RCB vs RR 2020: ਆਈਪੀਐਲ ਦੇ 13ਵੇਂ ਸੀਜ਼ਨ ਦੇ 33ਵੇਂ ਮੈਚ ਵਿੱਚ ਸ਼ਨੀਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਰਾਜਸਥਾਨ ਰਾਇਲਜ਼ (RR) ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ। ਇਸ ਮੁਕਾਬਲੇ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਹੈ। ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਕੁਝ ਗਲਤ ਫੈਸਲਿਆਂ ਕਾਰਨ ਹਾਰਨ ਵਾਲੀ ਬੰਗਲੁਰੂ ਦੀ ਟੀਮ ਇਸ ਮੈਚ ਵਿੱਚ ਰਣਨੀਤੀ ਨਾਲ ਮੈਦਾਨ ਵਿੱਚ ਉਤਰਨਾ ਚਾਹੇਗੀ । ਦੂਜੇ ਪਾਸੇ ਰਾਜਸਥਾਨ ਨੂੰ ਵੀ ਹਰ ਹਾਲ ਵਿੱਚ ਜਿੱਤ ਚਾਹੀਦੀ ਹੈ। ਦੁਬਈ ਵਿੱਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਰਸੀਬੀ ਨੇ ਆਪਣੇ ਸਰਬੋਤਮ ਪ੍ਰਦਰਸ਼ਨ ਤੋਂ ਹੁਣ ਤੱਕ 8 ਮੈਚਾਂ ਵਿਚੋਂ 5 ਮੈਚ ਜਿੱਤੇ ਹਨ, ਪਰ ਕਿੰਗਜ਼ ਇਲੈਵਨ ਖ਼ਿਲਾਫ਼ ਵੀਰਵਾਰ ਨੂੰ 8 ਵਿਕਟਾਂ ਦੀ ਹਾਰ ਦੌਰਾਨ ਕੁਝ ਗ਼ਲਤੀਆਂ ਕੀਤੀਆਂ, ਜਿਸ ਨੇ ਆਖਰਕਾਰ ਉਨ੍ਹਾਂ ਨੂੰ ਪਛਾੜ ਦਿੱਤਾ । ਆਰਸੀਬੀ ਦੀਆਂ 5 ਜਿੱਤਾਂ ਵਿੱਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਸੁਪਰ ਓਵਰ ਜਿੱਤ ਵੀ ਸ਼ਾਮਿਲ ਹੈ। ਰਾਜਸਥਾਨ ਰਾਇਲਜ਼ ਦੀ ਟੀਮ ਚੋਟੀ ਦੇ ਆਰਡਰ ਦੇ ਬੱਲੇਬਾਜ਼ਾਂ ਦੀ ਅਸਫਲਤਾ ਨਾਲ ਜੂਝ ਰਹੀ ਹੈ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦਾ ਯੋਗਦਾਨ ਉਨ੍ਹਾਂ ਨੇ ਹੁਣ ਤਕ ਜਿੱਤੇ 3 ਮੈਚਾਂ ਵਿਚ ਮਹੱਤਵਪੂਰਨ ਰਿਹਾ ਹੈ। ਰਾਇਲਜ਼ ਟੇਬਲ ਵਿੱਚ 7ਵੇਂ ਨੰਬਰ ‘ਤੇ ਹੈ।
ਕੀ ਕਹਿੰਦੇ ਹਨ ਅੰਕੜੇ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੁਣ ਤੱਕ 21 ਮੈਚ ਹੋ ਚੁੱਕੇ ਹਨ। ਬੰਗਲੁਰੂ ਨੇ 9 ਅਤੇ ਰਾਜਸਥਾਨ ਨੇ 10 ਜਿੱਤੀ ਹੈ। ਇਸ ਸੀਜ਼ਨ ਵਿੱਚ ਆਰਸੀਬੀ ਨੇ ਰਾਜਸਥਾਨ ਵਿਰੁੱਧ 3 ਅਕਤੂਬਰ ਨੂੰ ਆਖਰੀ ਮੈਚ ਵਿੱਚ 8 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਦੂਜੇ ਪਾਸੇ ਰਾਇਲਜ਼ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਬੱਲੇਬਾਜ਼ੀ ਮਜ਼ਬੂਤ ਹੈ, ਪਰ ਕਪਤਾਨ ਸਟੀਵ ਸਮਿਥ ਅਤੇ ਸੰਜੂ ਸੈਮਸਨ ਪਹਿਲੇ ਦੋ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਜੋਸ ਬਟਲਰ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣ ਦੇ ਯੋਗ ਨਹੀਂ ਰਿਹਾ ਹੈ। ਉਸਨੇ 7 ਪਾਰੀਆਂ ਵਿੱਚ ਸਿਰਫ ਇੱਕ ਅਰਧ ਸੈਂਕੜਾ ਬਣਾਇਆ ਹੈ।
ਰਾਇਲ ਚੈਲੇਂਜਰਜ਼ ਬੈਂਗਲੌਰ: ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਪਾਰਥਿਵ ਪਟੇਲ, ਆਰੋਨ ਫਿੰਚ, ਜੋਸ਼ ਫਿਲਿਪ, ਕ੍ਰਿਸ ਮੌਰਿਸ, ਮੋਇਨ ਅਲੀ, ਮੁਹੰਮਦ ਸਿਰਾਜ, ਸ਼ਾਹਬਾਜ਼ ਅਹਿਮਦ, ਦੇਵਦਾਸ ਪਡਿਕਲ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਡੇਲ ਸਟੇਨ, ਪਵਨ ਨੇਗੀ, ਈਸੁਰ ਉਡਾਨਾ, ਸ਼ਿਵਮ ਦੂਬੇ , ਉਮੇਸ਼ ਯਾਦਵ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ, ਐਡਮ ਜ਼ੈਂਪਾ।
ਰਾਜਸਥਾਨ ਰਾਇਲਜ਼: ਜੋਸ ਬਟਲਰ, ਬੇਨ ਸਟੋਕਸ, ਸੰਜੂ ਸੈਮਸਨ, ਐਂਡਰਿਊ ਟਾਇ, ਕਾਰਤਿਕ ਤਿਆਗੀ, ਸਟੀਵ ਸਮਿਥ (ਕਪਤਾਨ), ਅੰਕਿਤ ਰਾਜਪੂਤ, ਸ਼੍ਰੇਅਸ ਗੋਪਾਲ, ਰਾਹੁਲ ਤਿਵਾਤੀਆ, ਜੈਦੇਵ ਉਨਾਦਕਟ, ਮਯੰਕ ਮਾਰਕੰਡੇਯ, ਮਹੀਪਾਲ ਲੋਮਰ, ਓਸਨੇ ਥਾਮਸ, ਰਿਆਨ ਪਰਾਗ, ਯਸ਼ਵੀ ਜੈਸਵਾਲ, ਅਨੁਜ ਰਾਵਤ , ਅਕਾਸ਼ ਸਿੰਘ, ਡੇਵਿਡ ਮਿਲਰ, ਮਨਨ ਵੋਹਰਾ, ਸ਼ਸ਼ਾਂਕ ਸਿੰਘ, ਵਰੁਣ ਆਰੋਨ, ਟੌਮ ਕਰੈਨ, ਰੌਬਿਨ ਉਥੱਪਾ, ਅਨਿਰੁਧ ਜੋਸ਼ੀ, ਜੋਫਰਾ ਆਰਚਰ।