SRH vs KKR IPL 2021: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਵਿੱਚ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਬਹੁਤ ਹੀ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ । ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 187 ਦੌੜਾਂ ਬਣਾਈਆਂ ਸਨ । ਇਸ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ 20 ਓਵਰਾਂ ਵਿੱਚ 177 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ ਅਤੇ ਉਸਨੇ 10 ਦੌੜਾਂ ਨਾਲ ਮੈਚ ਗਵਾ ਦਿੱਤਾ। ਕੇਕੇਆਰ ਦੀ ਜਿੱਤ ਦੇ ਹੀਰੋ ਨਿਤੀਸ਼ ਰਾਣਾ ਰਹੇ, ਜਿਨ੍ਹਾਂ ਨੇ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸਨੇ 10 ਦੌੜਾਂ ਦੇ ਸਕੋਰ ‘ਤੇ ਰਿਧੀਮਾਨ ਸਾਹਾ (ਸੱਤ) ਅਤੇ ਕਪਤਾਨ ਡੇਵਿਡ ਵਾਰਨਰ (ਤਿੰਨ) ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ । ਇਸ ਤੋਂ ਬਾਅਦ ਮਨੀਸ਼ ਅਤੇ ਬੇਅਰਸਟੋ ਨੇ ਵਧੀਆ ਪਾਰੀ ਖੇਡ ਕੇ ਹੈਦਰਾਬਾਦ ਨੂੰ ਸੰਕਟ ਤੋਂ ਉਬਾਰਿਆ ਅਤੇ ਦੋਵੇਂ ਬੱਲੇਬਾਜ਼ਾਂ ਵਿਚਾਲੇ ਤੀਜੀ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ, ਕਮਿੰਸ ਨੇ ਰਾਣਾ ਨੂੰ ਕੈਚ ਦੇ ਕੇ ਬੇਅਰਸਟੋ ਦੀ ਪਾਰੀ ਦਾ ਅੰਤ ਕੀਤਾ। ਇਸ ਤੋਂ ਬਾਅਦ ਪ੍ਰਸਿੱਧ ਨੇ ਮੁਹੰਮਦ ਨਬੀ ਨੂੰ ਆਊਟ ਕਰਕੇ ਹੈਦਰਾਬਾਦ ਨੂੰ ਚੌਥਾ ਝਟਕਾ ਦਿੱਤਾ । ਨਬੀ 11 ਗੇਂਦਾਂ ‘ਤੇ ਦੋ ਚੌਕਿਆਂ ਦੀ ਮਦਦ ਨਾਲ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ । ਇਸ ਦੌਰਾਨ ਮਨੀਸ਼ ਪਾਂਡੇ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 61 ਦੌੜਾਂ ਬਣਾ ਕੇ ਨਾਬਾਦ ਰਿਹਾ । ਰਸਲ ਨੇ ਫਿਰ ਮੋਰਗਨ ਦੇ ਹੱਥੋਂ ਕੈਚ ਕਰਵਾ ਕੇ ਵਿਜੇ ਸ਼ੰਕਰ ਨੂੰ ਆਊਟ ਕੀਤਾ, ਜਿਨ੍ਹਾਂ ਨੇ ਸੱਤ ਗੇਂਦਾਂ ਵਿੱਚ ਇੱਕ ਛੱਕੇ ਦੀ ਮਦਦ ਨਾਲ 11 ਦੌੜਾਂ ਬਣਾਈਆਂ । ਹੈਦਰਾਬਾਦ ਦੀ ਪਾਰੀ ਵਿੱਚ ਅਬਦੁੱਲ ਸਮਦ ਅੱਠ ਗੇਂਦਾਂ ‘ਤੇ ਦੋ ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾ ਕੇ ਨਾਬਾਦ ਰਿਹਾ ।
ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ਸ਼ੁਭਮਨ ਗਿੱਲ (15) ਜ਼ਿਆਦਾ ਸਮੇਂ ਵਿਕਟ ‘ਤੇ ਨਹੀਂ ਟਿਕ ਸਕਿਆ, ਪਰ ਉਸ ਦੀ ਮੌਜੂਦਗੀ ਵਿੱਚ ਰਾਣਾ ਨੇ ਵਿਸ਼ਵਾਸ ਨਾਲ ਖੇਡਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ । ਦੋਵਾਂ ਨੇ ਪਹਿਲੇ ਵਿਕਟ ਲਈ 42 ਗੇਂਦਾਂ ਵਿੱਚ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਗਿੱਲ ਨੂੰ ਰਾਸ਼ਿਦ ਖਾਨ ਨੇ ਬੋਲਡ ਕੀਤਾ । ਗਿੱਲ ਨੇ 13 ਗੇਂਦਾਂ ਦਾ ਸਾਹਮਣਾ ਕਰ ਇੱਕ ਚੌਕਾ ਅਤੇ ਇੱਕ ਛੱਕਾ ਮਾਰਿਆ । ਇਸ ਤੋਂ ਬਾਅਦ ਰਾਣਾ ਨੇ ਰਾਹੁਲ ਤ੍ਰਿਪਾਠੀ ਨਾਲ ਵਧੀਆ ਪ੍ਰਦਰਸ਼ਨ ਕਰਦਿਆਂ 50 ਗੇਂਦਾਂ ‘ਤੇ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ 28 ਗੇਂਦਾਂ ‘ਤੇ ਅਰਧ ਸੈਂਕੜਾ ਪੂਰਾ ਕੀਤਾ । ਉਹ 16ਵੇਂ ਓਵਰ ਦੀ ਦੂਜੀ ਗੇਂਦ ‘ਤੇ 146 ਦੌੜਾਂ ਦੇ ਕੁੱਲ ਸਕੋਰ ‘ਤੇ ਟੀ. ਨਟਰਾਜਨ ਦੀ ਗੇਂਦ ‘ਤੇ ਵਿਕਟ ਦੇ ਪਿਛਲੇ ਸਾਹ ਹੱਥੋਂ ਕੈਚ ਕਰਵਾ ਦਿੱਤਾ। ਰਾਹੁਲ ਨੇ 29 ਗੇਂਦਾਂ ‘ਤੇ ਪੰਜ ਚੌਕੇ ਅਤੇ ਦੋ ਛੱਕੇ ਮਾਰੇ ।
ਇਹ ਵੀ ਦੇਖੋ: ਡਾਕਟਰ ਲੈਂਦੇ ਲੱਖਾਂ ਰੁਪਏ, ਅੰਮ੍ਰਿਤਸਰ ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ/ਲਕਵਾ!