sourav ganguly unwell taken apollo hospital: ਬੀਸੀਸੀਆਈ ਪ੍ਰਧਾਨ ਅਤੇ ਸਾਬਕਾ ਕ੍ਰਿਕੇਟਰ ਸੌਰਵ ਗਾਂਗੁਲੀ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ ਹੈ।ਉਨ੍ਹਾਂ ਨੂੰ ਕੋਲਕਾਤਾ ਦੇ ਅਪੋਲੋ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਕੁਝ ਦਿਨ ਪਹਿਲਾਂ ਹੀ ਸੌਰਵ ਗਾਂਗੁਲੀ ਨੂੰ ਹਾਰਟ ਅਟੈਕ ਆਇਆ ਸੀ, ਜਿਸ ਕਾਰਨ ਉਨ੍ਹਾਂ ਦਾ ਐਂਜੀਓਪਲਾਸਟੀ ਕੀਤਾ ਗਿਆ ਸੀ।ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਕੋਲਕਾਤਾ ਦੇ ਵੁਡਲੈਂਡਸ ਹਸਪਤਾਲ ‘ਚ ਐਂਜੀਓਪਲਾਸਟੀ ਕੀਤਾ ਗਿਆ ਸੀ।ਹੁਣ ਉਨ੍ਹਾਂ ਦੀ ਤਬੀਅਤ ਇੱਕ ਵਾਰ ਫਿਰ ਵਿਗੜਣ ‘ਤੇ ਹਸਪਤਾਲ ਦੀ ਡਾਕਟਰ ਰੁਪਾਲੀ ਬਸੂ ਨੇ ਕਿਹਾ ਕਿ ਦਾਦਾ (ਸੌਰਵ ਗਾਂਗੁਲੀ) ਨੂੰ ਧਮਨੀਆਂ ‘ਚ ਰੁਕਾਵਟ ਲਈ ਪ੍ਰੀਖਣ ਕਰਵਾਉਣਾ ਹੈ।ਦੱਸਣਯੋਗ ਹੈ ਕਿ 7 ਜਨਵਰੀ ਨੂੰ ਸੌਰਵ ਗਾਂਗੁਲੀ ਨੂੰ ਵੁਡਲੈਂਡਸ ਤੋਂ ਛੁੱਟੀ ਮਿਲੀ ਸੀ।2 ਜਨਵਰੀ ਨੂੰ ਸੌਰਵ ਗਾਂਗੁਲੀ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਵੁਡਲੈਂਡਸ ਹਸਪਤਾਲ ‘ਚ ਭਰਤੀ ਕਰਾਇਆ ਗਿਆ।
2 ਜਨਵਰੀ ਨੂੰ ਆਪਣੇ ਘਰ ਦੇ ਜਿਮ ‘ਚ ਵਰਕਆਊਟ ਕਰਨ ਦੌਰਾਨ ਗਾਂਗੁਲੀ ਨੂੰ ਸੀਨੇ ‘ਚ ਦਰਦ ਹੋਇਆ।ਇਸਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜਲਦ ਕੋਲਕਾਤਾ ਦੇ ਵੁਡਲੈਂਡਸ ਹਸਪਤਾਲ ‘ਚ ਭਰਤੀ ਕਰਾਇਆ।48 ਸਾਲਾ ਸੌਰਵ ਗਾਂਗੁਲੀ ਦੀ ਦਾ ਐਂਜੀਓਪਲਾਸਟੀ ਕੀਤੀ ਗਈ।ਗਾਂਗੁਲੀ ਦਾ ਐਂਜੀਓਪਲਾਸਟੀ ਕੀਤੀ ਗਈ ਜਿਸਤੋਂ ਬਾਅਦ ਦਿਲ ਦੀ ਨਾੜਾਂ ‘ਚ ਸਟੰਟ ਪਾਇਆ ਗਿਆ।ਦੱਸਣਯੋਗ ਹੈ ਕਿ ਸੌਰਵ ਗਾਂਗੁਲੀ ਦੀ ਇਕ ਨਾੜ ‘ਚ ਬਲਾਕੇਜ਼ ਹੋਈ ਸੀ, ਪਰ ਇਸ ਤੋਂ ਇਲਾਵਾ ਗਾਂਗੁਲੀ ਦੀ ਦਿਲ ਦੀਆਂ ਨਾੜਾਂ ‘ਚ ਦੋ ਹੋਰ ਬਲਾਕੇਜ਼ ਹਨ।ਹਸਪਤਾਲ ਨੇ ਉਦੋਂ ਕਿਹਾ ਸੀ ਕਿ ਗਾਂਗੁਲੀ ਦੇ ਦਿਲ ‘ਚ ਬਾਕੀ ਬਲਾਕੇਜ਼ ਲਈ ਹੋਣ ਲਈ ਅਗਲੀ ਦਾ ਐਂਜੀਓਪਲਾਸਟੀ ‘ਤੇ ਫੈਸਲਾ ਬਾਅਦ ‘ਚ ਲਿਆ ਜਾਵੇਗਾ ਕਿਉਂਕਿ ਉਹ ਪਹਿਲਾਂ ਤੋਂ ਕਾਫੀ ਬਿਹਤਰ ਹੈ।ਡਾਕਟਰਾਂ ਨੇ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਚੈੱਕਅਪ ਕਰਾਉਣ ਦੀ ਸਲਾਹ ਦਿੱਤੀ ਸੀ।
ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !