Spoke de Villiers pain: ਪਿਛਲੇ ਕਾਫ਼ੀ ਸਮੇਂ ਤੋਂ ਅਜਿਹੀਆਂ ਅਟਕਲਾਂ ਚੱਲ ਰਹੀਆਂ ਹਨ ਕਿ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏਬੀ ਡਿਵਿਲੀਅਰਜ਼ ਆਸਟ੍ਰੇਲੀਆ ਵਿੱਚ ਹੋਣ ਵਾਲੇ T20 ਵਰਲਡ ਕੱਪ ਲਈ ਸੰਨਿਆਸ ਲੈਣ ਦੇ ਆਪਣੇ ਫੈਸਲੇ ਨੂੰ ਬਦਲ ਸਕਦੇ ਹਨ। ਹਾਲਾਂਕਿ, ਕੋਰੋਨਾ ਵਾਇਰਸ ਦੇ ਕਾਰਨ ਡਿਵਿਲੀਅਰਜ਼ ਦੀ ਵਾਪਸੀ ‘ਤੇ ਸਵਾਲ ਚੁਕੇ ਜਾ ਰਹੇ ਹਨ। ਦਰਅਸਲ,ਡਿਵਿਲੀਅਰਜ਼ ਨੇ 2018 ਵਿੱਚ ਸਿਰਫ 34 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਡਿਵਿਲੀਅਰਜ਼ ਨੇ ਦੋ ਸਾਲਾਂ ਆਪਣਾ ਦਰਦ ਜ਼ਾਹਰ ਕੀਤਾ ਹੈ ਜਿਸ ਕਾਰਨ ਉਨ੍ਹਾਂ ਲਈ ਕ੍ਰਿਕਟ ਖੇਡਣਾ ਮੁਸ਼ਕਿਲ ਹੋ ਗਿਆ ਸੀ ।
ਜ਼ਿਕਰਯੋਗ ਹੈ ਕਿ ਡਿਵਿਲੀਅਰਜ਼ ਦੀ ਅਗਵਾਈ ਵਾਲੀ ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਵਿੱਚ 2015 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਇਸ ਹਾਰ ਨੇ ਡਿਵਿਲੀਅਰਜ਼ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਅਤੇ ਉਹ ਇਸ ਸਦਮੇ ਤੋਂ ਉਭਰ ਨਹੀਂ ਪਾਏ । ਉਨ੍ਹਾਂ ਕਿਹਾ, “ਵਿਸ਼ਵ ਕੱਪ ਦੀ ਹਾਰ ਨੇ ਮੈਨੂੰ ਤੋੜ ਦਿੱਤਾ, ਫਿਰ ਵੀ ਮੈਂ ਖੇਡਦਾ ਰਿਹਾ । ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਮੈਂ ਵਧੀਆ ਖੇਡ ਰਿਹਾ ਸੀ, ਪਰ ਮੈਂ ਮਹਿਸੂਸ ਕੀਤਾ ਜਿਵੇਂ ਮੇਰੇ ਕੋਲ ਖੇਡਣ ਦੀ ਸ਼ਕਤੀ ਨਹੀਂ ਹੈ। ਮੇਰਾ ਸਰੀਰ ਬਹੁਤ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ।
ਡਿਵਿਲੀਅਰਜ਼ ਨੇ ਅੱਗੇ ਕਿਹਾ, “ਮੇਰੇ ਸੰਨਿਆਸ ਲੈਣ ਵਿੱਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਵੱਡਾ ਕਾਰਨ ਸੀ। ਉਸ ਹਾਰ ਤੋਂ ਬਾਹਰ ਆਉਣਾ ਮੇਰੇ ਲਈ ਬਹੁਤ ਮੁਸ਼ਕਲ ਸੀ। ਉਸ ਹਾਰ ਕਾਰਨ ਮੈਨੂੰ ਬਹੁਤ ਦੁੱਖ ਝੱਲਣੇ ਪਏ । ਮੈਂ ਬਹੁਤ ਸੰਵੇਦਨਸ਼ੀਲ ਹਾਂ ਅਤੇ ਮੈਂ ਹਮੇਸ਼ਾਂ ਉਸ ਹਾਰ ਨੂੰ ਮਹਿਸੂਸ ਕੀਤਾ। ਮੈਂ ਅੱਜ ਤੱਕ ਉਸ ਹਾਰ ਤੋਂ ਉਭਰਨ ਦੇ ਕਾਬਲ ਨਹੀਂ ਹਾਂ। ਉਹ ਹਾਰ ਹਮੇਸ਼ਾ ਮੈਨੂੰ ਦੁਖੀ ਕਰਦੀ ਰਹਿੰਦੀ ਹੈ। ”
ਦੱਸ ਦੇਈਏ ਕਿ ਡਿਵਿਲੀਅਰਜ਼ ਨੂੰ ਵਿਸ਼ਵ ਦਾ ਸਭ ਤੋਂ ਮਹਾਨ ਬੱਲੇਬਾਜ਼ ਮੰਨਿਆ ਜਾਂਦਾ ਹੈ। ਡਿਵਿਲੀਅਰਜ਼ ਨੇ ਉਸ ਸਮੇਂ ਕ੍ਰਿਕਟ ਨੂੰ ਅਲਵਿਦਾ ਕਿਹਾ ਜਦੋਂ ਉਹ ਆਪਣੇ ਕਰੀਅਰ ਦੇ ਸਭ ਤੋਂ ਵਧੀਆ ਪੜਾਅ ਵਿਚੋਂ ਲੰਘ ਰਿਹਾ ਸੀ। ਡਿਵਿਲੀਅਰਜ਼ ਨੇ 114 ਟੈਸਟ ਮੈਚਾਂ ਵਿੱਚ 8765 ਦੌੜਾਂ ਬਣਾਈਆਂ । ਵਨਡੇ ਕ੍ਰਿਕਟ ਵਿੱਚ ਉਨ੍ਹਾਂ ਦਾ ਰਿਕਾਰਡ ਹੋਰ ਵੀ ਸ਼ਾਨਦਾਰ ਰਿਹਾ ਅਤੇ ਉਸਨੇ 228 ਮੈਚਾਂ ਵਿੱਚ 9577 ਦੌੜਾਂ ਬਣਾਈਆਂ ।