Rishabh Pant to donate match fees: ਉਤਰਾਖੰਡ ਦੇ ਚਮੋਲੀ ਵਿੱਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਮਦਦ ਲਈ ਅੱਗੇ ਆਏ ਹਨ। ਪੰਤ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰ ਕੇ ਮਦਦ ਕਰਨ ਦੀ ਗੱਲ ਕੀਤੀ ਹੈ। ਪੰਤ ਨੇ ਆਪਣੇ ਰਾਜ ਵਿੱਚ ਆਈ ਤਬਾਹੀ ਨੂੰ ਲੈ ਕੇ ਮਦਦ ਕਰਨ ਦੀ ਗੱਲ ਟਵੀਟ ਰਾਹੀਂ ਕਹੀ ਹੈ। ਪੰਤ ਨੇ ਟਵਿੱਟਰ ‘ਤੇ ਲਿਖਿਆ, ‘ਉਤਰਾਖੰਡ ਵਿੱਚ ਵਾਪਰੀ ਘਟਨਾ ਵਿੱਚ ਲੋਕਾਂ ਦੀਆਂ ਜਾਨਾਂ ਜਾਣ ਨਾਲ ਡੂੰਘਾ ਦੁੱਖ ਪਹੁੰਚਿਆ ਹੈ । ਮੈਂ ਆਪਣੀ ਮੈਚ ਫੀਸ ਬਚਾਅ ਕਾਰਜਾਂ ਲਈ ਦੇਣ ਦਾ ਫੈਸਲਾ ਕੀਤਾ ਹੈ ਅਤੇ ਮੈਂ ਹੋਰਨਾਂ ਲੋਕਾਂ ਨੂੰ ਵੀ ਮਦਦ ਲਈ ਅੱਗੇ ਆਉਣ ਦੀ ਅਪੀਲ ਕਰਦਾ ਹਾਂ।’
ਦਰਅਸਲ, ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਸ ਸਮੇਂ ਚੇੱਨਈ ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਟੈਸਟ ਮੈਚ ਖੇਡ ਰਹੇ ਹਨ । ਇੱਥੇ ਉਨ੍ਹਾਂ ਨੇ ਪਹਿਲੀ ਪਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 88 ਗੇਂਦਾਂ ਵਿੱਚ 91 ਦੌੜਾਂ ਬਣਾਈਆਂ । ਇਸ ਦੌਰਾਨ ਉਨ੍ਹਾਂ ਨੇ 5 ਛੱਕੇ ਅਤੇ 9 ਚੌਕੇ ਮਾਰੇ । ਦੱਸ ਦੇਈਏ ਕਿ ਰਿਸ਼ਭ ਪੰਤ ਦਾ ਜਨਮ ਹਰਿਦੁਆਰ ਵਿੱਚ ਹੋਇਆ ਹੈ ਅਤੇ ਉਹ ਉਤਰਾਖੰਡ ਦਾ ਰਹਿਣ ਵਾਲਾ ਹੈ।
ਦੱਸ ਦੇਈਏ ਕਿ ਜੇਕਰ ਇੱਥੇ ਚਮੋਲੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਐਤਵਾਰ ਨੂੰ ਸਵੇਰੇ 10 ਤੋਂ 11 ਵਜੇ ਦੇ ਕਰੀਬ ਇੱਕ ਗਲੇਸ਼ੀਅਰ ਟੁੱਟਣ ਦੀ ਘਟਨਾ ਸਾਹਮਣੇ ਆਈ । MHA ਅਨੁਸਾਰ ਇਸ ਘਟਨਾ ਵਿੱਚ ਹੁਣ ਤੱਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ । ਇਸ ਦੇ ਨਾਲ ਹੀ 25 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 6 ਲੋਕ ਜ਼ਖਮੀ ਹਨ ।
ਗਲੇਸ਼ੀਅਰ ਟੁੱਟਣ ਤੋਂ ਬਾਅਦ ਇੰਨਾ ਤੇਜ਼ ਸੀ ਕਿ PWD ਦੇ ਪੰਜ ਪੁਲ ਵੀ ਢਹਿ ਗਏ। ਆਈਟੀਬੀਪੀ ਦੇ ਜਵਾਨਾਂ ਨੇ ਇੱਕ ਸੁਰੰਗ ਵਿਚੋਂ 16 ਲੋਕਾਂ ਨੂੰ ਬਾਹਰ ਕੱਢਿਆ ਹੈ। ਉੱਥੇ ਹੀ ਦੂਜੀ ਸੁਰੰਗ ਵਿੱਚ 30 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ । ਫਿਲਹਾਲ ਬਚਾਅ ਕਾਰਜ ਜਾਰੀ ਹਨ।
ਇਹ ਵੀ ਦੇਖੋ: ਕਿਸਾਨ ਅੰਦੋਲਨ ਚ 17 ਵਾਰ ਜੇਲ੍ਹ ਜਾਣ ਵਾਲੇ ‘ਤਾਊ’ ਦੀ ਸੁਣੋ ਦਹਾੜ, ਸੁਣ ਕੇ ਸਰਕਾਰ ਨਰਾਜ਼ ਹੋ ਸਕਦੀ ਏ