ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਐਡੀਸ਼ਨ ਦਾ ਐਲਿਮਿਨੇਟਰ ਮੁਕਾਬਲਾ 2008 ਦੀ ਚੈਂਪੀਅਨ ਰਾਜਸਥਾਨ ਰਾਇਲਸ (RR) ਤੇ ਰਾਇਲ ਚੈਲੇਂਜਰਸ ਬੇਂਗਲੁਰੂ (RCB) ਵਿਚ ਖੇਡਿਆ ਜਾਵੇਗਾ। ਇਸ ਹਾਈਵੋਲਟੇਜ ਮੁਕਾਬਲੇ ਤੋਂ ਪਹਿਲਾਂ ਆਰਸੀਬੀ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਅਹਿਮਦਾਬਾਦ ਵਿਚ ਧਮਕੀ ਮਿਲੀ ਹੈ ਜਿਸ ਦੇ ਬਾਅਦ ਕ੍ਰਿਕਟ ਜਗਤ ਵਿਚ ਸਹਿਮ ਦਾ ਮਾਹੌਲ ਹੈ।
ਰਿਪੋਰਟ ਮੁਤਾਬਕ ਕੋਹਲੀ ਨੂੰ ਧਮਕੀ ਮਿਲਣ ਦੇ ਬਾਅਦ ਟੀਮ ਨੇ ਪ੍ਰੈਕਟਿਸ ਮੈਚ ਰੱਦ ਕਰ ਦਿੱਤਾ ਤੇ ਕੋਈ ਪ੍ਰੈੱਸ ਕਾਨਫਰੰਸ ਵੀ ਨਹੀਂ ਕੀਤੀ ਜਿਸ ਦੇ ਬਾਅਦ ਗੁਜਰਾਤ ਪੁਲਿਸ ਨੇ ਅਹਿਮਦਾਬਾਦ ਏਅਰਪੋਰਟ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਅਜੇ ਤੱਕ ਦੋਵੇਂ ਟੀਮਾਂ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਵਿਜੇ ਸਿੰਘ ਜਵਾਲਾ ਨੇ ਕਿਹਾ ਕਿ ਅਹਿਮਦਾਬਾਦ ਪਹੁੰਚਣਦੇ ਬਾਅਦ ਵਿਰਾਟ ਕੋਹਲੀ ਨੂੰ ਗ੍ਰਿਫਤਾਰੀਆਂ ਬਾਰੇ ਪਤਾ ਲੱਗਾ। ਉਨ੍ਹਾਂ ਦੀ ਸੁਰੱਖਿਆ ਸਾਡੇ ਲਈ ਸਰਵਉੱਚ ਹੈ। ਆਰਸੀਬੀ ਜੋਖਿਮ ਨਹੀਂ ਲੈਣਾ ਚਾਹੁੰਦੀ ਸੀ। ਉਨ੍ਹਾਂ ਨੇ ਸਾਨੂੰ ਸੂਚਿਤ ਕੀਤਾ ਕਿ ਕੋਈ ਪ੍ਰੈਕਟਿਸ ਮੈਚ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕੋਰੀਆ ‘ਚ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ-2 ‘ਚ ਪ੍ਰਨੀਤ ਕੌਰ ਨੇ ਗੱਡੇ ਝੰਡੇ, ਭਾਰਤੀ ਟੀਮ ਨੇ ਫ਼ਾਈਨਲ ‘ਚ ਬਣਾਈ ਥਾਂ
ਦੱਸ ਦੇਈਏ ਕਿ IPL 2024 ਦੇ ਪਹਿਲੇ ਕੁਆਲੀਫਾਇਰ ਮੁਕਾਬਲੇ ਵਿਚ ਕੋਲਕਾਤਾ ਨਾਈਟਰਾਈਡਰਸ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਨਰਾਈਜਰਸ ਹੈਦਰਾਬਾਦ ਨੂੰ 8 ਵਿਕਟ ਤੋਂ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਅੱਜ ਰਾਜਸਥਾਨ ਰਾਇਲਸ ਤੇ ਰਾਇਲ ਚੈਲੇਂਜਰਸ ਬੇਂਗਲੁਰੂ ਵਿਚ ਮੁਕਾਬਲਾ ਖੇਡਿਆ ਜਾਵੇਗਾ। ਜੋ ਵੀ ਟੀਮ ਇਹ ਮੁਕਾਬਲਾ ਜਿੱਤੇਗੀ ਉਹ ਦੂਜੇ ਕੁਆਲੀਫਾਇਰ ਵਿਚ ਹੈਦਾਰਾਬਾਦ ਨਾਲ ਭਿੜੇਗੀ ਤੇ ਉਸ ਮੁਕਾਬਲੇ ਨੂੰ ਜਿੱਤਣ ਵਾਲੀ ਟੀਮ 26 ਮਈ ਨੂੰ ਖਿਤਾਬੀ ਮੁਕਾਬਲੇ ਵਿਚ ਕੋਲਕਾਤਾ ਦਾ ਸਾਹਮਣਾ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: