three sri lanka cricketers: ਸ੍ਰੀਲੰਕਾ ਦੀ ਕ੍ਰਿਕਟ ਟੀਮ ਜਿੰਨੀ ਤੇਜ਼ੀ ਨਾਲ ਉਭਰੀ ਸੀ, ਅੱਜ ਇਹ ਟੀਮ ਓਨੀ ਤੇਜ਼ੀ ਨਾਲ ਹੇਠਾਂ ਜਾ ਰਹੀ ਹੈ। ਕੁਮਾਰ ਸੰਗਕਾਰਾ, ਮਹੇਲਾ ਜਯਵਰਧਨੇ, ਤਿਲਕਰਤਨੇ ਦਿਲਸ਼ਾਨ ਅਤੇ ਮੁਰਲੀਧਰਨ ਵਰਗੇ ਮਹਾਨ ਖਿਡਾਰੀਆਂ ਦੇ ਸੰਨਿਆਸ ਤੋਂ ਬਾਅਦ ਇਹ ਟੀਮ ਪਹਿਲਾਂ ਹੀ ਮਾੜੇ ਦੌਰੇ ਵਿਚੋਂ ਲੰਘ ਰਹੀ ਸੀ ਅਤੇ ਹੁਣ ਇਸ ਟੀਮ ਦੇ ਖਿਡਾਰੀਆਂ ਦੇ ਨਾਮ ਵੀ ਫਿਕਸਿੰਗ ਵਿੱਚ ਸ਼ਾਮਿਲ ਹੋ ਰਹੇ ਹਨ। ਤਾਜ਼ਾ ਜਾਣਕਾਰੀ ਦੇ ਅਨੁਸਾਰ ਸ਼੍ਰੀਲੰਕਾ ਦੇ ਤਿੰਨ ਖਿਡਾਰੀ ਮੈਚ ਫਿਕਸਿੰਗ ਦੇ ਮਾਮਲੇ ਵਿੱਚ ਫਸੇ ਹੋਏ ਹਨ। ਹਾਲਾਂਕਿ, ਇਨ੍ਹਾਂ ਖਿਡਾਰੀਆਂ ਦੇ ਨਾਮ ਅਜੇ ਤੱਕ ਸਾਹਮਣੇ ਨਹੀਂ ਆਏ ਹਨ। ਇਸ ਖਬਰ ਦੀ ਪੁਸ਼ਟੀ ਸ਼੍ਰੀਲੰਕਾ ਦੇ ਖੇਡ ਮੰਤਰੀ ਦੂਲਸ ਅਲਾਹਾਪੁਰੁਮਾ ਨੇ ਕੀਤੀ ਹੈ।
ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਅਲਾਹਾਪਰਮਾ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਉਨ੍ਹਾਂ ਦੇ ਦੇਸ਼ ਦੇ ਘੱਟੋ ਘੱਟ ਤਿੰਨ ਖਿਡਾਰੀਆਂ ਦੇ ਮੈਚ ਫਿਕਸਿੰਗ ਲਈ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ‘ਅਸੀਂ ਬਹੁਤ ਦੁਖੀ ਹਾਂ ਕਿ ਖੇਡ ਵਿੱਚ ਅਨੁਸ਼ਾਸਨ ਅਤੇ ਚਰਿੱਤਰ ਡਿੱਗ ਗਿਆ ਹੈ।’ ਇਸ ਦੇ ਨਾਲ ਹੀ, ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਆਪਣੇ ਬਿਆਨ ਵਿੱਚ ਕਿਹਾ, ਕਿ ਬੋਰਡ ਮੰਨਦਾ ਹੈ ਕਿ ਮਾਨਯੋਗ ਮੰਤਰੀ ਨੇ ਜੋ ਕਿਹਾ, ਆਈਸੀਸੀ ਦੀ ਐਂਟੀ ਕੁਰੱਪਸ਼ਨ ਯੂਨਿਟ ਦੁਆਰਾ ਸ਼੍ਰੀਲੰਕਾ ਦੇ ਤਿੰਨ ਸਾਬਕਾ ਖਿਡਾਰੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰਨਾ, ਇਸ ਵਿੱਚ ਮੌਜੂਦਾ ਸਮੇਂ ਦੇ ਰਾਸ਼ਟਰੀ ਖਿਡਾਰੀ ਸ਼ਾਮਿਲ ਨਹੀਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਇਏ ਕਿ ਸ਼੍ਰੀਲੰਕਾ ਨੇ ਪਿੱਛਲੇ ਸਾਲ ਅਪਰਾਧ ਦੀ ਸ਼੍ਰੇਣੀ ਵਿੱਚ ਮੈਚ ਫਿਕਸਿੰਗ ਦੇ ਵਿਰੁੱਧ ਇੱਕ ਕਾਨੂੰਨ ਬਣਾਇਆ ਹੈ। ਇਹ ਪਹਿਲਾ ਦੱਖਣੀ ਏਸ਼ੀਆਈ ਦੇਸ਼ ਹੈ, ਜਿਸ ਨੇ ਫਿਕਸਿੰਗ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਸ੍ਰੀਲੰਕਾ ਨੇ ਪਿੱਛਲੇ ਸਾਲ ਆਪਣੀ ਸੰਸਦ ਵਿੱਚ ਮੈਚ ਫਿਕਸਿੰਗ ਦੇ ਖਿਲਾਫ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਤੋਂ ਬਾਅਦ ਜੇ ਕੋਈ ਖਿਡਾਰੀ ਇੱਥੇ ਫਿਕਸਿੰਗ ਵਿੱਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਹਾਲ ਹੀ ਵਿੱਚ, ਸ਼੍ਰੀਲੰਕਾ ਦੇ ਮੌਜੂਦਾ ਖਿਡਾਰੀ ਸ਼ਹਿਨ ਮਦੁਸ਼ੰਕਾ ਨੂੰ ਪੁਲਿਸ ਨੇ ਹੈਰੋਇਨ ਨਾਲ ਫੜਿਆ ਸੀ। ਉਹ ਆਪਣੇ ਦੋਸਤ ਨਾਲ ਫੜਿਆ ਗਿਆ ਸੀ। ਇਸ ਤੋਂ ਬਾਅਦ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਮਦੁਸ਼ਕਾ ਦੇ ਕੇਂਦਰੀ ਕਰਾਰ ਨੂੰ ਵੀ ਖ਼ਤਮ ਕਰ ਦਿੱਤਾ। ਮਹੱਤਵਪੂਰਨ ਗੱਲ ਇਹ ਹੈ ਕਿ ਮਦੁਸ਼ਕਾ 9 ਜੂਨ ਤੱਕ ਪੁਲਿਸ ਰਿਮਾਂਡ ਵਿੱਚ ਹੈ। ਮਦੁਸ਼ਾਂਕਾ ਦੇ ਬਾਰੇ ਵਿੱਚ ਅਲਾਹਾਪਰਮਾ ਨੇ ਕਿਹਾ, ‘ਇਹ ਦੁਖਦਾਈ ਹੈ। ਦੇਸ਼ ਨੇ ਉਨ੍ਹਾਂ ਤੋਂ ਕਾਫ਼ੀ ਉਮੀਦਾਂ ਲਗਾਈਆਂ ਸਨ।’