ਟੋਕਿਓ ਓਲੰਪਿਕ ਵਿੱਚ ਅੱਜ ਯਾਨੀ ਕਿ ਐਤਵਾਰ ਨੂੰ ਭਾਰਤ ਦੇ ਪਹਿਲੇ ਸੁਪਰ ਹੈਵੀਵੇਟ (91 ਕਿਲੋਗ੍ਰਾਮ ਪਲੱਸ) ਮੁੱਕੇਬਾਜ਼ ਸਤੀਸ਼ ਕੁਮਾਰ ਆਪਣੇ ਕੁਆਟਰ ਫਾਈਨਲ ਮੈਚ ਵਿੱਚ ਮੁੱਕੇਬਾਜ਼ ਬਖੋਦਿਰ ਜਾਲੌਲੋਵ ਤੋਂ 5-0 ਨਾਲ ਹਾਰ ਗਏ ਹਨ ।
ਹਾਰ ਦੇ ਨਾਲ ਹੀ ਸਤੀਸ਼ ਦਾ ਸਫ਼ਰ ਟੋਕਿਓ ਓਲੰਪਿਕ ਵਿੱਚ ਖਤਮ ਹੋ ਗਿਆ ਹੈ । ਮੁੱਕੇਬਾਜ਼ ਬਖੋਦਿਰ ਨੇ ਸਤੀਸ਼ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ।
ਇਹ ਵੀ ਪੜ੍ਹੋ: BJP ਨੂੰ ਲੱਗਿਆ ਵੱਡਾ ਝੱਟਕਾ, ਭਾਜਪਾ ਦੇ ਇਸ ਵੱਡੇ ਲੀਡਰ ਨੇ ਕੀਤਾ ਸਿਆਸਤ ਛੱਡਣ ਦਾ ਐਲਾਨ
ਦਰਅਸਲ, ਇਸ ਮੁਕਾਬਲੇ ਦੇ ਪਹਿਲੇ ਰਾਊਂਡ ਵਿੱਚ ਉਜਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਸਤੀਸ਼ ਕੁਮਾਰ ‘ਤੇ ਭਾਰੀ ਪਏ। ਜਿਸ ਤੋਂ ਬਾਅਦ ਦੂਜੇ ਰਾਊਂਡ ਵਿੱਚ ਸਤੀਸ਼ ਨੇ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ। ਜਿਸ ਕਰਨ ਉਨ੍ਹਾਂ ਨੇ ਦੂਜਾ ਰਾਊਂਡ ਵੀ ਗੁਆ ਦਿੱਤਾ।
ਦੱਸ ਦੇਈਏ ਕਿ ਸਤੀਸ਼ ਕੁਮਾਰ ਇਸ ਮੈਚ ਤੋਂ ਪਹਿਲਾਂ ਜ਼ਖਮੀ ਹੋ ਗਏ ਸਨ, ਪਰ ਉਹ ਫਿੱਟ ਹੋ ਕੇ ਕੁਆਟਰ ਫਾਈਨਲ ਮੈਚ ਲਈ ਰਿੰਗ ਵਿੱਚ ਉਤਰੇ ਸਨ । ਭਾਰਤੀ ਪ੍ਰਸ਼ੰਸਕਾਂ ਨੂੰ ਮੁੱਕੇਬਾਜ਼ ਸਤੀਸ਼ ਤੋਂ ਬਹੁਤ ਉਮੀਦਾਂ ਸਨ ।
ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ‘ਚ ਪਾਸ ਹੋਇਆ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਸਤਾਵ
ਗੌਰਤਲਬ ਹੈ ਕਿ ਇਸ ਤੋਂ ਇਲਾਵਾ ਅੱਜ ਭਾਰਤ ਦੇ ਕੁਝ ਵੱਡੇ ਈਵੈਂਟ ਹੋਣਗੇ। ਖਾਸ ਕਰਕੇ ਹਾਕੀ ਵਿੱਚ ਭਾਰਤ ਦੀ ਟੀਮ ਕੁਆਟਰ ਫਾਈਨਲ ਵਿੱਚ ਬ੍ਰਿਟੇਨ ਨਾਲ ਭਿੜੇਗੀ। ਬੈਡਮਿੰਟਨ ਵਿੱਚ ਅੱਜ ਪੀਵੀ ਸਿੰਧੂ ਕਾਂਸੀ ਦੇ ਤਗ਼ਮੇ ਲਈ ਚੀਨ ਦੀ ਬਿੰਗ ਜਿਆਸੇ ਨਾਲ ਖੇਡੇਗੀ ।