ਵਨਡੇ ਵਰਲਡ ਕੱਪ 2023 ਵਿਚ ਸ਼ਰਮਨਾਕ ਪ੍ਰਦਰਸ਼ਨ ਦੇ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਵਿਚ ਭੂਚਲ ਆ ਗਿਆ ਹੈ। ਬਾਬਰ ਆਜਮ ਨੇ ਤਿੰਨੋਂ ਫਾਰਮੈਟ ਵਿਚ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਪਾਕਿਸਤਾਨ ਟੀਮ ਵਰਲਡ ਕੱਪ ਵਿਚ ਗਰੁੱਪ ਸਟੇਜ ਤੋਂ ਬਾਹਰ ਹੋ ਗਈ ਸੀ। ਉਸ ਨੇ 9 ਵਿਚੋਂ ਸਿਫ 4 ਮੈਚ ਹੀ ਜਿੱਤੇ ਸਨ ਅਤੇ ਉਹ ਪੁਆਇੰਟ ਟੇਬਲ ਵਿਚ 5ਵੇਂ ਨੰਬਰ ‘ਤੇ ਰਹੀ ਸੀ। ਬਾਬਰ ਖੁਦ ਵੀ ਬੈਟਿੰਗ ਵਿਚ ਖਾਸ ਕਮਾਲ ਨਹੀਂ ਦਿਖਾ ਸਕੇ ਸਨ। ਅਜਿਹੇ ਵਿਚ ਕਈ ਦਿੱਗਜ਼ਾਂ ਤੇ ਫੈਨਸ ਨੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਸੀ।
ਬਾਬਰ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਕਪਤਾਨੀ ਤੋਂ ਅਸਤੀਫਾ ਦੇਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਤਿੰਨੋਂ ਫਾਰਮੈਟ ਵਿਚ ਪਾਕਿਸਤਾਨ ਟੀਮ ਦੀ ਕਪਤਾਨੀ ਛੱਡ ਰਿਹਾ ਹਾਂ। ਹਾਲਾਂਕਿ ਉਨ੍ਹਾਂ ਦੱਸਿਆ ਕਿ ਉਹ ਤਿੰਨੋਂ ਫਾਰਮੈਟ ਵਿਚ ਬਤੌਰ ਪਲੇਅਰ ਖੇਡਦੇ ਰਹਿਣਗੇ।
ਬਾਬਰ ਨੇ ਲਿਖਿਆ-ਮੈਨੂੰ ਉਹ ਪਲ ਚੰਗੀ ਤਰ੍ਹਾਂ ਤੋਂ ਯਾਦ ਹੈ ਜਦੋਂ 2019 ਵਿਚ ਪਾਕਿਸਤਾਨ ਦੀ ਅਗਵਾਈ ਕਰਨ ਲਈ ਪੀਸੀਬੀ ਤੋਂ ਕਾਲ ਆਇਆ ਸੀ। ਪਿਛਲੇ ਚਾਰ ਸਾਲਾਂ ਵਿਚ ਮੈਂ ਮੈਦਾਨ ‘ਤੇ ਤੇ ਬਾਹਰ ਕਈ ਉਤਰਾਅ-ਚੜ੍ਹਾਅ ਦੇਖੇ ਹਨ ਪਰ ਮੈਂ ਪੂਰੇ ਦਿਲ ਨਾਲ ਤੇ ਪੂਰੀ ਲਗਨ ਨਾਲ ਕ੍ਰਿਕਟ ਜਗਤ ਵਿਚ ਪਾਕਿਸਤਾਨ ਦੇ ਮਾਣ ਨੂੰ ਬਣਾਏ ਰੱਖਣ ਦਾ ਟੀਚਾ ਰੱਖਿਆ।
ਉਨ੍ਹਾਂ ਅੱਗੇ ਲਿਖਿਆ-‘ਵ੍ਹਾਈਟ ਬਾਲ ਕ੍ਰਿਕਟ ਵਿਚ ਨੰਬਰ-1 ਸਥਾਨ ‘ਤੇ ਪਹੁੰਚਣਾ, ਖਿਡਾਰੀਆਂ, ਕੋਚਾਂ ਤੇ ਮੈਨੇਜਮੈਂਟ ਦੇ ਸਮੂਹਿਕ ਯਤਨਾਂ ਦਾ ਨਤੀਜਾ ਸੀ ਕਿ ਮੈਂ ਇਸ ਸਫਰ ਦੌਰਾਨ ਪਾਕਿਸਤਾਨ ਕ੍ਰਿਕਟ ਫੈਨਸ ਦੇ ਅਟੁੱਟ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਨਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : ਐਸ.ਜੀ.ਪੀ.ਸੀ. ਵੋਟਰ ਵਜੋਂ ਨਾਂ ਦਰਜ ਕਰਵਾਉਣ ਦੀ ਆਖਰੀ ਮਿਤੀ ‘ਚ 29 ਫਰਵਰੀ, 2024 ਤੱਕ ਕੀਤਾ ਵਾਧਾ
ਬਾਬਰ ਨੇ ਕਿਹਾ ਕਿ ਮੈਂ ਅੱਜ ਤਿੰਨੋਂ ਫਾਰਮੈਟ ਵਿਚ ਪਾਕਿਸਤਾਨ ਟੀਮ ਦੀ ਕਪਤਾਨੀ ਛੱਡ ਰਿਹਾ ਹਾਂ। ਇਹ ਇਕ ਮੁਸ਼ਕਲ ਫੈਸਲਾ ਹੈ ਪਰ ਮੈਂ ਸਮਝਦਾ ਹਾਂ ਕਿ ਇਹ ਫੈਸਲਾ ਲੈਣਦਾ ਸਹੀ ਸਮਾਂ ਹੈ। ਤਿੰਨੋਂ ਫਾਰਮੈਟ ਵਿਚ ਬਤੌਰ ਖਿਡਾਰੀ ਪਾਕਿਸਤਾਨ ਦੀ ਅਗਵਾਈ ਕਰਦਾ ਰਹਾਂਗਾ। ਨਵੇਂ ਕਪਤਾਨ ਤੇ ਟੀਮ ਨੂੰ ਮੇਰਾ ਪੂਰਾ ਸਪੋਰਟ ਰਹੇਗਾ। ਮੈਂ ਪਾਕਿਸਤਾਨ ਕ੍ਰਿਕਟ ਬੋਰਡ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ : –