ਟੀਮ ਇੰਡੀਆ ਨੇ ਮੋਹਾਲੀ ਟੈਸਟ ਮੈਚ ਦੇ ਦੂਜੇ ਦਿਨ 574 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ ਹੈ । ਭਾਰਤ ਲਈ ਰਵਿੰਦਰ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਬਾਦ 175 ਦੌੜਾਂ ਬਣਾਈਆਂ। ਜਡੇਜਾ ਪਾਰੀ ਦੇ ਐਲਾਨ ਕਾਰਨ ਦੋਹਰਾ ਸੈਂਕੜਾ ਪੂਰਾ ਨਹੀਂ ਕਰ ਸਕੇ । ਇਸ ਮੈਚ ਵਿੱਚ ਜਡੇਜਾ ਨੇ ਸਾਬਕਾ ਆਲਰਾਊਂਡਰ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ। ਜਡੇਜਾ ਨੇ ਮੋਹਾਲੀ ਟੈਸਟ ਵਿੱਚ ਨਾਬਾਦ 175 ਦੌੜਾਂ ਬਣਾਈਆਂ ਹਨ । ਹੁਣ ਜਡੇਜਾ ਸੱਤਵੇਂ ਨੰਬਰ ‘ਤੇ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦੌਰਾਨ ਜਡੇਜਾ ਨੇ ਕਪਿਲ ਦੇਵ ਦਾ 36 ਸਾਲ ਪੁਰਾਣਾ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ ਹੈ। ਕਪਿਲ ਦੇਵ ਨੇ 1986 ਵਿੱਚ ਕਾਨਪੁਰ ਵਿੱਚ ਸੱਤਵੇਂ ਨੰਬਰ ‘ਤੇ ਸ਼੍ਰੀਲੰਕਾ ਖਿਲਾਫ 163 ਦੌੜਾਂ ਬਣਾਈਆਂ ਸਨ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼ਾਨਦਾਰ ਸੈਂਕੜਾ ਲਗਾਇਆ ਹੈ । ਰਵਿੰਦਰ ਜਡੇਜਾ ਦੇ ਟੈਸਟ ਕਰੀਅਰ ਦਾ ਇਹ ਦੂਜਾ ਸੈਂਕੜਾ ਹੈ। ਇਸ ਮੈਚ ਵਿੱਚ ਉਸ ਨੇ ਆਪਣੇ ਟੈਸਟ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਜਡੇਜਾ ਨੇ ਇਸ ਪਾਰੀ ਵਿੱਚ 17 ਚੌਕੇ ਅਤੇ ਤਿੰਨ ਛੱਕੇ ਜੜੇ। ਰਵਿੰਦਰ ਜਡੇਜਾ ਨੇ ਇਸ ਪਹਿਲੇ ਟੈਸਟ ਦੀ ਇਸ ਪਾਰੀ ਵਿੱਚ ਦੋ ਸੈਂਕੜਿਆਂ ਦੀ ਸਾਂਝੇਦਾਰੀ ਕੀਤੀ। ਪਹਿਲਾਂ ਉਸ ਨੇ ਰਿਸ਼ਭ ਪੰਤ ਦੇ ਨਾਲ 118 ਗੇਂਦਾਂ ਵਿੱਚ 104 ਦੌੜਾਂ ਜੋੜੀਆਂ, ਜਿਸ ਵਿੱਚ ਜਡੇਜਾ ਦਾ ਯੋਗਦਾਨ 35 ਦੌੜਾਂ ਦਾ ਰਿਹਾ। ਇਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨਾਲ ਮਿਲ ਕੇ 174 ਗੇਂਦਾਂ ਵਿੱਚ 130 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਵਿੱਚ ਰਵਿੰਦਰ ਜਡੇਜਾ ਨੇ 64 ਦੌੜਾਂ ਦਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ : ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ
ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਨੇ ਹਾਲ ਹੀ ਵਿੱਚ ਸੱਟ ਤੋਂ ਬਾਅਦ ਵਾਪਸੀ ਕੀਤੀ ਹੈ । ਦੱਖਣੀ ਅਫਰੀਕਾ ਜਾਣ ਤੋਂ ਪਹਿਲਾਂ ਰਵਿੰਦਰ ਜਡੇਜਾ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਹ ਦੌਰੇ ਤੋਂ ਬਾਹਰ ਹੋ ਗਏ ਸਨ। ਰਵਿੰਦਰ ਜਡੇਜਾ ਨੂੰ ਦੋ ਮਹੀਨੇ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਬਿਤਾਉਣੇ ਪਏ, ਹੁਣ ਉਨ੍ਹਾਂ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਰਵਿੰਦਰ ਜਡੇਜਾ ਦੇ ਟੈਸਟ ਕਰੀਅਰ ਦਾ ਇਹ ਦੂਜਾ ਸੈਂਕੜਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜਕੋਟ ਵਿੱਚ ਵੈਸਟਇੰਡੀਜ਼ ਖਿਲਾਫ ਸੈਂਕੜਾ ਲਗਾਇਆ ਸੀ। ਸਾਲ 2018 ਵਿੱਚ ਰਵਿੰਦਰ ਜਡੇਜਾ ਨੇ ਫਿਰ 132 ਗੇਂਦਾਂ ਵਿੱਚ 100 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ , ਜਿਸ ਵਿੱਚ 5 ਛੱਕੇ ਅਤੇ 5 ਚੌਕੇ ਸ਼ਾਮਿਲ ਸਨ।
ਦੱਸ ਦੇਈਏ ਕਿ ਸਾਬਕਾ ਕਪਤਾਨ ਕਪਿਲ ਦੇਵ ਨੇ ਭਾਰਤ ਲਈ 356 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 9031 ਦੌੜਾਂ ਨਿਕਲੀਆਂ। ਇਸ ਤੋਂ ਇਲਾਵਾ ਕਪਿਲ ਦੇਵ ਨੇ 687 ਵਿਕਟਾਂ ਵੀ ਲਈਆਂ। ਉਨ੍ਹਾਂ ਨੇ ਨਾਬਾਦ 175 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਵੀ ਖੇਡੀ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਮੋਹਾਲੀ ਵਿੱਚ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ 284ਵਾਂ ਮੈਚ ਖੇਡ ਰਹੇ ਹਨ। ਉਸ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ 5000 ਦੌੜਾਂ ਵੀ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਜਡੇਜਾ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ 468 ਵਿਕਟਾਂ ਵੀ ਲਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: