ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਐਤਵਾਰ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਇਕਤਰਫਾ ਹਾਰ ਦਾ ਸਾਹਮਣਾ ਕਰਨਾ ਪਿਆ । ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਸੀ। ਇਸ ਕਰਾਰੀ ਹਾਰ ਦੇ ਨਾਲ ਟੀਮ ਇੰਡੀਆ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਭਾਰਤ ਦਾ ਅਗਲਾ ਮੈਚ 31 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੈ। ਜੇਕਰ ਟੀਮ ਇੰਡੀਆ ਇਸ ਮੈਚ ‘ਚ ਵੀ ਹਾਰ ਜਾਂਦੀ ਹੈ ਤਾਂ ਉਸ ‘ਤੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਦਰਅਸਲ, ਭਾਰਤ ਨੂੰ ਟੂਰਨਾਮੈਂਟ ਵਿੱਚ ਬਣੇ ਰਹਿਣ ਅਤੇ ਆਪਣੀ ਕਿਸਮਤ ਆਪਣੇ ਹੱਥਾਂ ‘ਚ ਰੱਖਣ ਲਈ ਨਿਊਜ਼ੀਲੈਂਡ ਖਿਲਾਫ ਅਗਲਾ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਪਵੇਗਾ ।
ਪਾਕਿਸਤਾਨ ਤੋਂ ਬਾਅਦ ਜੇਕਰ ਭਾਰਤ ਨੂੰ ਵੀ ਨਿਊਜ਼ੀਲੈਂਡ ਤੋਂ ਹਾਰ ਮਿਲਦੀ ਹੈ ਤਾਂ ਉਸ ‘ਤੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਪਾਕਿਸਤਾਨ ਅਤੇ ਨਿਊਜ਼ੀਲੈਂਡ ਤੋਂ ਹਾਰਨ ਦੀ ਸਥਿਤੀ ਵਿੱਚ ਭਾਰਤ ਨੂੰ ਟੀ-20 ਵਿਸ਼ਵ ਕੱਪ ਵਿੱਚ ਬਣੇ ਰਹਿਣ ਲਈ ਅਫਗਾਨਿਸਤਾਨ, ਸਕਾਟਲੈਂਡ ਅਤੇ ਨਾਮੀਬੀਆ ਖਿਲਾਫ ਆਪਣੇ ਅਗਲੇ ਤਿੰਨ ਮੈਚ ਜਿੱਤਣ ਦੇ ਨਾਲ-ਨਾਲ ਦੂਜੀਆਂ ਟੀਮਾਂ ਦੀਆਂ ਜਿੱਤਾਂ-ਹਾਰਾਂ ਦੇ ਨਤੀਜਿਆਂ ‘ਤੇ ਵੀ ਭਰੋਸਾ ਕਰਨਾ ਹੋਵੇਗਾ।
ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਟਾਪ-2 ਵਿੱਚ ਰਹਿਣਾ ਪਵੇਗਾ । ਪਾਕਿਸਤਾਨ ਤੋਂ ਬਾਅਦ ਜੇਕਰ ਭਾਰਤ ਨੂੰ ਵੀ ਨਿਊਜ਼ੀਲੈਂਡ ਤੋਂ ਹਾਰ ਮਿਲਦੀ ਹੈ ਤਾਂ ਉਸ ਨੂੰ ਦੁਆ ਕਰਨੀ ਪਵੇਗੀ ਕਿ ਉਸ ਵਾਂਗ ਪਾਕਿਸਤਾਨ ਜਾਂ ਨਿਊਜ਼ੀਲੈਂਡ ਦੀ ਕੋਈ ਇੱਕ ਵੱਡੀ ਟੀਮ ਘੱਟੋ-ਘੱਟ ਦੋ ਮੈਚ ਹਾਰੇ। ਇਸ ਦੇ ਬਾਵਜੂਦ ਭਾਰਤ ਨੂੰ ਚੰਗੀ ਰਨ ਰੇਟ ਨੂੰ ਦੇਖਦੇ ਹੋਏ ਆਪਣੇ ਅਗਲੇ ਬਾਕੀ 3 ਮੈਚ ਜਿੱਤਣੇ ਪੈਣਗੇ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ BJP ਦਾ ਵਿਰੋਧ ਕਰੇਗਾ ਸੰਯੁਕਤ ਕਿਸਾਨ ਮੋਰਚਾ : ਟਿਕੈਤ
ਦੱਸ ਦੇਈਏ ਕਿ ਬੇਸ਼ੱਕ ਅਫ਼ਗ਼ਾਨਿਸਤਾਨ ਦੀ ਟੀਮ ਸੈਮੀਫਾਈਨਲ ਤੱਕ ਦਾ ਸਫਰ ਨਾ ਕਰ ਸਕੇ ਪਰ ਉਹ ਭਾਰਤ, ਪਾਕਿਸਤਾਨ ਜਾਂ ਨਿਊਜ਼ੀਲੈਂਡ ਵਰਗੀਆਂ ਵੱਡੀਆਂ ਟੀਮਾਂ ਦਾ ਖੇਡ ਖਰਾਬ ਕਰ ਸਕਦੀ ਹੈ। ਅਜਿਹੇ ਵਿੱਚ ਭਾਰਤੀ ਟੀਮ ਨੂੰ ਹਰ ਸਮੇਂ ਚੌਕਸ ਰਹਿਣਾ ਹੋਵੇਗਾ । ਪਾਕਿਸਤਾਨ ਅਤੇ ਨਿਊਜ਼ੀਲੈਂਡ ਤੋਂ ਹਾਰਨ ਦੀ ਸਥਿਤੀ ਵਿੱਚ ਭਾਰਤ ਨੂੰ ਛੋਟੀਆਂ ਟੀਮਾਂ ਖਾਸ ਕਰਕੇ ਅਫਗਾਨਿਸਤਾਨ ਤੋਂ ਜ਼ਿਆਦਾ ਸਾਵਧਾਨ ਰਹਿਣਾ ਪਵੇਗਾ ।
ਵੀਡੀਓ ਲਈ ਕਲਿੱਕ ਕਰੋ -: