ਭਾਰਤ ਤੇ ਸਾਊਥ ਅਫਰੀਕਾ ਵਿਚ 5 ਮੈਚਾਂ ਦੀ ਟੀ-20 ਸੀਰੀਜ ਦਾ ਤੀਜਾ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਧਰਮਸ਼ਾਲਾ ਵਿਚ ਖੇਡਿਆ ਜਾਵੇਗਾ ਜਿਸ ਦੀ ਸ਼ੁਰੂਆਤ ਸ਼ਾਮ 7.00 ਵਜੇ ਤੋਂ ਹੋਵੇਗੀ ਤੇ ਮੈਚ ਵਿਚ ਟੌਸ ਦਾ ਸਮਾਂ ਸ਼ਾਮ 6.30 ਵਜੇ ਦਾ ਹੋਵੇਗਾ।
5 ਮੈਚਾਂ ਦੀ ਲੜੀ ’ਚ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਹਨ ਤੇ ਅਜਿਹੇ ਵਿਚ ਸੀਰੀਜ ‘ਚ ਵਾਪਸੀ ‘ਤੇ ਟੀਮ ਇੰਡੀਆ ਦੀ ਨਜ਼ਰ ਹੋਵੇਗੀ। ਸਾਊਥ ਅਫਰੀਕਾ ਖਿਲਾਫ ਦੂਜੇ ਟੀ-20 ਮੁਕਾਬਲੇ ਵਿਚ ਭਾਰਤ ਦੀ ਬੈਟਿੰਗ ਲੜਖੜਾ ਗਈ ਸੀ ਤੇ ਉਪ ਕਪਤਾਨ ਸ਼ੁਭਮਨ ਗਿੱਲ ਤੇ ਕਪਤਾਨ ਸੂਰਯਕੁਮਾਰ ਯਾਦਵ ਦੀ ਖਰਾਬ ਬੈਟਿੰਗ ਦਾ ਖਮਿਆਜ਼ਾ ਟੀਮ ਨੂੰ ਭੁਗਤਣਾ ਪਿਆ ਸੀ। ਤਿਲਕ ਵਰਮਾ ਨੇ ਦੂਜੇ ਮੈਚ ਵਿਚ ਸ਼ਾਨਦਾਰ ਅਰਧ ਸੈਂਕੜਾ ਪਾਰੀ ਖੇਡੀ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਮੈਚ ਵਿਚ ਪਲੇਇੰਗ ਇਲੈਵਲ ਵਿਚ ਸੰਜੂ ਨੂੰ ਵਾਪਸੀ ਦਾ ਮੌਕਾ ਮਿਲਦਾ ਹੈ ਜਾਂ ਨਹੀਂ ਇਸ ‘ਤੇ ਸਾਰਿਆਂ ਦੀ ਨਜ਼ਰ ਹੋਵੇਗੀ।
ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਦਾ ਸਮਾਂ ਹੋਇਆ ਖਤਮ, ਹੁਣ ਲਾਈਨਾਂ ‘ਚ ਲੱਗੇ ਵੋਟਰ ਹੀ ਭੁਗਤਾ ਸਕਣਗੇ ਵੋਟ
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ-ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪਾਂਡੇਯ, ਸ਼ਿਵਮ ਦੁਬੇ, ਜਿਤੇਸ਼ ਸ਼ਰਮਾ (ਵਿਕਟ ਕੀਪਰ), ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ ਤੇ ਜਸਪ੍ਰੀਤ ਬੁਮਰਾਹ
ਸਾਊਥ ਅਫਰੀਕਾ ਦੀ ਸੰਭਾਵਿਤ ਪਲੇਇੰਗ ਇਲੈਵਨ
ਕਿਵੰਟਨ ਡਿਕਾਕ (ਵਿਕਟਕੀਪਰ), ਅਡੇਨ ਮਾਰਕਰਾਮ (ਕਪਤਾਨ), ਟ੍ਰਿਸਟਨ ਸਟਬਸ, ਡੇਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਜਾਰਜ ਲਿੰਡੇ, ਮਾਰਕੋ ਯਾਨਸੇਨ, ਐਨਰਿਕ ਨਾਰਖੀਆ/ਕਾਰਬਿਨ ਬਾਸ਼, ਓਟਨੀਲ ਬਾਰਟਮੈਨ, ਲੁੰਗੀ ਨਗਿਡੀ।
ਵੀਡੀਓ ਲਈ ਕਲਿੱਕ ਕਰੋ -:
























