ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕਰ ਲਈ ਹੈ। ਭਾਰਤੀ ਫੁੱਟਬਾਲ ਟੀਮ ਦੇ ਕ੍ਰਿਸ਼ਮਈ ਸਟਰਾਈਕਰ ਸੁਨੀਲ ਛੇਤਰੀ ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੇਸੀ ਨੂੰ ਪਛਾੜਦਿਆਂ ਸਰਬੋਤਮ ਗੋਲ ਕਰਨ ਵਾਲੇ ਸਰਗਰਮ ਖਿਡਾਰੀਆਂ ਦੀ ਸੂਚੀ ਵਿੱਚ ਦੂਸਰੇ ਸਥਾਨ ’ਤੇ ਪਹੁੰਚ ਗਏ ਹਨ।
36 ਸਾਲਾ ਛੇਤਰੀ ਨੇ ਸੋਮਵਾਰ ਨੂੰ ਫੀਫਾ ਵਿਸ਼ਵ ਕੱਪ 2022 ਅਤੇ ਏਐਫਸੀ ਏਸ਼ੀਅਨ ਕੱਪ 2023 ਦੇ ਸੰਯੁਕਤ ਕੁਆਲੀਫਾਈ ਮੈਚਾਂ ਵਿੱਚ ਬੰਗਲਾਦੇਸ਼ ਖ਼ਿਲਾਫ਼ ਭਾਰਤ ਲਈ ਦੋ ਗੋਲ ਕੀਤੇ ਸਨ। ਜਿਸ ਨਾਲ ਉਸ ਦੇ ਅੰਤਰਰਾਸ਼ਟਰੀ ਗੋਲਾਂ ਦੀ ਕੁੱਲ ਗਿਣਤੀ 74 ਹੋ ਗਈ ਹੈ। ਵਿਸ਼ਵ ਕੱਪ ਕੁਆਲੀਫਾਇਰ ਵਿੱਚ ਪਿਛਲੇ ਛੇ ਸਾਲਾਂ ਵਿਚ ਭਾਰਤ ਦੀ ਪਹਿਲੀ ਜਿੱਤ ਦੇ ਨਾਇਕ ਛੇਤਰੀ, ਸਰਗਰਮ ਗੋਲ ਕਰਨ ਵਾਲਿਆਂ ਦੀ ਸੂਚੀ ਵਿੱਚ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ (103) ਤੋਂ ਪਿੱਛੇ ਹੈ।
ਇਹ ਵੀ ਪੜ੍ਹੋ : Covaxin ਟੀਕਾ ਲਗਵਾਉਣ ਸਤੰਬਰ ਤੱਕ ਹੋਣਗੇ ਵਿਦੇਸ਼ ਜਾਣ ਦੇ ਯੋਗ, ਕੰਪਨੀ ਨੇ WHO ਨੂੰ ਕੀਤੀ ਇਹ ਅਪੀਲ
ਛੇਤਰੀ ਬਾਰਸੀਲੋਨਾ ਦੇ ਸਟਾਰ ਮੇਸੀ ਤੋਂ ਦੋ ਗੋਲ ਅਤੇ ਯੂਏਈ ਦੇ ਅਲੀ ਮੱਬਖੌਟ ਤੋਂ ਇੱਕ ਗੋਲ ਅੱਗੇ ਹੈ। ਮੈਬਖੌਟ 73 ਗੋਲਾਂ ਨਾਲ ਤੀਸਰੇ ਸਥਾਨ ‘ਤੇ ਹੈ। ਸਰਬੋਤਮ ਗੋਲ ਕਰਨ ਵਾਲਿਆਂ ਚੋਟੀ ਦੇ 10 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੋਣ ਤੋਂ ਭਾਰਤੀ ਕਪਤਾਨ ਸਿਰਫ ਇੱਕ ਗੋਲ ਪਿੱਛੇ ਹੈ। ਉਹ ਹੰਗਰੀ ਦੇ ਸੈਂਡੋ ਕੋਕਸਿਸ, ਜਾਪਾਨ ਦੇ ਕੁਨਿਸ਼ਿਗੇ ਕਾਮਾਮੋਤੋ ਅਤੇ ਕੁਵੈਤ ਦੇ ਬਸ਼ਰ ਅਬਦੁੱਲਾ ਤੋਂ ਇੱਕ ਗੋਲ ਪਿੱਛੇ ਹੈ। ਤਿੰਨਾਂ ਨੇ ਇੱਕੋ ਜਿਹੇ 75 ਗੋਲ ਕੀਤੇ ਹਨ।
ਇਹ ਵੀ ਦੇਖੋ : ਪ੍ਰੋਫੈਸਰ ਦੀ ਨੌਕਰੀ ਛੱਡ ਸ਼ੁਰੂ ਕੀਤੀ ਖੇਤੀ, ਲੱਗ ਗਈਆਂ ਲਹਿਰਾਂ-ਬਹਿਰਾਂ , ਅੱਜ ਕਮਾ ਰਿਹਾ ਲੱਖਾਂ ਰੁਪਏ