ਟੀ -20 ਵਿਸ਼ਵ ਕੱਪ ਦੇ ਸੰਬੰਧ ਵਿੱਚ ਟੀਮ ਇੰਡੀਆ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਸ਼ਾਨਦਾਰ ਫਾਰਮ ‘ਚ ਚੱਲ ਰਹੇ ਸ਼ਾਰਦੁਲ ਠਾਕੁਰ ਨੂੰ ਟੀ -20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਜਦਕਿ ਪਹਿਲਾਂ ਹੀ ਸ਼ਾਮਿਲ ਅਕਸ਼ਰ ਪਟੇਲ ਨੂੰ ਹੁਣ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ 15 ਅਕਤੂਬਰ ਤੋਂ ਪਹਿਲਾਂ ਟੀਮ ਇੰਡੀਆ ਨੇ ਆਈਸੀਸੀ ਨੂੰ ਵਿਸ਼ਵ ਕੱਪ ਲਈ ਆਪਣੀ ਫਾਈਨਲ ਟੀਮ ਬਾਰੇ ਜਾਣਕਾਰੀ ਦੇਣੀ ਸੀ। ਅਜਿਹਾ ਉਦੋਂ ਹੋਇਆ ਹੈ ਜਦੋਂ ਹਾਰਦਿਕ ਪਾਂਡਿਆ ਬਾਰੇ ਸਸਪੈਂਸ ਬਰਕਰਾਰ ਹੈ, ਕਿਉਂਕਿ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਪਾਂਡਿਆ ਨੇ ਆਈਪੀਐਲ ਵਿੱਚ ਗੇਂਦਬਾਜ਼ੀ ਵੀ ਨਹੀਂ ਕੀਤੀ ਹੈ। ਅਜਿਹੀ ਸਥਿਤੀ ਵਿੱਚ, ਸ਼ਾਰਦੁਲ ਠਾਕੁਰ ਨੂੰ ਟੀਮ ਵਿੱਚ 15 ਖਿਡਾਰੀਆਂ ਵਿੱਚ ਲਿਆਂਦਾ ਗਿਆ ਹੈ, ਜੋ ਤੇਜ਼ ਗੇਂਦਬਾਜ਼ੀ ਦੇ ਨਾਲ ਨਾਲ ਬੱਲੇਬਾਜ਼ੀ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : CM ਚੰਨੀ ਦੀ ਸੁਰੱਖਿਆ ‘ਚ ਲਾਪਰਵਾਹੀ, ਇੰਸਪੈਕਟਰ ਸੁਖਬੀਰ ਸਿੰਘ ਨੂੰ ਕੀਤਾ ਗਿਆ ਸਸਪੈਂਡ
ਸ਼ਾਰਦੁਲ ਠਾਕੁਰ ਦਾ ਇਸ ਤਰ੍ਹਾਂ ਟੀਮ ਵਿੱਚ ਸ਼ਾਮਿਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਯਾਨੀ ਜੇਕਰ ਕਪਤਾਨ ਇੱਕ ਤੇਜ਼ ਗੇਂਦਬਾਜ਼ ਆਲਰਾਊਂਡਰ ਖਿਡਾਉਣਾ ਚਾਹੇਗਾ, ਜੋ ਚਾਰ ਓਵਰ ਗੇਂਦਬਾਜ਼ੀ ਕਰ ਸਕਦਾ ਹੈ, ਤਾਂ ਸ਼ਾਰਦੁਲ ਠਾਕੁਰ ਨੂੰ ਚੁਣਿਆ ਜਾ ਸਕਦਾ ਹੈ। ਇਸ ਵਾਰ ਟੀ -20 ਵਿਸ਼ਵ ਕੱਪ ਯੂਏਈ ਅਤੇ ਓਮਾਨ ਵਿੱਚ ਖੇਡਿਆ ਜਾ ਰਿਹਾ ਹੈ, ਜੋ 17 ਅਕਤੂਬਰ ਤੋਂ ਸ਼ੁਰੂ ਹੋਣਾ ਹੈ। ਹਾਲਾਂਕਿ ਭਾਰਤ ਦਾ ਪਹਿਲਾ ਮੈਚ 24 ਅਕਤੂਬਰ ਨੂੰ ਹੈ, ਜੋ ਪਾਕਿਸਤਾਨ ਦੇ ਖਿਲਾਫ ਹੈ। ਇਹ ਟੂਰਨਾਮੈਂਟ ਪਹਿਲਾਂ ਭਾਰਤ ਵਿੱਚ ਹੋਣਾ ਸੀ ਪਰ ਕੋਰੋਨਾ ਸੰਕਟ ਕਾਰਨ ਬੀਸੀਸੀਆਈ ਨੂੰ ਵਿਸ਼ਵ ਕੱਪ ਦੀ ਥਾਂ ਬਦਲਣ ਲਈ ਮਜਬੂਰ ਹੋਣਾ ਪਿਆ।