ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਂ ਕਰਨ ਦੇ ਬਾਅਦ ਟੀਮ ਇੰਡੀਆ ਨੂੰ ਆਸਟ੍ਰੇਲੀਆ ਵਜੋਂ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚ 21 ਸਤੰਬਰ ਤੋਂ 3 ਮੈਚਾਂ ਦੀ ਵਨਡੇ ਸੀਰੀਜ ਦਾ ਆਗਾਜ਼ ਹੋਵੇਗਾ ਜਿਸ ਲਈ ਮੇਜ਼ਬਾਨ ਟੀਮ ਦਾ ਐਲਾਨ ਅੱਜ ਹੋਵੇਗਾ। ਕਪਤਾਨ ਰੋਹਿਤ ਸ਼ਰਮਾ ਤੇ ਚੀਫ ਸਿਲੈਕਟਰ ਅਜੀਤ ਅਗਰਕ ਵਰਚੂਅਲ ਪ੍ਰੈੱਸ ਕਾਨਫਰੰਸ ਵਿਚ ਟੀਮ ਦਾ ਐਲਾਨ ਕਰਨਗੇ।
ਆਸਟ੍ਰੇਲੀਆ ਸੀਰੀਜ ਵਿਚ ਰੋਹਿਤ ਸ਼ਰਮਾ ਸਣੇ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ ਕਿਉਂਕਿ ਅਗਲੇ ਮਹੀਨੇ ਤੋਂ ਵਰਲਡ ਕੱਪ ਦਾ ਆਗਾਜ਼ ਹੋ ਰਿਹਾ ਹੈ। ਆਸਟ੍ਰੇਲੀਆ ਖਿਲਾਫ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਵਿਰਾਟ ਕੋਹਲੀ, ਹਾਰਦਿਕ ਪਾਂਡੇਯ ਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਜਾ ਸਕਦਾ ਹੈ।
ਜ਼ਖਮੀ ਅਕਸ਼ਰ ਪਟੇਲ ਦਾ ਆਸਟ੍ਰੇਲੀਆ ਖਿਲਾਫ ਪਹਿਲੇ ਦੋ ਵਨਡੇ ਵਿਚ ਖੇਡਣਾ ਮੁਸ਼ਕਲ ਹੈ ਜਦੋਂ ਕਿ ਸ਼੍ਰੇਅਸ ਅਈਅਰ 99 ਫੀਸਦੀ ਫਿੱਟ ਹਨ। ਅਕਸ਼ਰ ਨੂੰ ਬੰਗਲਾਦੇਸ਼ ਖਿਲਾਫ ਸੁਪਰ ਫੋਰ ਮੈਚ ਵਿਚ ਸੱਟ ਲੱਗੀ ਸੀ। ਉਹ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਜਿਨ੍ਹਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ : ISRO ਨੇ ਦਿੱਤੀ ਅਹਿਮ ਜਾਣਕਾਰੀ, Aditya-L1 ਨੇ ਵਿਗਿਆਨਕ ਅੰਕੜੇ ਇਕੱਠੇ ਕਰਨਾ ਕੀਤਾ ਸ਼ੁਰੂ
ਜ਼ਿਕਰਯੋਗ ਹੈ ਕਿ ਵਰਲਡ ਕੱਪ 2023 ਤੋਂ ਪਹਿਲਾਂ ਭਾਰਤ ਦੀ ਇਹ ਆਖਰੀ ਸੀਰੀਜ ਹੈ। ਇਸ ਸੀਰੀਜ ਵਿਚ ਟੀਮ ਇੰਡੀਆ ਜਿੱਤ ਦੇ ਨਾਲ ਵਰਲਡ ਕੱਪ ਵਿਚ ਧਮਾਕੇਦਾਰ ਐਂਟਰੀ ਮਾਰਨਾ ਚਾਹੇਗੀ ਕਿਉਂਕਿ ਇਥੇ ਵੀ ਉਸ ਦਾ ਮੁਕਾਬਲਾ 8 ਅਕਤੂਬਰ ਨੂੰ ਆਸਟ੍ਰੇਲੀਆ ਨਾਲ ਹੀ ਹੋਣਾ ਹੈ। ਵਨਡੇ ਸੀਰੀਜ ਲਈ ਆਸਟ੍ਰੇਲੀਆ ਆਪਣੀ ਟੀਮ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: