ਰਿਲਾਇੰਸ ਫਾਊਂਡੇਸ਼ਨ ਦੀ ਐਥਲੀਟ ਜੋਤੀ ਯਾਰਾਜੀ ਨੇ ਤੇਹਰਾਨ ਵਿਚ ਚੱਲ ਰਹੀ ਏਸ਼ੀਆਈ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 60 ਮੀਟਰ ਦੌੜ ਮੁਕਾਬਲੇ ਵਿਚ 8.12 ਸੈਕੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਸੋਨ ਤਮਗਾ ਜਿੱਤ ਕੇ ਭਾਰਤ ਲਈ ਪਹਿਲਾ ਤਮਗਾ ਜਿੱਤਿਆ। ਇਹ ਪ੍ਰਦਰਸ਼ਨ ਜੋਤੀ ਲਈ 2024 ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਹੈ ਜਿਨ੍ਹਾਂ ਨੇ ਕਜਾਕਿਸਤਾਨ ਵਿਚ ਪਿਛਲੇ ਸਾਲ ਦੇ ਐਡੀਸ਼ਨ ਵਿਚ ਆਪਣੇ ਐੱਨਆਰ ਨੂੰ ਬੇਹਤਰ ਬਣਾਇਆ ਜਿਥੇ ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ।
ਆਪਣੀ ਉਪਲਬਧੀ ਬਾਰੇ ਦੱਸਦੇ ਹੋਏ ਜੋਤੀ ਯਾਰਾਜੀ ਨੇ ਕਿਹਾ ਕਿ ਏਸ਼ੀਆਈ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਬਹੁਤ ਚੰਗਾ ਤਜਰਬਾ ਸੀ। ਮੈਂ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਇਹ ਸੋਨ ਤਮਗਾ ਖਾਸ ਹੈ। ਮੈਂ ਪਿਛਲੇ ਹਫਤੇ ਹੈਮਸਟ੍ਰਿੰਗ ਵਿਚ ਦਰਦ ਨੂੰ ਲੈ ਕੇ ਥੋੜ੍ਹੀ ਚਿੰਤਤ ਸੀ ਪਰ ਮੇਰੀ ਟੀਮ ਤੇ ਰਿਲਾਇੰਸ ਫਾਊਂਡੇਸ਼ਨ ਦੇ ਫਿਜ਼ੀਓਥੈਰੇਪਿਸਟ ਨੇ ਮੈਨੂੰ ਮੁਕਾਬਲੇ ਲਈ ਤਿਆਰ ਕਰਨ ਲਈ ਸਖਤ ਮਿਹਨਤ ਕੀਤੀ। ਮੈਂ ਮੁਕਾਬਲੇ ਦੀ ਤਿਆਰੀ ਵਿਚ ਮੇਰੀ ਮਦਦ ਕਰਨ ਲਈ ਓਡੀਸ਼ਾ ਸਰਕਾਰ ਤੇ ਰਿਲਾਇੰਸ ਫਾਊਂਡੇਸ਼ਨ ਦੀ ਧੰਨਵਾਦੀ ਹਾਂ। ਜਿਸ ਤਰ੍ਹਾਂ ਤੋਂ ਮੈਂ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ, ਮੈਂ ਉਸ ਤੋਂ ਖੁਸ਼ ਹਾਂ।
ਮੁਕਾਬਲੇ ਲਈ ਜੋਤੀ ਨੇ ਕਲਿੰਗਾ ਇੰਡੋਰ ਅਥਲੈਟਿਕਸ ਸਟੇਡੀਅਮ ਵਿਚ ਟ੍ਰੇਨਿੰਗ ਲਈ। ਉਨ੍ਹਾਂ ਨੇ ਓਡੀਸ਼ਾ ਰਿਲਾਇੰਸ ਫਾਊਂਡੇਸ਼ਨ ਅਥਲੈਟਿਕਸ ਹਾਈ ਪਰਫਾਰਮੈਂਸ ਸੈਂਟਰ ਵੱਲੋਂ ਆਯੋਜਿਤ ਪਹਿਲੀ ਇੰਡੋਰ ਅਥਲੈਟਿਕਸ ਟੈਸਟ ਮੀਟ ਵਿਚ ਵੀ ਹਿੱਸਾ ਲਿਆ। ਜੋਤੀ ਨੇ 2023 ਤੋਂ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਹੈ। ਜਿਥੇ ਉਨ੍ਹਾਂ ਨੇ ਏਸ਼ੀਆਈ ਖੇਡਾਂ ਵਿਚ 100 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਦੋ ਤਗ਼ਮੇ ਜਿੱਤੇ।
ਇਹ ਵੀ ਪੜ੍ਹੋ : ਪੰਜਾਬ ਦੇ 7 ਜ਼ਿਲ੍ਹਿਆਂ ‘ਚ ਵਧਾਈ ਗਈ ਇੰਟਰਨੈੱਟ ‘ਤੇ ਪਾਬੰਦੀ, 24 ਫਰਵਰੀ ਤੱਕ ਬੰਦ ਰਹੇਗਾ ਇੰਟਰਨੈੱਟ
ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਰਿਲਾਇੰਸ ਫਾਊਂਡੇਸ਼ਨ ਦੇ ਅਥਲੈਟਿਕਸ ਡਾਇਰੈਕਟਰ ਜੇਮਸ ਹਿਲੀਅਰ ਨੇ ਕਿਹਾ ਕਿ ਜੋਤੀ ਲਈ ਇਹ ਅਸਲ ਵਿਚ ਚੰਗਾ ਨਤੀਜਾ ਸੀ। ਅਸੀਂ ਭੁਵਨੇਸ਼ਵਰ ਵਿਚ 3 ਹਫਤੇ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ। ਹਾਲਾਂਕਿ ਸੱਟ ਗੰਭੀਰ ਨਹੀਂ ਸੀ ਪਰ ਉਹ ਇਕ ਹਫਤੇ ਤੱਕ ਟ੍ਰੇਨਿੰਗ ਨਹੀਂ ਲੈ ਸਕੀ ਸੀ। ਹੁਣ ਉਹ ਫਾਰਮ ਵਿਚ ਵਾਪਸ ਆ ਗਈ ਹੈ। ਇਹ ਉਸ ਲਈ ਚੰਗੀ ਦੌੜ ਸੀ।