ਆਈਪੀਐਲ 2021 ਵਿੱਚ ਅੱਜ ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਅਤੇ ਐਮਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਇਹ ਮੈਚ ਸ਼ਾਰਜਾਹ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਆਈਪੀਐਲ 2021 ਦੇ ਪਹਿਲੇ ਅੱਧ ਵਿੱਚ, ਜਦੋਂ ਚੇਨਈ ਅਤੇ ਹੈਦਰਾਬਾਦ ਦੀਆਂ ਟੀਮਾਂ ਆਹਮੋ -ਸਾਹਮਣੇ ਹੋਈਆਂ ਸਨ ਤਾਂ ਧੋਨੀ ਦੀ ਟੀਮ ਨੇ ਜਿੱਤ ਹਾਸਿਲ ਕੀਤੀ ਸੀ। ਇਸ ਮੈਚ ਵਿੱਚ ਹੈਦਰਾਬਾਦ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 171 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਚੇਨਈ ਸੁਪਰਕਿੰਗਜ਼ ਨੇ 18.3 ਓਵਰਾਂ ਵਿੱਚ ਮੈਚ ਆਸਾਨੀ ਨਾਲ ਜਿੱਤ ਲਿਆ ਸੀ। ਚੇਨਈ ਲਈ ਇਸ ਮੈਚ ਵਿੱਚ ਗਾਇਕਵਾੜ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਕੀ ਅੱਜ ਮੁੱਕੇਗਾ ਕਾਂਗਰਸ ਦਾ ਕਲੇਸ਼ ? ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ
ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਇਹ ਦੋਵੇਂ ਟੀਮਾਂ ਕੁੱਲ 15 ਵਾਰ ਆਹਮੋ -ਸਾਹਮਣੇ ਹੋਈਆਂ ਹਨ। ਇਸ ਦੌਰਾਨ ਚੇਨਈ ਨੇ 11 ਮੈਚ ਜਿੱਤੇ ਹਨ। ਦੂਜੇ ਪਾਸੇ ਹੈਦਰਾਬਾਦ ਨੇ ਸਿਰਫ ਚਾਰ ਮੈਚ ਜਿੱਤੇ ਹਨ। ਅੰਕ ਸੂਚੀ ਵਿੱਚ ਚੇਨਈ ਦਾ ਦਬਦਬਾ ਕਾਇਮ ਹੈ। ਚੇਨਈ ਨੇ ਇਸ ਸੀਜ਼ਨ ਵਿੱਚ ਹੁਣ ਤੱਕ 10 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ ਅੱਠ ਮੈਚ ਜਿੱਤੇ ਹਨ। ਅੰਕ ਸੂਚੀ ਵਿੱਚ ਉਹ 16 ਅੰਕਾਂ ਦੇ ਨਾਲ ਪਹਿਲੇ ਨੰਬਰ ਉੱਤੇ ਹੈ। ਇਸ ਦੇ ਨਾਲ ਹੀ, ਹੈਦਰਾਬਾਦ ਨੇ ਇਸ ਸੀਜ਼ਨ ਵਿੱਚ ਹੁਣ ਤੱਕ 10 ਮੈਚ ਖੇਡੇ ਹਨ ਅਤੇ ਇਸ ਸਮੇਂ ਦੌਰਾਨ ਉਸਨੇ ਸਿਰਫ ਦੋ ਮੈਚ ਜਿੱਤੇ ਹਨ। ਅੰਕ ਸੂਚੀ ਵਿੱਚ ਹੈਦਰਾਬਾਦ ਦੀ ਟੀਮ ਸਭ ਤੋਂ ਹੇਠਾਂ ਭਾਵ ਅੱਠਵੇਂ ਸਥਾਨ ‘ਤੇ ਹੈ।