ਮੋਹਾਲੀ ਟੈਸਟ ਵਿੱਚ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ਵਿੱਚ 174 ਦੌੜਾਂ ‘ਤੇ ਆਲ ਆਊਟ ਹੋ ਗਈ । ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ 574 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਭਾਰਤ ਨੇ ਸ਼੍ਰੀਲੰਕਾਈ ਟੀਮ ਨੂੰ ਫਾਲੋਆਨ ਦਿੱਤਾ ਹੈ । ਟੀਮ ਇੰਡੀਆ ਵੱਲੋਂ ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਉਸ ਨੇ ਨਾਬਾਦ 175 ਦੌੜਾਂ ਬਣਾਈਆਂ ਸਨ । ਇਸ ਪ੍ਰਦਰਸ਼ਨ ਦੀ ਬਦੌਲਤ ਜਡੇਜਾ ਨੇ ਇੱਕ ਖਾਸ ਰਿਕਾਰਡ ਆਪਣੇ ਨਾਮ ਕਰ ਲਿਆ।
ਦਰਅਸਲ, ਜਡੇਜਾ ਹੁਣ ਉਨ੍ਹਾਂ ਖਿਡਾਰੀਆਂ ਦੀ ਵਿਸ਼ੇਸ਼ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਨੇ ਟੈਸਟ ਪਾਰੀ ਵਿੱਚ 150 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਵੀ ਲਈਆਂ ਹਨ । ਜਡੇਜਾ ਅਜਿਹਾ ਕਰਨ ਵਾਲੇ 6ਵੇਂ ਖਿਡਾਰੀ ਬਣ ਗਏ ਹਨ । ਖਾਸ ਗੱਲ ਇਹ ਹੈ ਕਿ ਉਹ 1973 ਤੋਂ ਬਾਅਦ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਹਨ। ਉਹ ਇਹ ਉਪਲਬਧੀ ਹਾਸਿਲ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਵੀ ਬਣ ਗਏ ਹਨ।
ਭਾਰਤੀ ਕ੍ਰਿਕਟ ਦੇ 60 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਖਿਡਾਰੀ ਨੇ ਟੈਸਟ ਕ੍ਰਿਕਟ ਦੀ ਇੱਕ ਪਾਰੀ ਵਿੱਚ 150 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ 5 ਜਾਂ ਇਸ ਤੋਂ ਵੱਧ ਵਿਕਟਾਂ ਵੀ ਲਈਆਂ ਹਨ। ਜਡੇਜਾ ਅਜਿਹਾ ਕਰਨ ਵਾਲੇ ਤੀਜੇ ਭਾਰਤੀ ਹਨ। ਭਾਰਤੀ ਕ੍ਰਿਕਟ ਵਿੱਚ ਸਭ ਤੋਂ ਪਹਿਲਾਂ ਇਹ ਕਾਰਨਾਮਾ ਵਿਨੂ ਮਾਂਕੜ ਨੇ ਸਾਲ 1952 ਵਿੱਚ ਲਾਰਡਸ ਵਿੱਚ ਖੇਡੇ ਗਏ ਟੈਸਟ ਵਿੱਚ ਇਹ ਕਾਰਨਾਮਾ ਕੀਤਾ ਸੀ। ਇਸ ਤੋਂ ਬਾਅਦ ਸਾਲ 1962 ਵਿੱਚ ਪੋਲੀ ਉਮਰੀਗਰ ਉਸ ਕਾਰਨਾਮੇ ਨੂੰ ਦੁਹਰਾਉਣ ਵਾਲੇ ਦੂਜੇ ਖਿਡਾਰੀ ਬਣੇ ਅਤੇ ਹੁਣ 60 ਸਾਲਾਂ ਬਾਅਦ ਜਡੇਜਾ ਤੀਜੇ ਖਿਡਾਰੀ ਦੇ ਰੂਪ ਵਿੱਚ ਇਸ ਸੂਚੀ ਵਿੱਚ ਸ਼ਾਮਿਲ ਹੋ ਗਏ ਹਨ ।
ਦੱਸ ਦੇਈਏ ਕਿ ਟੈਸਟ ਪਾਰੀਆਂ ਵਿੱਚ 150+ ਦੌੜਾਂ ਬਣਾਉਣ ਦੇ ਨਾਲ 5 ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਵਿਨੂ ਮਾਂਕਡ ਹਨ। ਉਨ੍ਹਾਂ ਨੇ 1952 ਵਿੱਚ ਇੰਗਲੈਂਡ ਖਿਲਾਫ 184 ਦੌੜਾਂ ਬਣਾਈਆਂ ਸਨ ਅਤੇ 5 ਵਿਕਟਾਂ ਵੀ ਲਈਆਂ ਸਨ । ਜਦਕਿ 1973 ਵਿੱਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਮੁਸਤਾਕ ਮੁਹੰਮਦ ਵੀ ਅਜਿਹਾ ਕਰ ਚੁੱਕੇ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ 201 ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਵੀ ਹਾਸਲ ਕੀਤੀਆਂ ਸਨ । ਉਸ ਤੋਂ ਬਾਅਦ ਹੁਣ ਜਡੇਜਾ ਨੇ ਇਹ ਕਾਰਨਾਮਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: