sachin tendulkar said: ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਪਣੀ ‘ਨਿਯੰਤਰਿਤ ਹਮਲਾਵਰ’ ਨਾਲ ਬੇਨ ਸਟੋਕਸ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਵਿੱਚ ਟੀਮ ਦੀ ਅਗਵਾਈ ਕਰੇਗਾ। ਸਾਉਥੈਮਪਟਨ ਵਿੱਚ ਅੱਜ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਦਿਆਂ, ਤੇਂਦੁਲਕਰ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨਾਲ ਆਨਲਾਈਨ ਐਪ ‘100 ਏਬੀ’ ‘ਤੇ ਗੱਲ ਕਰ ਰਹੇ ਸੀ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਇੰਗਲੈਂਡ ਦੇ ਕਾਰਜਕਾਰੀ ਕਪਤਾਨ ਬੇਨ ਸਟੋਕਸ ਸਬੰਧੀ ਵੀ ਆਪਣਾ ਪੱਖ ਰੱਖਿਆ। ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲੇ ਟੈਸਟ ਦੇ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਾਪਸੀ ਕਰੇਗਾ। ਸਟੋਕਸ ਬਾਰੇ ਲਾਰਾ ਦੇ ਸਵਾਲ ‘ਤੇ ਤੇਂਦੁਲਕਰ ਨੇ ਕਿਹਾ, “ਉਹ ਇੱਕ ਖਿਡਾਰੀ ਹੈ ਜੋ ਅੱਗੇ ਵੱਧ ਕੇ ਅਗਵਾਈ ਕਰੇਗਾ। ਅਸੀਂ ਬਹੁਤ ਸਾਰੇ ਮੌਕਿਆਂ ਤੇ ਅਜਿਹਾ ਵੇਖਿਆ ਹੈ। ਉਹ ਹਮਲਾਵਰ, ਸਕਾਰਾਤਮਕ ਹੈ ਅਤੇ ਜਦੋਂ ਉਸ ਨੂੰ ਬਚਾਅ ਪੱਖ ਦੀ ਜ਼ਰੂਰਤ ਪੈਂਦੀ ਹੈ, ਉਹ ਟੀਮ ਲਈ ਅਜਿਹਾ ਕਰਨ ਲਈ ਤਿਆਰ ਰਹਿੰਦਾ ਹੈ।”
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਹਮੇਸ਼ਾਂ ਵਿਸ਼ਵਾਸ ਕੀਤਾ ਹੈ ਕਿ ਨਿਯੰਤਰਿਤ ਹਮਲਾਵਰਤਾ ਨਤੀਜੇ ਦਿੰਦੀ ਹੈ ਅਤੇ ਜੋ ਮੈਂ ਹੁਣ ਤੱਕ ਵੇਖਿਆ ਹੈ ਉਹ ਵੀ ਹਮਲਾਵਰ ਨਾਲ ਨਿਯੰਤਰਿਤ ਹੈ। ਇਹ ਉਹ ਹੈ ਜੋ ਮੈਂ ਬੇਨ ਸਟੋਕਸ ਬਾਰੇ ਸੋਚਦਾ ਹਾਂ। ਸਟੋਕਸ ਨੇ ਉਨ੍ਹਾਂ ਚੀਜ਼ਾਂ ਨੂੰ ਵੇਖਦਿਆਂ ਜਿਨ੍ਹਾਂ ਦਾ ਉਸ ਨੇ ਅਤੀਤ ਵਿੱਚ ਸਾਹਮਣਾ ਕੀਤਾ ਸੀ ਅਤੇ ਅੱਜ ਉਹ ਕਿੱਥੇ ਹੈ, ਮੈਂ ਕਹਿ ਸਕਦਾ ਹਾਂ ਕਿ ਉਹ ਇੱਕ ਪੂਰੀ ਤਬਦੀਲੀ ਲੈ ਕੇ ਆਇਆ ਹੈ ਅਤੇ ਇਹ ਸਿਰਫ ਉਸ ਵਿਅਕਤੀ ਨਾਲ ਹੋ ਸਕਦਾ ਹੈ ਜੋ ਦਿਮਾਗੀ ਤੌਰ ਤੇ ਮਜ਼ਬੂਤ ਹੈ। ਸਟੋਕਸ ਦਾ ਮੈਦਾਨ ਉੱਤੇ ਬਹੁਤ ਪ੍ਰਭਾਵ ਹੈ ਅਤੇ ਮੈਂ ਉਸ ਨੂੰ ਇੰਗਲੈਂਡ ਦੇ ਚੋਟੀ ਦੇ ਆਲਰਾਊਂਡਰਾ ਵਿੱਚ ਗਿਣਦਾ ਹਾਂ। ਦੱਸ ਦੇਈਏ ਕਿ ਸਟੋਕਸ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਵੈਸਟਇੰਡੀਜ਼ ਖਿਲਾਫ਼ ਕਪਤਾਨੀ ਕਰਨਗੇ। ਇਸ ਤੋਂ ਪਹਿਲਾਂ ਸਟੋਕਸ ਨੇ ਕਦੇ ਘਰੇਲੂ ਕ੍ਰਿਕਟ ਦੀ ਕਪਤਾਨੀ ਵੀ ਨਹੀਂ ਕੀਤੀ। ਅਜਿਹੀ ਸਥਿਤੀ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਵੈਸਟਇੰਡੀਜ਼ ਖ਼ਿਲਾਫ਼ ਕਿਵੇਂ ਕਪਤਾਨੀ ਕਰਦਾ ਹੈ।
ਲਾਰਾ ਨੇ ਕਿਹਾ ਕਿ ਵੈਸਟਇੰਡੀਜ਼ ਦੀ ਬੱਲੇਬਾਜ਼ੀ ਇੰਗਲੈਂਡ ਦੇ ਤੇਜ਼ ਗੇਂਦਬਾਜ਼ੀ ਹਮਲੇ ਵਿਰੁੱਧ ਅਹਿਮ ਹੋਵੇਗੀ। ਉਸ ਨੇ ਸ਼ਾਈ ਹੋਪ ਵਰਗੇ ਬੱਲੇਬਾਜ਼ਾਂ ਨੂੰ ਸਿਡਨੀ ਕ੍ਰਿਕਟ ਮੈਦਾਨ ‘ਚ ਤੇਂਦੁਲਕਰ ਦੀ 241 ਦੌੜਾਂ ਦੀ ਯਾਦਗਾਰੀ ਪਾਰੀ ਤੋਂ ਸਬਕ ਲੈਣ ਦੀ ਯਾਦ ਦਿਵਾ ਦਿੱਤੀ। ਲਾਰਾ ਨੇ ਕਿਹਾ ਕਿ ਤੁਹਾਨੂੰ ਸਾਰੇ ਗੇਂਦਬਾਜ਼ਾਂ ਉੱਤੇ ਹਾਵੀ ਹੋਣ ਦੀ ਜ਼ਰੂਰਤ ਨਹੀਂ ਹੈ। ਜੇ ਤੁਸੀਂ 70-80 ਦੌੜਾਂ ‘ਤੇ ਖੇਡ ਰਹੇ ਹੋ ਅਤੇ ਕੋਈ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਤਾਂ ਪਿੱਛੇ ਹੱਟ ਜਾਓ। ਲਾਰਾ ਨੇ ਅੱਗੇ ਕਿਹਾ ਕਿ ਸਚਿਨ ਤੁਸੀਂ ਵੀ ਜਾਣਦੇ ਹੋ, ਤੁਸੀਂ ਸਿਡਨੀ ‘ਚ ਸ਼ਾਨਦਾਰ ਪਾਰੀ ਖੇਡੀ ਸੀ। ਪਹਿਲਾਂ ਇਹ ਨਹੀਂ ਸੀ ਕਿ ਇਕ ਗੇਂਦਬਾਜ਼ ਤੁਹਾਨੂੰ ਆਊਟ ਕਰ ਰਿਹਾ ਸੀ, ਪਰ ਤੁਸੀਂ ਇੱਕ ਵਿਸ਼ੇਸ਼ ਸ਼ਾਟ ਖੇਡ ਕੇ ਆਊਟ ਹੋ ਰਹੇ ਸੀ ਅਤੇ ਤੁਸੀਂ ਇਹ ਸ਼ਾਟ ਖੇਡਣਾ ਬੰਦ ਕਰ ਦਿੱਤਾ ਅਤੇ ਤੁਸੀਂ ਦੂਜੇ ਖੇਤਰਾਂ ‘ਚ ਦੌੜਾਂ ਬਣਾਉਣ ਵਿੱਚ ਸਫਲ ਹੋ ਗਏ। ਅਜਿਹਾ ਹੀ ਰਵੱਈਆ ਅਪਨਾਉਣ ਦੀ ਜ਼ਰੂਰਤ ਹੈ। ਇੰਗਲੈਂਡ ‘ਚ ਕੁੱਝ ਸ਼ਾਨਦਾਰ ਪਾਰੀ ਖੇਡਣ ਵਾਲੇ ਲਾਰਾ ਨੇ ਉਥੇ ਆਪਣੇ ਬੱਲੇਬਾਜ਼ੀ ਰਵੱਈਏ ਨੂੰ ਯਾਦ ਕਰਦਿਆਂ ਕਿਹਾ, “ਮੈਨੂੰ ਪਿੱਛਲੇ ਸਮੇਂ ਖੇਡੀਆਂ ਗਈਆ ਕਈ ਪਰੀਆਂ ਯਾਦ ਹਨ। ਚੰਦਰਪਾਲ ਜਾਂ ਜਿੰਮੀ ਐਂਡਮਜ਼ ਨਾਲ। ਇਹ ਭਾਗੀਦਾਰੀ ਆ ਮੈਨੂੰ ਉਸ ਮੁਕਾਮ ਤੱਕ ਲੈ ਕੇ ਜਾਣ ਲਈ ਬਹੁਤ ਮਹੱਤਵਪੂਰਨ ਸਨ। ਇਸ ਦੇ ਨਾਲ ਟੀਮ ਲੋੜੀਂਦੀਆਂ ਦੌੜਾਂ ਬਣਾਉਣ ‘ਚ ਸਫਲ ਰਹੀ।”