ਐਤਵਾਰ ਨੂੰ ਖੇਡੇ ਗਏ ਟੀ -20 ਵਿਸ਼ਵ ਕੱਪ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਇੱਕਤਰਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਹੈ।
ਇਸ ਕਰਾਰੀ ਹਾਰ ਦੇ ਨਾਲ, ਵਿਸ਼ਵ ਕੱਪ ਦੇ ਮੈਚਾਂ ਵਿੱਚ ਪਾਕਿਸਤਾਨ ਦੇ ਖਿਲਾਫ ਕਦੇ ਨਾ ਹਾਰਨ ਦੀ ਭਾਰਤ ਦੀ ਲੜੀ ਵੀ ਟੁੱਟ ਗਈ ਹੈ। ਪਾਕਿਸਤਾਨ ਦੇ ਖਿਲਾਫ ਇਸ ਹਾਰ ਤੋਂ ਭਾਰਤੀ ਪ੍ਰਸ਼ੰਸਕ ਕਾਫੀ ਦੁਖੀ ਹਨ। ਭਾਰਤ ਉਦੋਂ ਹੀ ਮੈਚ ਤੋਂ ਬਾਹਰ ਹੋ ਗਿਆ ਸੀ ਜਦੋਂ ਟੀਮ ਇੰਡੀਆ ਨੇ ਪਹਿਲੀਆਂ 13 ਗੇਂਦਾਂ ਦੇ ਅੰਦਰ ਹੀ ਦੋਨਾਂ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਤੋਂ ਬਾਅਦ ਵਾਪਸੀ ਕਰਨਾ ਆਸਾਨ ਨਹੀਂ ਸੀ। ਭਾਰਤ ਦੀ ਹਾਰ ਲਈ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਤੋਂ ਜ਼ਿਆਦਾ ਜ਼ਿੰਮੇਵਾਰ ਇੱਕ ਖਿਡਾਰੀ ਹੈ। ਇਹ ਖਿਡਾਰੀ ਟੀਮ ਇੰਡੀਆ ਲਈ ਬੋਝ ਬਣ ਰਿਹਾ ਹੈ, ਅਜਿਹੇ ‘ਚ ਕਪਤਾਨ ਵਿਰਾਟ ਕੋਹਲੀ ਸ਼ਾਇਦ ਹੀ ਉਸ ਖਿਡਾਰੀ ਨੂੰ ਟੀ-20 ਵਿਸ਼ਵ ਕੱਪ ਦੇ ਬਾਕੀ ਮੈਚਾਂ ਲਈ ਪਲੇਇੰਗ ਇਲੈਵਨ ‘ਚ ਮੌਕਾ ਦੇਣ। ਵਿਰਾਟ ਕੋਹਲੀ ਉਸ ਖਿਡਾਰੀ ਨੂੰ ਪੂਰੇ ਟੂਰਨਾਮੈਂਟ ਤੋਂ ਬਾਹਰ ਵੀ ਰੱਖ ਸਕਦੇ ਹਨ।
ਇਹ ਵੀ ਪੜ੍ਹੋ : BJP ਦੇ ਸਾਂਸਦ ਦਾ ਵਿਵਾਦਿਤ ਬਿਆਨ, ਕਿਹਾ – ‘ED ਮੇਰੇ ਪਿੱਛੇ ਨਹੀਂ ਆਵੇਗੀ ਕਿਉਂਕਿ ਮੈਂ ਭਾਜਪਾ…’
ਸੂਰਿਆਕੁਮਾਰ ਯਾਦਵ ਟੀਮ ਇੰਡੀਆ ਲਈ ਬੋਝ ਸਾਬਿਤ ਹੋ ਰਹੇ ਹਨ। ਇਸ ਖਿਡਾਰੀ ਦਾ ਫਲਾਪ ਸ਼ੋਅ ਲੰਬੇ ਸਮੇਂ ਤੋਂ ਜਾਰੀ ਹੈ, ਇਸ ਖਿਡਾਰੀ ਦੀ ਖਰਾਬ ਫਾਰਮ ਨੂੰ ਵੀ ਭਾਰਤ ਨੂੰ ਪਹਿਲੀ ਵਾਰ ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ਦੇ ਮੈਚ ‘ਚ ਹਾਰ ਦਾ ਜਿੰਮੇਵਾਰ ਮੰਨਿਆ ਜਾ ਰਿਹਾ ਹੈ। ਸੂਰਿਆਕੁਮਾਰ ਯਾਦਵ ਨੂੰ ਇਸ ਮੈਚ ਵਿੱਚ 4 ਨੰਬਰ ‘ਤੇ ਮਹੱਤਵਪੂਰਨ ਪੋਜੀਸ਼ਨ ‘ਤੇ ਬੱਲੇਬਾਜ਼ੀ ਦਾ ਮੌਕਾ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਭਰੋਸਾ ਤੋੜਿਆ ਅਤੇ 11 ਦੌੜਾਂ ਬਣਾ ਕੇ ਆਊਟ ਹੋ ਗਏ। ਹੁਣ ਅਜਿਹਾ ਲਗਦਾ ਹੈ ਕਿ ਵਿਰਾਟ ਕੋਹਲੀ ਸ਼ਾਇਦ ਸੂਰਿਆਕੁਮਾਰ ਯਾਦਵ ਨੂੰ ਪੂਰੇ ਟੀ -20 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਮੌਕਾ ਨਾ ਦੇਣ। ਸੂਰਿਆਕੁਮਾਰ ਯਾਦਵ ਦੀ ਜਗ੍ਹਾ ਈਸ਼ਾਨ ਕਿਸ਼ਨ ਨੇ ਆਪਣੀ ਤੇਜ਼ ਬੱਲੇਬਾਜ਼ੀ ਨਾਲ ਟੀਮ ਇੰਡੀਆ ਦੀ ਪਲੇਇੰਗ ਇਲੈਵਨ ‘ਚ ਜਗ੍ਹਾ ਬਣਾਉਣ ਦਾ ਦਾਅਵਾ ਠੋਕਿਆ ਹੈ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe