ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹਾਲ ਹੀ ਵਿੱਚ ਸ਼੍ਰੀਲੰਕਾ ਦੇ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਸੀ। ਪਰ ਇਸ ਦੌਰਾਨ ਕੋਚ ਦੇ ਨਾਮ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਹਾਲਾਂਕਿ, ਹੁਣ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪੁਸ਼ਟੀ ਕੀਤੀ ਹੈ ਕਿ ਸ੍ਰੀਲੰਕਾ ਦੌਰੇ ‘ਤੇ ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਕੋਚ ਹੋਣਗੇ। ਹਾਲਾਂਕਿ, ਕਈ ਰਿਪੋਰਟਾਂ ਵਿੱਚ ਪਹਿਲਾਂ ਹੀ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਦ੍ਰਾਵਿੜ ਨੂੰ ਸ਼੍ਰੀਲੰਕਾ ਦੇ ਦੌਰੇ ਲਈ ਕੋਚ ਬਣਾਇਆ ਜਾ ਸਕਦਾ ਹੈ। ਸੌਰਵ ਗਾਂਗੁਲੀ ਨੇ ਕਿਹਾ, “ਰਾਹੁਲ ਦ੍ਰਾਵਿੜ ਸ਼੍ਰੀਲੰਕਾ ਦੇ ਦੌਰੇ ‘ਤੇ ਭਾਰਤੀ ਟੀਮ ਦੇ ਕੋਚ ਹੋਣਗੇ।” ਦ੍ਰਾਵਿੜ ਪਿਛਲੇ ਕੁੱਝ ਸਾਲਾਂ ਤੋਂ ਇੰਡੀਆ ਅੰਡਰ -19 ਅਤੇ ਇੰਡੀਆ ਏ ਦੇ ਕੋਚ ਵਜੋਂ ਕੰਮ ਕਰ ਰਹੇ ਹਨ। ਇਸ ਦੌਰਾਨ, ਭਾਰਤ ਦੀ ਬੈਂਚ ਦੀ ਤਾਕਤ ਨੂੰ ਮਜ਼ਬੂਤ ਕਰਨ ਦਾ ਸਿਹਰਾ ਵੀ ਦ੍ਰਾਵਿੜ ਨੂੰ ਹੀ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਖਾਣਪੀਣ ਅਤੇ ਆਪਣੇ ਘਮੰਡੀ ਰਵੱਈਏ ਕਾਰਨ ਪੰਜਾਬ COVID ਮੌਤਾਂ ‘ਚ ਸਭ ਤੋਂ ਅੱਗੇ
ਇਸ ਦੌਰੇ ‘ਤੇ ਸ਼ਿਖਰ ਧਵਨ ਨੂੰ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਚੇਤਨ ਸਾਕਰਿਆ, ਨਿਤੀਸ਼ ਰਾਣਾ, ਦੇਵਦੱਤ ਪਡੀਕਲ, ਰਿਤੂਰਾਜ ਗਾਇਕਵਾੜ ਅਤੇ ਕ੍ਰਿਸ਼ਣਾੱਪਾ ਗੌਤਮ ਵਰਗੇ ਨੌਜਵਾਨ ਚਿਹਰੇ ਵੀ ਪਹਿਲੀ ਵਾਰ ਟੀਮ ਇੰਡੀਆ ਵਿੱਚ ਸ਼ਾਮਿਲ ਕੀਤੇ ਗਏ ਹਨ।
ਇਹ ਵੀ ਦੇਖੋ : ਸਿਆਸਤ ‘ਚ ਆਉਣ ਨੂੰ ਲੈ ਕੇ Deep Sidhu ਦਾ ਵੱਡਾ ਬਿਆਨ, ਨਾਮ ਨਾਲ ਲੱਗੇ ਸੰਤ ਭਿੰਡਰਾਂਵਾਲਿਆਂ ਦੇ ਟੈਗ ‘ਤੇ ਵੀ ਬੋਲੇ?
.