ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਤੇ ਮਿਊਜ਼ਿਕ ਡਾਇਰੈਕਟਰ ਪਲਾਸ਼ ਮੁਛਾਲ ਦਾ ਅੱਜ ਹੋਣ ਵਾਲਾ ਵਿਆਹ ਟਲ ਗਿਆ ਹੈ। ਇਹ ਵਿਆਹ ਮਹਾਰਾਸ਼ਟਰ ਦੇ ਸਾਂਗਲੀ ਵਿਚ ਹੋਣਾ ਸੀ ਪਰ ਸਮ੍ਰਿਤੀ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਇਹ ਸਮਾਰੋਹ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਮ੍ਰਿਤੀ ਦੇ ਮੈਨੇਜਰ ਨੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਸਾਂਗਲੀ ਦੇ ਸਮਡੋਲੀ ਰੋਡ ‘ਤੇ ਮੰਧਾਨਾ ਫਾਰਮ ਹਾਊਸ ਵਿਚ ਮਹਿੰਦੀ ਤੇ ਸੰਗੀਤ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਐਤਾਵਰ ਦੁਪਹਿਰ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਵਾਲੀਆਂ ਸਨ। ਇਸ ਤੋਂ ਪਹਿਲਾਂ ਹੀ ਸਮ੍ਰਿਤੀ ਦੇ ਪਿਤਾ ਦੀ ਤਬੀਅਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਾਂਗਲੀ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦਾ ਸਟੇਟਸ ਬਦਲਣ ‘ਤੇ ਕੇਂਦਰ ਦਾ ਯੂ-ਟਰਨ, ਕਿਹਾ-‘ਸੈਸ਼ਨ ‘ਚ ਇਸ ਸਬੰਧੀ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ’
ਦੱਸ ਦੇਈਏ ਕਿ ਸਮ੍ਰਿਤੀ ਮੰਧਾਨਾ ਤੇ ਪਲਾਸ਼ ਮੁਛਾਲ ਦੀ ਮੁਲਾਕਾਤ ਸਾਲ 2019 ਵਿਚ ਹੋਈ ਸੀ। ਦੋਵੇਂ ਮੁੰਬਈ ਵਿਚ ਇਕ ਦੋਸਤ ਜ਼ਰੀਏ ਮਿਲੇ ਸਨ। ਫਿਰ ਦੋਵਾਂ ਵਿਚ ਦੋਸਤੀ ਹੋ ਗਈ ਜੋ ਪਿਆਰ ਵਿਚ ਬਦਲ ਗਈ। ਦੋਵਾਂ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਚੁੱਪਚਾਪ ਅੱਗੇ ਵਧਾਇਆ। ਲਗਭਗ 5 ਸਾਲ ਬਾਅਦ ਯਾਨੀ 2024 ਵਿਚ ਦੋਵਾਂ ਨੇ ਆਪਣੇ ਰਿਸ਼ਤੇ ਬਾਰੇ ਫੈਨਸ ਨੂੰ ਦੱਸਿਆ ਤੇ 6 ਸਾਲ ਲੰਬੇ ਇੰਤਜ਼ਾਰ ਦੇ ਬਾਅਦ ਹੁਣ ਦੋਵੇਂ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























