ਟੋਕੀਓ ਓਲੰਪਿਕਸ ਵਿੱਚ ਅੱਜ ਭਾਰਤ ‘ਤੇ ਬੈਲਜੀਅਮ ਵਿਚਾਲੇ ਸੈਮੀਫਾਈਨਲ ਮੁਕਾਬਲਾ ਖੇਡਿਆ ਗਿਆ। ਜਿਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਪਹਿਲੇ ਸੈਮੀਫਾਈਨਲ ਵਿੱਚ ਹਾਰ ਗਈ ।
ਇਸ ਮੈਚ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਮਾਤ ਦੇ ਦਿੱਤੀ । ਪਰ ਇਸ ਹਾਰ ਤੋਂ ਬਾਅਦ ਵੀ ਭਾਰਤ ਦੀਆਂ ਮੈਡਲ ਦੀਆਂ ਉਮੀਦਾਂ ਖਤਮ ਨਹੀਂ ਹੋਈਆਂ ਹਨ ।
ਕਾਂਸੀ ਦੇ ਤਮਗੇ ਲਈ ਮੈਚ 5 ਅਗਸਤ ਨੂੰ ਹੋਣਾ ਹੈ । ਉਥੇ ਹੀ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਅਤੇ ਜਰਮਨੀ ਦੀਆਂ ਟੀਮਾਂ ਆਪਸ ਵਿੱਚ ਭਿੜਣਗੀਆਂ । ਇਸ ਮੈਚ ਵਿੱਚ ਹਾਰਨ ਵਾਲੀ ਟੀਮ ਭਾਰਤ ਦੇ ਖਿਲਾਫ ਉਤਰੇਗੀ । ਭਾਰਤ 1980 ਤੋਂ ਬਾਅਦ ਆਪਣੇ ਪਹਿਲੇ ਤਗਮੇ ਦੀ ਉਡੀਕ ਕਰ ਰਿਹਾ ਹੈ।
ਦੱਸ ਦੇਈਏ ਕਿ ਪੁਰਸ਼ ਵਰਗ ਦੇ ਪਹਿਲੇ ਸੈਮੀਫਾਈਨਲ ਵਿੱਚ ਬੈਲਜੀਅਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ । ਦੂਜੇ ਮਿੰਟ ਵਿੱਚ ਲੌਕ ਲੁਈਪਰਟ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਬੈਲਜੀਅਮ ਨੂੰ 1-0 ਦੀ ਬੜ੍ਹਤ ਦਿਵਾਈ । ਇਸ ਤੋਂ ਬਾਅਦ ਭਾਰਤੀ ਟੀਮ ਨੇ ਵਾਪਸੀ ਕੀਤੀ । ਹਮਰਮਨਪ੍ਰੀਤ ਸਿੰਘ ਨੇ 7 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ ।
ਇਸ ਤੋਂ ਬਾਅਦ ਮਨਦੀਪ ਸਿੰਘ ਨੇ 8ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ । ਪਰ ਬੈਲਜੀਅਮ ਨੇ ਦੂਜੇ ਕੁਆਟਰ ਵਿੱਚ ਇੱਕ ਵਾਰ ਫਿਰ ਵਾਪਸੀ ਕੀਤੀ।ਜਿਸ ਵਿੱਚ ਅਲੈਗਜ਼ੈਂਡਰ ਹੈਂਡ੍ਰਿਕਸ ਨੇ 19ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਕਰ ਦਿੱਤਾ।
ਹਾਲਾਂਕਿ, ਮੈਚ ਦੇ ਤੀਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਦੀ ਰਫਤਾਰ ਘੱਟ ਗਈ ਅਤੇ ਕੋਈ ਗੋਲ ਨਹੀਂ ਹੋਇਆ । 49ਵੇਂ ਮਿੰਟ ਵਿੱਚ ਹੈਂਡਰਿਕਸ ਨੇ ਪੈਨਲਟੀ ਕਾਰਨਰ ਤੋਂ ਦੂਜਾ ਗੋਲ ਕਰਕੇ ਬੈਲਜੀਅਮ ਨੂੰ 3-2 ਦੀ ਬੜ੍ਹਤ ਦਿਵਾਈ । ਫਿਰ 53ਵੇਂ ਮਿੰਟ ਵਿੱਚ ਅਲੈਗਜ਼ੈਂਡਰ ਹੈਂਡ੍ਰਿਕਸ ਨੇ ਪੈਨਲਟੀ ਸਟਰੋਕ ‘ਤੇ ਹੈਟ੍ਰਿਕ ਪੂਰੀ ਕਰਦਿਆਂ ਬੈਲਜੀਅਮ ਨੂੰ 4-2 ਦੀ ਬੜ੍ਹਤ ਦਿਵਾਈ । ਇਸ ਤੋਂ ਬਾਅਦ ਡੋਹਮੈਨ ਨੇ 60ਵੇਂ ਮਿੰਟ ਵਿੱਚ ਗੋਲ ਕਰਕੇ ਬੈਲਜੀਅਮ ਨੂੰ 5-2 ਨਾਲ ਜਿੱਤ ਦਿਵਾ ਦਿੱਤੀ।
ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police