ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਕਮਾਲ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਸਵੇਰੇ ਵੀ ਪੈਰਾਲੰਪਿਕ ਤੋਂ ਭਾਰਤ ਦੇ ਲਈ ਵੱਡੀ ਅਤੇ ਚੰਗੀ ਖਬਰ ਸਾਹਮਣੇ ਆਈ ਹੈ, ਅੱਜ ਫਿਰ ਭਾਰਤ ਨੇ ਇੱਕ ਹੋਰ ਤਗਮਾ ਆਪਣੇ ਨਾਮ ਕੀਤਾ ਹੈ।
ਭਾਰਤ ਦੇ ਪ੍ਰਵੀਨ ਕੁਮਾਰ ਨੇ ਹਾਈ ਜੰਪ ਟੀ 64 ਈਵੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਿਆ ਹੈ। ਇਸ ਤਗਮੇ ਦੇ ਨਾਲ ਹੀ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ ਹੁਣ 11 ਹੋ ਗਈ ਹੈ। ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਹੁਣ ਤੱਕ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਸਰਕਾਰ ਖਿਲਾਫ ਲਿਆਇਆ ਜਾ ਸਕਦਾ ਹੈ ਬੇਭਰੋਸਗੀ ਮਤਾ
ਟੋਕੀਓ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ ਤੋਂ ਹੀ, ਪ੍ਰਵੀਨ ਕੁਮਾਰ ਨੂੰ ਹਾਈ ਜੰਪ ਟੀ 64 ਈਵੈਂਟ ਵਿੱਚ ਮੈਡਲ ਦਾ ਦਾਅਵੇਦਾਰ ਮੰਨਿਆ ਜਾਂ ਰਿਹਾ ਸੀ। ਪ੍ਰਵੀਨ ਕੁਮਾਰ ਨੇ ਸਾਰੀਆਂ ਉਮੀਦਾਂ ‘ਤੇ ਖਰਾ ਉਤਰਦਿਆਂ ਆਪਣਾ ਸਰਬੋਤਮ ਸਕੋਰ ਬਣਾਇਆ ਅਤੇ ਏਸ਼ੀਅਨ ਰਿਕਾਰਡ ਵੀ ਕਾਇਮ ਕੀਤਾ। ਇਸ ਇਵੈਂਟ ਵਿੱਚ, ਪ੍ਰਵੀਨ ਕੁਮਾਰ ਨਾਲੋਂ ਸਿਰਫ ਮੌਜੂਦਾ ਵਿਸ਼ਵ ਚੈਂਪੀਅਨ ਬਿਹਤਰ ਸਕੋਰ ਕਰਨ ਵਿੱਚ ਕਾਮਯਾਬ ਰਿਹਾ ਹੈ।
ਇਹ ਵੀ ਪੜ੍ਹੋ : ਗੱਲ੍ਹ ‘ਚ ਗੈਸ ਸਿਲੰਡਰ ਪਾ ਸੜਕ ‘ਤੇ ਬੈਠ ਰੋਟੀਆਂ ਬਣਾ ਰਿਹਾ ਇਹ ਸ਼ਕਸ ਕੱਢ ਰਿਹਾ ਹੈ ਸਰਕਾਰ ਦਾ ਜਲੂਸ | Gas Cylinder