ਸੂਰੀਨਾਮ ਦੇ ਉਪ ਰਾਸ਼ਟਰਪਤੀ ਰੌਨੀ ਬਰਨਸਵਿਕ ਮੰਗਲਵਾਰ ਨੂੰ ਆਪਣੇ ਰਾਜਨੀਤਿਕ ਫਰਜ਼ਾਂ ਤੋਂ ਬ੍ਰੇਕ ਲੈ ਫੁੱਟਬਾਲ ਦਾ ਮੈਚ ਖੇਡਣ ਲਈ ਮੈਦਾਨ ‘ਤੇ ਉੱਤਰੇ ਸਨ। ਇਸ ਦੌਰਾਨ ਉਨ੍ਹਾਂ ਨੇ CONCACAF ਲੀਗ ਦੇ ਮੈਚ ਵਿੱਚ ਹਿੱਸਾ ਲਿਆ।
60 ਸਾਲਾ ਬਰਨਸਵਿਕ ਸੂਰੀਨਾਮ ਦੇ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਅੱਗੇ ਹਨ, ਪਰ ਫੁੱਟਬਾਲ ਪ੍ਰਤੀ ਉਨ੍ਹਾਂ ਦਾ ਪਿਆਰ ਘੱਟ ਨਹੀਂ ਹੋਇਆ ਹੈ। ਉਹ Inter Moengotapoe ਫੁੱਟਬਾਲ ਟੀਮ ਦੇ ਕਪਤਾਨ ਅਤੇ ਮਾਲਕ ਵੀ ਹਨ। ਹਾਲਾਂਕਿ, ਸੀਡੀ ਓਲੰਪੀਆ ਦੇ ਵਿਰੁੱਧ ਮੈਚ ਵਿੱਚ, ਬਰਨਸਵਿਕ ਦੀ ਟੀਮ Moengotapoe ਨੂੰ 6-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬਰਨਸਵਿਕ ਲੱਗਭਗ 54 ਮਿੰਟ ਤੱਕ ਮੈਦਾਨ ‘ਤੇ ਰਹੇ। 1961 ਵਿੱਚ ਜਨਮੇ ਬਰਨਸਵਿਕ ਨੇ ਮੈਚ ਵਿੱਚ 61 ਨੰਬਰ ਦੀ ਜਰਸੀ ਪਾਈ ਸੀ।
ਬ੍ਰਨਸਵਿਕ ਮੈਚ ਵਿੱਚ ਫਾਰਵਰਡ ਪੋਜ਼ੀਸ਼ਨ ‘ਤੇ ਖੇਡੇ ਸੀ। ਉਨ੍ਹਾਂ ਦਾ ਪੁੱਤਰ ਡੇਮੀਅਨ ਬਰਨਸਵਿਕ ਵੀ ਇਹ ਮੈਚ ਖੇਡ ਰਿਹਾ ਸੀ। ਮਿਸਟਰਚਿਪ ਨਾਂ ਦੇ ਇੱਕ ਸਪੋਰਟਸ ਕਮੈਂਟੇਟਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਰੌਨੀ ਬ੍ਰਨਸਵਿਕ ਇੰਟਰਨੈਸ਼ਨਲ ਕਲੱਬ ਮੈਚ ਖੇਡਣ ਵਾਲਾ ਦੁਨੀਆ ਦਾ ਸਭ ਤੋਂ ਬਜ਼ੁਰਗ (60 ਸਾਲ 198 ਦਿਨ) ਫੁੱਟਬਾਲਰ ਵੀ ਬਣ ਗਿਆ ਹੈ।
ਇਹ ਵੀ ਦੇਖੋ : Governor House ਤੋਂ Sukhbir Badal ਦੀ ਧੜੱਲੇਦਾਰ ਸਪੀਚ , L IVE ਲਾਈ ਕਾਂਗਰਸੀਆਂ ਦੀ ਕਲਾਸ…