ਪੰਜਾਬ ਦੇ ਕ੍ਰਿਕਟਰ ਤੇ ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਬੀਸੀਸੀਆਈ ਦੇ ਸਾਲਾਨਾ ਕ੍ਰਿਕਟਰ ਵਜੋਂ ਚੁਣਿਆ ਗਿਆ ਹੈ। ਸਾਬਕਾ ਆਲਰਾਊਂਡਰ ਰਵੀ ਸ਼ਾਸਤਰੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ। 2019ਦੇ ਬਾਅਦ ਹੋਣ ਜਾ ਰਹੇ ਬੀਸੀਸੀਆਈ ਦੇ ਸਾਲਾਨਾ ਐਵਾਰਡ ਹੈਦਰਾਬਾਦ ਵਿਚ ਵੰਡੇ ਜਾਣੇ ਹਨ। ਇਸ ਦੌਰਾਨ 25 ਜਨਵਰੀ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਦੇ ਕ੍ਰਿਕਟਰਾਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।
ਸ਼ੁਭਮਨ ਗਿੱਲ ਨੇ ਸਾਲ 2023 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 12 ਮਹੀਨਿਆਂ ਦੌਰਾਨ ਵਨਡੇ ਵਿਚ 5 ਸੈਂਕੜੇ ਲਗਾਏ, ਨਾਲ ਹੀ ਇਸੇ ਸਰੂਪ ਵਿਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ। ਸ਼ੁਭਮਨ ਇੰਗਲੈਂਡ ਖਿਲਾਫ ਟੈਸਟ ਸੀਰੀਜ ਵਿਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਨਜ਼ਰ ਆ ਸਕਦੇ ਹਨ।
ਰਵੀ ਸ਼ਾਸਤਰੀ ਨੇ ਭਾਰਤ ਲਈ 80 ਟੈਸਟ ਤੇ 150 ਵਨਡੇ ਖੇਡੇ ਹਨ। ਉਨ੍ਹਾਂ ਨੇ ਬਤੌਰ ਕਮੈਂਟੇਟਰ ਵੀ ਕਾਫੀ ਨਾਂ ਕਮਾਇਆ ਹੈ ਤੇ ਉਹ ਦੋ ਵਾਰ ਭਾਰਤੀ ਟੀਮ ਦੇ ਕੋਚ ਵੀ ਰਹੇ ਹਨ।ਉਹ 2014 ਤੋਂ 2016 ਦੇ ਵਿਚ ਟੀਮ ਡਾਇਰੈਕਟਰ ਰਹੇ।ਉਸ ਦੇ ਬਾਅਦ ਉਹ 2021 ਦੇ ਟੀ-20 ਵਿਸ਼ਵ ਕੱਪ ਤੱਕ ਟੀਮ ਦੇ ਮੁੱਖ ਕੋਚ ਰਹੇ। ਉਨ੍ਹਾਂ ਦੇ ਕੋਚਿੰਗ ਕਾਰਜਕਾਲ ਵਿਚ ਭਾਰਤ ਨੇ ਆਸਟ੍ਰੇਲੀਆ ਤੋਂ ਉਸ ਦੇ ਦੇਸ਼ ਵਿਚ ਲਗਾਤਾਰ ਦੋ ਟੈਸਟ ਸੀਰੀਜ ਜਿੱਤੀ। ਹਾਲਾਂਕਿ ਸ਼ਾਸਤਰੀ ਤੇ ਵਿਰਾਟ ਕੋਹਲੀ ਦੀ ਜੁਗਲਬੰਦੀ ਵਿਚ ਭਾਰਤ ਆਈਸੀਸੀ ਟਰਾਫੀ ਨਹੀਂ ਜਿੱਤ ਸਕਿਆ ਸੀ।
ਇਹ ਵੀ ਪੜ੍ਹੋ : ਪ੍ਰਨੀਤ ਕੌਰ ਖਿਲਾਫ ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ‘ਚੋਂ ਕੀਤਾ ਗਿਆ ਸਸਪੈਂਡ
ਭਾਰਤ 2019 ਵਿਚ ਉਨ੍ਹਾਂ ਦੀ ਕੋਚਿੰਗ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜ਼ਰੂਰ ਪਹੁੰਚਿਆ ਪਰ ਉਸ ਨੂੰ ਨਿਊਜ਼ੀਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਭਾਰਤ2019 ਦੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਿਆ। ਸ਼ਾਸਤਰੀ ਨੇ 2021 ਦੇ ਟੀ-20 ਵਿਸ਼ਵ ਕੱਪ ਦੇ ਬਾਅਦ ਕਿਹਾ ਸੀ ਕਿ ਕ੍ਰਿਕਟ ਇਤਿਹਾਸ ਦੀਆਂ ਸਰਵਸ਼੍ਰੇਸ਼ਠ ਟੀਮਾਂ ਵਿਚੋਂ ਭਾਰਤ ਇਕ ਹੈ, ਜਿਸ ਤਰ੍ਹਾਂ ਦਾ ਪ੍ਰਦਰਸ਼ਨ ਇਸ ਟੀਮ ਨੇ ਕੀਤਾ ਹੈ, ਅਜਿਹਾ ਰੋਜ਼ਾਨਾ ਨਹੀਂ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ –