ਓਲੰਪਿਕਸ ਵਿੱਚ ਮਹਿਲਾ ਹਾਕੀ ਦੇ ਪਹਿਲੇ ਸੈਮੀਫਾਈਨਲ ਵਿੱਚ ਬੁੱਧਵਾਰ ਨੂੰ ਭਾਰਤ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ । ਦੋਹਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ ।
ਅਰਜਨਟੀਨਾ ਇਸ ਸਮੇਂ ਵਿਸ਼ਵ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਹੈ, ਜਦੋਂ ਕਿ ਭਾਰਤ ਸੱਤਵੇਂ ਨੰਬਰ ‘ਤੇ ਹੈ। ਭਾਰਤ ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਭਾਰਤੀ ਟੀਮ ਨੂੰ ਇਸ ਮੁਕਾਬਲੇ ਵਿੱਚ ਅਰਜਨਟੀਨਾ ਖਿਲਾਫ਼ ਸਾਵਧਾਨ ਰਹਿਣਾ ਪਵੇਗਾ।
ਦਰਅਸਲ, ਭਾਰਤੀ ਟੀਮ ਦੀ ਤਰ੍ਹਾਂ ਅਰਜਨਟੀਨਾ ਨੇ ਵੀ ਓਲੰਪਿਕ ਵਿੱਚ ਮਹਿਲਾ ਹਾਕੀ ਵਿੱਚ ਇੱਕ ਵਿੱਚ ਗੋਲਡ ਮੈਡਲ ਨਹੀਂ ਜਿੱਤਿਆ ਹੈ। ਹਾਲਾਂਕਿ ਅਰਜਨਟੀਨਾ ਸਿਡਨੀ ਅਤੇ ਲੰਡਨ ਓਲੰਪਿਕ ਵਿੱਚ ਸਿਲਵਰ ਮੈਡਲ ਆਪਣੇ ਨਾਮ ਕਰ ਚੁੱਕਿਆ ਹੈ।
ਇਸ ਤੋਂ ਇਲਾਵਾ ਉਸਨੇ ਏਥੇਂਸ ਅਤੇ ਬੀਜਿੰਗ ਓਲੰਪਿਕ ਵਿੱਚ ਵੀ ਕਾਂਸੀ ਦਾ ਮੈਡਲ ਜਿੱਤਿਆ ਸੀ। ਉੱਥੇ ਹੀ ਦੂਜੇ ਪਾਸੇ ਭਾਰਤੀ ਮਹਿਲਾ ਟੀਮ ਹਾਲੇ ਵੀ ਆਪਣੇ ਪਹਿਲੇ ਮੈਡਲ ਦਾ ਇੰਤਜ਼ਾਰ ਕਰ ਰਹੀ ਹੈ।
ਦੱਸ ਦੇਈਏ ਕਿ ਅਰਜਨਟੀਨਾ ਦੇ ਮੁਕਾਬਲੇ ਭਾਰਤੀ ਮਹਿਲਾ ਟੀਮ ਕੋਲ ਓਲੰਪਿਕ ਦੇ ਨਾਕਆਊਟ ਮੁਕਾਬਲਾ ਖੇਡਣ ਦਾ ਅਨੁਭਵ ਬਹੁਤ ਘੱਟ ਹੈ। ਭਾਰਤ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਪਹੁੰਚਿਆ ਹੈ। ਉੱਥੇ ਹੀ ਅਰਜਨਟੀਨਾ ਦੀ ਟੀਮ ਕੋਲ ਦੋ ਵਾਰ ਫਾਈਨਲ ਖੇਡਣ ਦਾ ਅਨੁਭਵ ਹੈ।
ਇਹ ਵੀ ਦੇਖੋ: Big Breaking : ਅੰਮ੍ਰਿਤਸਰ ਹਸਪਤਾਲ ਚ ਚੱਲੀਆਂ ਗੋਲੀਆਂ, ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਤਾਰ