ਭਾਰਤ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਨੂੰ ਸਵਿਟਜ਼ਰਲੈਂਡ ਦੇ ਜੰਗਫ੍ਰਾਊਜੋਕ ਵਿਚ ਮਸ਼ਹੂਰ ਆਈਸ ਪੈਲੇਸ ਵਿਚ ਪੱਟਿਕਾ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਜਗ੍ਹਾ ਦੀ ਖਾਸ ਗੱਲ ਹੈ ਕਿ ਇਥੇ ਕਈ ਹੋਰ ਸਟਾਰ ਖਿਡਾਰੀਆਂ ਦੀਆਂ ਵੀ ਤਖਤੀਆਂ ਲੱਗੀਆਂ ਹੋਈਆਂ ਹਨ।ਇਸ ਦੇ ਨਾਲ ਹੀ ਨੀਰਜ ਨੂੰ ਸਵਿਟਜ਼ਰਲੈਂਡ ਦਾ ਫਰੈਂਡਸ਼ਿਪ ਅੰਬੈਸਡਰ ਵੀ ਬਣਾਇਆ ਗਿਆ ਹੈ।ਉਹ ਭਾਰਤ ਦੇ ਅਡਵੈਂਚਰ ਪਸੰਦ ਲੋਕਾਂ ਨੂੰ ਸਵਿਟਜ਼ਰਲੈਂਡ ਲਈ ਪ੍ਰੇਰਿਤ ਕਰਨਗੇ।
ਚੋਪੜਾ ਦੀਆਂ ਸ਼ਾਨਦਾਰ ਉਪਲਬਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਸਵਿਟਜ਼ਰਲੈਂਡ ਸੈਲਾਨੀਆਂ ਨੇ ਕਿਹਾ ਕਿ ਜੰਗਫ੍ਰਾਊਜੋਕ ਨੇ ਸਮਾਰਕ ਤਖਤੀਆਂ ਦੀ ਘੁੰਡ ਚੁਕਾਈ ਕਰਨ ਲਈ ਨੀਰਜ ਚੋਪੜਾ ਦਾ ਸਵਾਗਤ ਕੀਤਾ। ਜੰਗਫ੍ਰਾਊਜੋਕ ਨੂੰ ਯੂਰਪ ਦਾ ਸਿਖਰ ਕਿਹਾ ਜਾਂਦਾ ਹੈ।
ਚੋਪੜਾ ਨੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਆਪਣਾ ਇਕ ਭਾਲਾ ਵੀ ਦਿੱਤਾ ਤੇ ਇਸ ਨੂੰ ਤਖਤੀ ਦੇ ਨਾਲ ਰੱਖਿਆ ਗਿਆ ਹੈ। ਇਸੇ ਤਰ੍ਹਾਂ ਉਹ ਰੋਜਰ ਫੈਡਰਰ ਤੇ ਗੋਲਫਰ ਰੋਰੀ ਮੈਕਲਰਾਏ ਵਰਗੇ ਸਟਾਰ ਖਿਡਾਰੀਆਂ ਦੇ ਨਾਲ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦੀ ਵੀ ਆਈਸ ਪੈਲੇਸ ਵਿਚ ਅਜਿਹੀਆਂ ਤਖਤੀਆਂ ਹਨ।
ਚੋਪੜਾ ਨੇ ਇਸ ਉਪਲਬਧੀ ‘ਤੇ ਕਿਹਾ ਕਿ ਇਸ ਦੇਸ਼ ਵਿਚ ਮੈਨੂੰ ਜੋ ਪਿਆਰ ਦੇ ਪ੍ਰਸ਼ੰਸਾ ਮਿਲੀ ਹੈ, ਉਸ ਨਾਲ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਸੁਪਨੇ ਵਿਚ ਇਸ ਸ਼ਾਨਦਾਰ ਆਈਸ ਪੈਲੇਸ ਵਿਚ ਤਖਤੀ ਲਗਾਏ ਜਾਣ ਬਾਰੇ ਕਦੇ ਵੀ ਨਹੀਂ ਸੋਚਿਆ ਸੀ, ਫਿਰ ਵੀ ਮੈਂ ਇਥੇ ਹਾਂ।
ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ‘ਤੇ ਕੇਂਦਰ ਬਣਾਏਗੀ 4 ਮੈਂਬਰੀ ਕਮੇਟੀ, 12 ਫਰਵਰੀ ਨੂੰ ਹੋਵੇਗੀ ਪਲੇਠੀ ਮੀਟਿੰਗ
ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਜਿਵੇਂ ਮੈਂ ਯੂਰਪ ਦੇ ਸਿਖਰ ‘ਤੇ ਖੜ੍ਹਾ ਹਾਂ। ਚੋਪੜਾ ਨੇ ਆਪਣਾ ਭਾਲਾ ਸੁੱਟਣ ਦੇ ਕੌਸ਼ਲ ਦਾ ਪ੍ਰਦਰਸ਼ਨ ਕਰਕੇ ਆਈਸ ਪੈਲੇਸ ਵਿਚ ਮੌਜੂਦ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਚੋਪੜਾ ਨੇ ਇਸ ਤੋਂ ਪਹਿਲਾਂ ਸਵਿਟਜ਼ਰਲੈਂਡ ਵਿਚ ਓਲੰਪਿਕ ਅਜਾਇਬ ਘਰ ਨੂੰ ਇਕ ਭਾਲਾ ਤੋਹਫੇ ਵਜੋਂ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ –