ਰਾਇਲ ਚੈਲੇਂਜਰਸ ਬੇਂਗਲੁਰੂ ਨੇ ਵੂਮੈਨਸ ਪ੍ਰੀਮੀਅਰ ਲੀਗ-2024 ਵਿਚ ਆਪਣਾ ਪਹਿਲਾ ਟਾਈਟਲ ਜਿੱਤ ਲਿਆ ਹੈ। ਟੀਮ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਬੇਂਗਲੁਰੂ ਦੀ ਇਸ ਲੀਗ ਵਿਚ ਦਿੱਲੀ ‘ਤੇ ਪਹਿਲੀ ਜਿੱਤ ਹੈ।
ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ ਐਤਵਾਰ ਨੂੰ ਟੌਸ ਜਿੱਤ ਕੇ ਬੈਟਿੰਗ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਟੀਮ 18.3 ਓਵਰਾਂ ਵਿਚ 113 ਦੌੜਾਂ ‘ਤੇ ਆਲਆਊਟ ਹੋ ਗਈ। ਜਵਾਬ ਵਿਚ ਬੇਂਗਲੁਰੂ ਨੇ 19.3 ਓਵਰਾਂ ਵਿਚ 2 ਵਿਕਟਾਂ ‘ਤੇ ਟਾਰਗੈੱਟ ਨੂੰ ਚੇਜ਼ ਕਰ ਲਿਆ। ਏਿਸ ਪੇਰੀ ਨੇ ਨਾਟਆਊਟ 35 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਸੋਫੀ ਡਿਵਾਈਨ ਨੇ 32 ਤੇ ਕਪਤਾਨ ਸਮ੍ਰਿਤੀ ਮੰਧਾਨਾ ਨੇ 31 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਦਿੱਲੀ ਦੀ ਓਪਨਰ ਸ਼ੇਫਾਲੀ ਵਰਮਾ ਨੇ 27 ਗੇਂਦਾਂ ‘ਤੇ 44 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਕਪਤਾਨ ਮੇਗ ਲੇਨਿੰਗ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਸ਼੍ਰੇਯਾਂਕਾ ਪਾਟਿਲ ਨੇ 4 ਵਿਕਟਾਂ ਲਈਆਂ ਜਦੋਂ ਕਿ ਸੋਫੀ ਮੋਲੋਨਿਕਸ ਨੇ ਇਕ ਓਵਰ ਵਿਚ 3 ਵਿਕਟਾਂ ਲਈਆਂ। ਆਸ਼ਾ ਸ਼ੋਭਨਾ ਦੇ ਹਿੱਸੇ ਵਿਚ ਦੋ ਵਿਕਟਾਂ ਆਈਆਂ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਬੱਸ ਦੀ ਤੇਲ ਦੇ ਟੈਂਕਰ ਨਾਲ ਹੋਈ ਟੱਕਰ, 21 ਲੋਕਾਂ ਦੀ ਗਈ ਜਾਨ, 38 ਜ਼ਖਮੀ
ਬੇਂਗਲੁਰੂ ਦੀ ਸ਼ੁਰੂਆਤ ਸ਼ਾਨਦਾਰ ਰਹੀ। ਇਸ ਲੋਅ-ਸਕੋਰਿੰਗ ਮੈਚ ਵਿਚ ਪਹਿਲੀ ਵਿਕਟ ਲਈ ਸਮ੍ਰਿਤੀ ਮੰਧਾਨਾ ਤੇ ਸੋਫੀ ਡੇਵਿਨ ਦੇ ਵਿਚ 49 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ। ਡੇਵਿਨ ਨੇ 5 ਚੌਕੇ ਤੇ 1 ਛੱਕਾ ਲਗਾਉਂਦੇ ਹੋਏ 27 ਗੇਂਦਾਂ ਵਿਚ 32 ਦੌੜਾਂ ਦੀ ਪਾਰੀ ਖੇਡੀ। ਦੂਜੇ ਪਾਸੇ ਕਪਤਾਨ ਮੰਧਾਨਾ ਨੇ 39 ਗੇਂਦਾਂ ਵਿਚ 31 ਦੌੜਾਂ ਦੀ ਹੌਲੀ ਪਰ ਅਹਿਮ ਪਾਰੀ ਖੇਡੀ। ਪੂਰੇ ਟੂਰਨਾਮੈਂਟ ਦੌਰਾਨ ਏਲਿਸ ਪੇਰੀ ਨੇ ਬਹੁਤ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਫਾਈਨਲ ਵਿਚ ਵੀ ਉਨ੍ਹਾਂ ਦੇ ਬੱਲੇ ਤੋਂ ਖੂਬ ਦੌੜਾਂ ਨਿਕਲੀਆਂ। ਉਨ੍ਹਾਂ ਨੇ 37 ਗੇਂਦਾਂ ਵਿਚ 35 ਦੌੜਾਂ ਦੀ ਪਾਰੀ ਖੇਡੀ। ਰਿਚਾ ਘੋਸ਼ ਨੇ ਵਿਨਿੰਗ ਸ਼ਾਟ ਲਗਾਉਂਦੇ ਹੋਏ ਆਰਸੀਬੀ ਨੂੰ ਪਹਿਲੀ ਵਾਰ ਚੈਂਪੀਅਨ ਬਣਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: