ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਇਸ ਸਮੇਂ ਵੱਡੀ ਖਬਰ ਇਹ ਹੈ ਕਿ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਵਿਸ਼ਵ ਕੱਪ ਜੇਤੂ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਦੇ ਖਿਲਾਫ ਆਪਣਾ ਸੈਮੀਫਾਈਨਲ ਮੈਚ ਹਾਰ ਗਈ ਹੈ।
ਹਾਲਾਂਕਿ, ਸੈਮੀਫਾਈਨਲ ਵਿੱਚ ਹਾਰਨ ਦੇ ਬਾਵਜੂਦ ਵੀ ਲਵਲੀਨਾ ਨੇ ਇਤਿਹਾਸ ਰਚਿਆ ਹੈ। ਲਵਲੀਨਾ ਭਾਰਤ ਦੀ ਪਹਿਲੀ ਮਹਿਲਾ ਮੁੱਕੇਬਾਜ਼ ਹੈ ਜਿਸਨੇ 69 ਕਿਲੋਗ੍ਰਾਮ ਵਰਗ ਵਿੱਚ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਲਵਲੀਨਾ ਤੋਂ ਇਲਾਵਾ ਭਾਰਤ ਦੇ ਸਿਰਫ ਦੋ ਖਿਡਾਰੀਆਂ ਨੇ ਹੀ ਤਗਮੇ ਜਿੱਤੇ ਹਨ। ਲਵਲੀਨਾ ਤੋਂ ਪਹਿਲਾਂ ਵਿਜੇਂਦਰ ਸਿੰਘ ਅਤੇ ਐਮਸੀ ਮੈਰੀਕਾਮ ਓਲੰਪਿਕ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ : Olympic ‘ਚ ਤਗਮਾ ਜਿੱਤ ਕੇ ਦੇਸ਼ ਪਰਤੀ PV Sindhu, ਦਿੱਲੀ ਏਅਰਪੋਰਟ ‘ਤੇ ਢੋਲ ਨਗਾਰਿਆਂ ਨਾਲ ਕੀਤਾ ਗਿਆ ਸਵਾਗਤ
ਲਵਲੀਨਾ ਨੇ ਪਹਿਲਾਂ ਹੀ ਮੈਡਲ ਦੀ ਪੁਸ਼ਟੀ ਕਰ ਦਿੱਤੀ ਸੀ। ਸੈਮੀਫਾਈਨਲ ‘ਚ ਹਾਰ ਦੇ ਨਾਲ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਵੇਗਾ। ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਰਵੀ ਕੁਮਾਰ ਅਤੇ ਦੀਪਕ ਪੂਨੀਆ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ।
ਇਹ ਵੀ ਦੇਖੋ : ਕਿਸਾਨਾਂ ਨੂੰ ਚੂੜੀਆਂ ਦਿਖਾਉਂਦੀਆਂ ਸੀ ਭਾਜਪਾ ਦੀਆਂ ਜਨਾਨੀਆਂ, ਕਿਸਾਨ ਬੀਬੀ ਨੇ ਦੇਖੋ ਕਿਵੇਂ ਲਪੇਟੀਆਂ !