Sunil Gavaskar helped MP Singh: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦੀ ‘ਦਿ ਚੈਂਪਸ ਫਾਉਂਡੇਸ਼ਨ’ ਨੇ ਹਾਕੀ ਓਲੰਪੀਅਨ ਮਹਿੰਦਰ ਪਾਲ ਸਿੰਘ ਦੀ ਮਦਦ ਕੀਤੀ ਹੈ, ਜੋ ਪਿੱਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਸੰਸਥਾ ਉਨ੍ਹਾਂ ਖਿਡਾਰੀਆਂ ਦੀ ਸਹਾਇਤਾ ਕਰ ਰਹੀ ਹੈ ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਵਿੱਤੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਐਮ ਪੀ ਸਿੰਘ ਵਜੋਂ ਮਸ਼ਹੂਰ 58 ਸਾਲਾ ਮਹਿੰਦਰ ਪਾਲ ਸਿੰਘ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਡਾਇਿਲਸਿਸ ‘ਤੇ ਹਨ। ਐਮ ਪੀ ਸਿੰਘ ਟ੍ਰਾਂਸਪਲਾਂਟ ਲਈ ਕਿਸੇ ‘ਦਾਨੀ’ ਦੀ ਉਡੀਕ ਕਰ ਰਹੇ ਹਨ। ਜਦੋਂ ਗਾਵਸਕਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ, ‘ਮੈਂ ਮੀਡੀਆ ਵਿਚ ਇਹ ਪੜ੍ਹਦਾ ਰਹਿੰਦਾ ਸੀ ਕਿ ਬਾਅਦ ਵਿੱਚ ਸਾਬਕਾ ਓਲੰਪਿਅਨ ਅਤੇ ਅੰਤਰਰਾਸ਼ਟਰੀ ਤਗਮਾ ਜੇਤੂਆਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।’ ਉਨ੍ਹਾਂ ਕਿਹਾ ਕਿ ਮੈਨੂੰ ਐਮ ਪੀ ਸਿੰਘ ਦੀ ਸਿਹਤ ਬਾਰੇ ਵੀ ਜਾਣਕਾਰੀ ਮੀਡੀਆ (ਅਖਬਾਰ) ਤੋਂ ਮਿਲੀ ਸੀ।
ਐਮ ਪੀ ਸਿੰਘ ਭਾਰਤੀ ਹਾਕੀ ਟੀਮ ਦਾ ਇੱਕ ਮਹੱਤਵਪੂਰਣ ਹਿੱਸਾ ਸਨ ਜਿਨ੍ਹਾਂ ਨੇ 1988 ਦੇ ਸਿਓਲ ਓਲੰਪਿਕ ਵਿੱਚ ਹਿੱਸਾ ਲਿਆ ਸੀ। ਉਹ ਮੁਹੰਮਦ ਸ਼ਾਹਿਦ, ਐਮ ਐਮ ਸੋਮਾਇਆ, ਜੂਡ ਫੇਲਿਕਸ, ਪ੍ਰਗਟ ਸਿੰਘ ਵਰਗੇ ਖਿਡਾਰੀਆਂ ਨਾਲ ਖੇਡ ਚੁੱਕੇ ਹਨ। ਸਾਬਕਾ ਭਾਰਤੀ ਕ੍ਰਿਕਟ ਕਪਤਾਨ ਨੇ ਕਿਹਾ ਕਿ ਅਜਿਹੀ ਕੋਈ ਸੰਸਥਾ ਨਹੀਂ ਹੈ ਜੋ ਸਾਬਕਾ ਸਟਾਰ ਖਿਡਾਰੀਆਂ ਦੀ ਮਦਦ ਕਰੇ। ਉਨ੍ਹਾਂ ਕਿਹਾ, ‘ਸਿੱਖਿਆ, ਸਿਹਤ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਲਈ ਬਹੁਤ ਸਾਰੀਆਂ ਸੰਸਥਾਵਾਂ ਹਨ, ਪਰ ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ ਲਈ ਕੋਈ ਨਹੀਂ। ਇਸ ਲਈ ਮੈਂ ਨਿੱਜੀ ਯੋਗਦਾਨ ਨਾਲ ਇੱਕ ਬੁਨਿਆਦ ਬਣਾਉਣ ਬਾਰੇ ਸੋਚਿਆ। ਫਿਰ ਅਸੀਂ 1983 ਵਰਲਡ ਕੱਪ ਟੀਮ ਦੇ ਮੈਂਬਰਾਂ ਨਾਲ ਇੱਕ ‘ਡਬਲ ਵਿਕੇਟ ਟੂਰਨਾਮੈਂਟ’ ਆਯੋਜਿਤ ਕੀਤਾ ਜਿਸ ਵਿੱਚ ਇੱਕ ਉਦਯੋਗਪਤੀ ਅਤੇ ਇੱਕ ਕਾਰਪੋਰੇਟ ਮੁਖੀ ਨੇ ਦਾਨ ਕੀਤਾ।’
ਇਹ ਵੀ ਦੇਖੋ : Bains ਦੇ ਪਾਪਾਂ ਦਾ ਘੜਾ ਹੁਣ ਭਰ ਚੁੱਕਿਆ, ਇੱਕ ਨਹੀਂ ਹੁਣ ਹੋਰ ਕਈ ਅਜਿਹੇ ਮਾਮਲੇ ਆਉਣਗੇ ਸਾਹਮਣੇ