ਭਾਰਤੀ ਟੀਮ ਨੇ 3 ਜਨਵਰੀ ਤੋਂ ਆਸਟ੍ਰੇਲੀਆ ਖਿਲਾਫ ਜਾਰੀ 5 ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ 2024-25 ਦਾ ਆਖਰੀ ਮੁਕਾਬਲਾ ਸਿਡਨੀ ਕ੍ਰਿਕਟ ਗਰਾਊਂਡ ਵਿਚ ਖੇਡਣਾ ਹੈ। ਇਸ ਮੈਚ ਲਈ ਟੀਮ ਇੰਡੀਆ ਦੀ ਪਲੇਇੰਗ-11 ਵਿਚ ਵੱਡਾ ਬਦਲਾਅ ਦਿਖਣਾ ਤੈਅ ਹੈ ਜਿਸ ਵਿਚ ਰੋਹਿਤ ਸ਼ਰਮਾ ਇਸ ਮੈਚ ਤੋਂ ਬਾਹਰ ਰਹਿ ਸਕਦੇ ਹਨ ਜਿਸ ਵਿਚ ਉਨ੍ਹਾਂ ਦੀ ਜਗ੍ਹਾ ‘ਤੇ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਇਕ ਵਾਰ ਫਿਰ ਤੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੰਭਾਲਦੇ ਹੋਏ ਨਜ਼ਰ ਆਉਣਗੇ। ਬੁਮਰਾਹ ਦੀ ਹੀ ਕਪਤਾਨੀ ਵਿਚ ਭਾਰਤੀ ਟੀਮ ਨੇ ਇਸ ਸੀਰੀਜ ਦੇ ਪਹਿਲੇ ਮੁਕਾਬਲੇ ਵਿਚ ਜੋ ਪਰਥ ਦੇ ਸਟੇਡੀਅਮ ਵਿਚ ਖੇਡਿਆ ਗਿਆ ਸੀ ਉਸ ਨੂੰ ਉਨ੍ਹਾਂ ਨੇ 295 ਦੌੜਾਂ ਤੋਂ ਆਪਣੇ ਨਾਂ ਕੀਤਾ ਸੀ। ਦੂਜੇ ਪਾਸੇ ਇਸ ਦੇ ਬਾਅਦ ਰੋਹਿਤ ਸ਼ਰਮਾ ਨੇ ਦੂਜੇ ਮੈਚ ਤੋਂ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ ਸੀ ਜਿਸ ਵਿਚ ਉਸ ਦੇ ਬਾਅਦ ਖੇਡੇ ਗਏ ਤਿੰਨ ਮੁਕਾਬਲਿਆਂ ਵਿਚੋਂ ਟੀਮ ਇੰਡੀਆ ਨੂੰ 2 ਵਿਚ ਜਿਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਥੇ ਦੂਜੇ ਪਾਸੇ ਇਕ ਮੈਚ ਡਰਾਅ ‘ਤੇ ਖਤਮ ਹੋਇਆ ਸੀ।
ਸਿਡਨੀ ਟੈਸਟ ਤੋਂ ਰੋਹਿਤ ਸ਼ਰਮਾ ਨੇ ਟੀਮ ਇੰਡੀਆ ਦੀ ਪਲੇਇੰਗ-11 ਤੋਂ ਬਾਹਰ ਰਹਿਣ ਦਾ ਫੈਸਲਾ ਖੁਦ ਲਿਆ ਹੈ ਜਿਸ ਵਿਚ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਇਸ ਦੀ ਜਾਣਕਾਰੀ ਟੀਮ ਮੈਨੇਜਮੈਂਟ ਤੇ ਹੈੱਡ ਕੋਚ ਤੋਂ ਇਲਾਵਾ ਮੁੱਖ ਚੋਣ ਕਰਤਾ ਅਜੀਤ ਅਗਰਕਰ ਨੂੰ ਵੀ ਦੇ ਦਿੱਤੀ ਹੈ ਤੇ ਰੋਹਿਤ ਦੇ ਇਸ ਫੈਸਲੇ ਨੂੰ ਉਨ੍ਹਾਂ ਮੰਨ ਵੀ ਲਿਆ ਹੈ। ਇਸ ਨਾਲ ਹੁਣ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰੋਹਿਤ ਨੇ ਆਪਣੇ ਟੈਸਟ ਦਾ ਆਖਰੀ ਮੁਕਾਬਲਾ ਵੀ ਖੇਡ ਲਿਆ ਹੈ ਜੋ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਸੀ ਕਿਉਂਕਿ ਟੀਮ ਇੰਡੀਆ ਜਿਸ ਦਾ ਵਰਲਡ ਟੈਸਟ ਚੈਂਪੀਅਨਸ਼ਿਪ 2023-25 ਦੇ ਫਾਈਨਲ ਵਿਚ ਪਹੁੰਚਣਾ ਕਾਫੀ ਮੁਸ਼ਕਲ ਦਿਖ ਰਿਹਾ ਹੈ। ਉਸ ਨੂੰ ਆਪਣੀ ਅਗਲੀ ਟੈਸਟ ਸੀਰੀਜ ਇੰਗਲੈਂਡ ਵਿਚ ਖੇਡਣੀ ਹੈ ਜੋ ਜੂਨ ਤੋਂ ਲੈ ਕੇ ਅਗਸਤ ਮਹੀਨੇ ਤੱਕ ਖੇਡੀ ਜਾਵੇਗੀ। ਅਜਿਹੇ ਵਿਚ ਭਵਿੱਖ ਦੀ ਟੀਮ ਨੂੰ ਦੇਖਦੇ ਹੋਏ ਰੋਹਿਤ ਦੀ ਫਿਰ ਟੈਸਟ ਟੀਮ ਵਿਚ ਵਾਪਸੀ ਹੋਣਾ ਮੁਸ਼ਕਲ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਉਪਰਾਲਾ, ਜੇਲ੍ਹਾਂ ‘ਚ ਬੰਦ ਕੈਦੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਰੱਖੇ ਗਏ ਪੱਕੇ ਅਧਿਆਪਕ
ਰੋਹਿਤ ਸ਼ਰਮਾ ਜਿਥੇ ਸਿਡਨੀ ਟੈਸਟ ਮੈਚ ਵਿਚ ਪਲੇਇੰਗ-11 ਤੋਂ ਬਾਹਰ ਰਹਿਣਗੇ ਤਾਂ ਦੂਜੇ ਪਾਸੇ ਉਨ੍ਹਾਂ ਦੀ ਜਗ੍ਹਾ ਸ਼ੁਭਮਨ ਗਿਲ ਦੀ ਵਾਪਸੀ ਤੈਅ ਮੰਨੀ ਜਾ ਰਹੀ ਹੈ ਜੋ ਮੈਲਬੋਰਨ ਮੈਚ ਵਿਚ ਨਹੀਂ ਖੇਡੇ ਸੀ। ਅਜਿਹੇ ਵਿਚ ਓਪਨਿੰਗ ਵਿਚ ਇਕ ਵਾਰ ਫਿਰ ਤੋਂ ਯਸ਼ਸਵੀ ਜਾਇਸਵਾਲ ਤੇ ਕੇਐੱਲ ਰਾਹੁਲ ਦੀ ਜਿਥੇ ਜੋੜੀ ਦੇਖਣ ਨੂੰ ਮਿਲੇਗੀ ਤਾਂ ਦੂਜੇ ਪਾਸੇ ਨੰਬਰ-3 ‘ਤੇ ਗਿੱਲ ਜ਼ਿੰਮੇਵਾਰੀ ਸੰਭਾਲਣਗੇ। ਇਸ ਤੋਂ ਇਲਾਵਾ ਭਾਰਤੀ ਟੀਮ ਵਿਚ ਇਕ ਪਾਸੇ ਬਦਲਾਅ ਜੋ ਪੱਕਾ ਹੈ ਉਸ ਵਿਚ ਅਨਫਿੱਟ ਗੇਂਦਬਾਜ਼ ਆਕਾਸ਼ਦੀਪ ਦੀ ਜਗ੍ਹਾ ‘ਤੇ ਪ੍ਰਸਿੱਧਾ ਕ੍ਰਿਸ਼ਣਾ ਨੂੰ ਜਗ੍ਹਾ ਮਿਲ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: