ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਬੇਪ੍ਰਵਾਹ ਕਪਤਾਨ ਰੋਹਿਤ ਸ਼ਰਮਾ ਭਾਰਤ ਨੂੰ ਉਸ ਦੀ ਧਰਤੀ ‘ਤੇ ਦੂਜਾ ਵਰਲਡ ਕੱਪ ਦਿਵਾ ਸਕਦੇ ਹਨ। ਲਗਾਤਾਰ ਤਿੰਨ ਸ਼ਾਨਦਾਰ ਜਿੱਤ ਦੇ ਨਾਲ ਭਾਰਤ ਨੇ ਆਪਣੇ ਵਰਲਡ ਕੱਪ ਮੁਹਿੰਮ ਦਾ ਬੇਹਤਰੀਨ ਆਗਾਜ਼ ਕੀਤਾ ਹੈ। ਪਹਿਲੇ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਉਣ ਦੇ ਬਾਅਦ ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਤੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ।
ਪੋਂਟਿੰਗ ਨੇ ਕਿਹਾ ਕਿ ਇਹ ਬਿਲਕੁਲ ਬੇਪ੍ਰਵਾਹ ਹੈ, ਚਿੰਤਾਰਹਿਤ। ਉਹ ਹਲਚਲ ਵਿਚ ਨਹੀਂ ਆਉਂਦੇ ਹਨ। ਉਨ੍ਹਾਂ ਦੇ ਖੇਡ ਵਿਚ ਵੀ ਇਹ ਦਿਖਦਾ ਹੈ। ਉਹ ਸ਼ਾਨਦਾਰ ਬੱਲੇਬਾਜ਼ ਹਨ ਤੇ ਮੈਦਾਨ ਦੇ ਅੰਦਰ ਤੇ ਬਾਹਰ ਵੀ ਨਿਸ਼ਚਿੰਤ ਦਿਖਦੇ ਹਨ। ਰੋਹਿਤ ਦਸੰਬਰ 2021 ਵਿਚ ਵਿਰਾਟ ਕੋਹਲੀ ਦੀ ਜਗ੍ਹਾ ਭਾਰਤ ਦੇ ਕਪਤਾਨ ਬਣੇ ਸਨ।
ਪੋਂਟਿੰਗ ਨੇ ਕਿਹਾ ਕਿ ਵਿਰਾਟ ਕਾਫੀ ਜ਼ਜ਼ਬਾਤੀ ਖਿਡਾਰੀ ਹੈ। ਉਹ ਪ੍ਰਸ਼ੰਸਕਾਂ ਦੀ ਸੁਣਦੇ ਹਨ ਤੇ ਉਨ੍ਹਾਂ ਨੂੰ ਜਵਾਬ ਵੀ ਦਿੰਦੇ ਹਨ। ਉਨ੍ਹਾਂ ਵਰਗੇ ਵਿਅਕਤੀ ਲਈ ਇਹ ਕੰਮ ਥੋੜ੍ਹਾ ਮੁਸ਼ਕਲ ਹੁੰਦਾ। ਰੋਹਿਤ ਲਈ ਮੁਸ਼ਕਲ ਨਹੀਂ ਹੋਵੇਗੀ। ਉਹ ਸ਼ਾਨਦਾਰ ਖਿਡਾਰੀ ਹੈ ਤੇ ਕਪਤਾਨੀ ਵੀ ਬਹੁਤ ਚੰਗੀ ਤਰ੍ਹਾਂ ਤੋਂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਟੋਲ ਪਲਾਜ਼ਾ ‘ਤੇ ਹਿੰਸਾ ਕਰਨੀ ਪਵੇਗੀ ਮਹਿੰਗੀ, NHAI ਨੇ ਸੁਰੱਖਿਆ ਵਧਾਉਣ ਲਈ ਜਾਰੀ ਕੀਤੇ ਨਵੇਂ ਨਿਯਮ
ਭਾਰਤ ਨੇ ਪਿਛਲੀ ਵਾਰ 2011 ਵਿਚ ਸ਼੍ਰੀਲੰਕਾ ਨੂੰ ਫਾਈਨਲ ਵਿਚ ਹਰਾ ਕੇ ਆਪਣੀ ਧਰਤੀ ‘ਤੇ ਹੀ ਵਰਲਡ ਕੱਪ ਜਿੱਤਿਆ ਸੀ। ਆਪਣੇ ਦੇਸ਼ ਵਿਚ ਖੇਡਣ ‘ਤੇ ਚੰਗੇ ਪ੍ਰਦਰਸ਼ਨ ਦਾ ਦਬਾਅ ਹੁੰਦਾ ਹੈ ਪਰ ਪੋਂਟਿੰਗ ਨੇ ਕਿਹਾ ਕਿ ਰੋਹਿਤ ਇਸ ਨਾਲ ਨਿਪਟਣ ਵਿਚ ਸਮਰੱਥ ਹੈ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਇਸ ਕੂਲ ਅੰਦਾਜ਼ ਦੇ ਕਈ ਸਾਬਕਾ ਕ੍ਰਿਕਟਰ ਮੁਰੀਦ ਹਨ। ਰੋਹਿਤ ਆਪਣੇ ਇਸ ਅੰਦਾਜ਼ ਨਾਲ ਆਈਪੀਐੱਲ ਵਿਚ ਮੁੰਬਈ ਇੰਡੀਅਨਸ ਨੂੰ 5 ਵਾਰ ਚੈਂਪੀਅਨ ਬਣਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: