵਿਚ ਟੀਮ ਦਾ ਹਿੱਸਾ ਨਹੀਂ ਹੋਣਗੇ। ਅਜਿਹੇ ਵਿਚ ਸਵਾਲ ਇਹੀ ਹੈ ਕਿ ਕੀ ਉਨ੍ਹਾਂ ਦੀ ਜਗ੍ਹਾ ਕਿਸੇ ਖਿਡਾਰੀ ਨੂੰ ਉਤਾਰਨ ਦਾ ਮੌਕਾ ਮਿਲੇਗਾ। ਜੇਕਰ ਗੇਂਦਬਾਜ਼ ਉਤਰਿਆ ਤਾਂ ਉਸ ਨੂੰ ਗੇਂਦਬਾਜ਼ੀ ਕਰਨ ਦੀ ਇਜਾਜ਼ਤ ਹੋਵੇਗੀ? ਨਿਯਮ ਮੁਤਾਬਕ ਅਸ਼ਵਿਨ ਦੇ ਰਿਪਲੇਸਮੈਂਟ ਵਜੋਂ ਪਲੇਇੰਗ ਇਲੈਵਨ ਵਿਚ ਕਿਸੇ ਖਿਡਾਰੀ ਨੂੰ ਸ਼ਾਮਲ ਕਰਨ ਲਈ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਤੇ ਟੀਮ ਮੈਨੇਜਮੈਂਟ ਦੀ ਇਜਾਜ਼ਤ ਚਾਹੀਦੀ ਹੋਵੇਗੀ। ਅਕਸ਼ਰ ਪਟੇਲ ਟੀਮ ਲਿਸਟ ਵਿਚ 12ਵੇਂ ਜਦੋਂ ਕਿ ਕੇਐੱਸ ਭਰਤ 13ਵੇਂ ਖਿਡਾਰੀ ਹਨ। ਇਨ੍ਹਾਂ ਦੋਵਾਂ ਵਿਚ ਕਪਤਾਨ ਕਿਸੇ ਨੂੰ ਵੀ ਅਸ਼ਵਿਨ ਦੀ ਜਗ੍ਹਾ ਮੌਕਾ ਦੇ ਸਕਦੇ ਹਨ।